18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਨਸ਼ਾ ਮੁਕਤੀ ਮੋਰਚਾ ਅਤੇ ਬਲਾਕ ਪ੍ਰਧਾਨਾਂ ਵਲੋਂ ਅਸਤੀਫ਼ਾ ਦੇਣ ਦਾ ਐਲਾਨ

ਪਾਤੜਾਂ, 17 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਨਸ਼ਾ ਮੁਕਤੀ ਲਈ ਕੰਮ ਕਰਨ ਦਾ ਦਾਅਵਾ ਕਰ ਰਹੇ ਆਗੂਆਂ ਨੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ ਪਰ ਇਸ ’ਤੇ ਟਿੱਪਣੀ ਕਰਦਿਆਂ ਹਲਕਾ ਸ਼ੁਤਰਾਣਾ ’ਚ ਆਮ ਆਦਮੀ ਪਾਰਟੀ ਦੀ ਸਾਰੀਆਂ ਗਤੀਵਿਧੀਆਂ ਚਲਾ ਰਹੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਨੇ ਜਲਦਬਾਜ਼ੀ ਵਿਚ ਕੋਈ ਵੀ ਫ਼ੈਸਲਾ ਨਾ ਕਰਨ ਦੀ ਅਪੀਲ ਕੀਤੀ । ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਵਿਰਕ, ਬਲਾਕ ਪ੍ਰਧਾਨ ਕੇਪੀ ਸ਼ਰਮਾ, ਸ਼ਕਤੀ ਗੋਇਲ ਘੱਗਾ ਬਲਾਕ ਪ੍ਰਧਾਨ, ਅਮਰਿੰਦਰ ਸਿੰਘ ਹਰਿਆਊ ਬਲਾਕ ਪ੍ਰਧਾਨ ਅਤੇ ਨੰਦ ਲਾਲ ਘੱਗਾ ਬਲਾਕ ਕੋਆਰਫਿਨੇਟਰ ਨਸ਼ਾ ਮੁਕਤੀ ਮੋਰਚਾ ਨੇ ਆਪਣੇ ਦਿੱਤੇ ਗਏ ਅਸਤੀਫ਼ੇ ਲਈ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੀ ਦਿਨ ਦਿਹਾੜੇ ਹੱਤਿਆ ਕੀਤੇ ਜਾਣ ਦੋ ਰੋਸ ਨੂੰ ਕਾਰਨ ਦੱਸਿਆ ਹੈ।

ਅਜੀਤ ਡੈਸਕ 18-10-2026
ਪਾਤੜਾਂ, 17 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਨਸ਼ਾ ਮੁਕਤੀ ਲਈ ਕੰਮ ਕਰਨ ਦਾ ਦਾਅਵਾ ਕਰ ਰਹੇ ਆਗੂਆਂ ਨੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ ਪਰ ਇਸ ’ਤੇ ਟਿੱਪਣੀ ਕਰਦਿਆਂ ਹਲਕਾ ਸ਼ੁਤਰਾਣਾ ’ਚ ਆਮ ਆਦਮੀ ਪਾਰਟੀ ਦੀ ਸਾਰੀਆਂ ਗਤੀਵਿਧੀਆਂ ਚਲਾ ਰਹੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਨੇ ਜਲਦਬਾਜ਼ੀ ਵਿਚ ਕੋਈ ਵੀ ਫ਼ੈਸਲਾ ਨਾ ਕਰਨ ਦੀ ਅਪੀਲ ਕੀਤੀ । ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਵਿਰਕ, ਬਲਾਕ ਪ੍ਰਧਾਨ ਕੇਪੀ ਸ਼ਰਮਾ, ਸ਼ਕਤੀ ਗੋਇਲ ਘੱਗਾ ਬਲਾਕ ਪ੍ਰਧਾਨ, ਅਮਰਿੰਦਰ ਸਿੰਘ ਹਰਿਆਊ ਬਲਾਕ ਪ੍ਰਧਾਨ ਅਤੇ ਨੰਦ ਲਾਲ ਘੱਗਾ ਬਲਾਕ ਕੋਆਰਫਿਨੇਟਰ ਨਸ਼ਾ ਮੁਕਤੀ ਮੋਰਚਾ ਨੇ ਆਪਣੇ ਦਿੱਤੇ ਗਏ ਅਸਤੀਫ਼ੇ ਲਈ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੀ ਦਿਨ ਦਿਹਾੜੇ ਹੱਤਿਆ ਕੀਤੇ ਜਾਣ ਦੋ ਰੋਸ ਨੂੰ ਕਾਰਨ ਦੱਸਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਡੇ ਨਾਲ ਮਦਨ ਗੁੱਜਰ, ਬਲਾਕ ਪ੍ਰਧਾਨ ਸ਼ਕਤੀ ਗੋਇਲ, ਜਗਦੀਪ ਸਿੰਘ, ਬੰਟੀ ਕੁਲਾਰ, ਗੁਰਦੀਪ ਸਿੰਘ ਦੋਦੜਾ, ਬਲਵੀਰ ਸਿੰਘ, ਸੋਨੂ ਗਰਗ, ਤਰਲੋਚਨ ਸਿੰਘ, ਜੁਗਰਾਜ ਸਿੰਘ, ਸਾਹਿਬ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ ਬਰਾਸ, ਠੰਡੂ ਰਾਮ ਖਾਨੇਵਾਲ, ਈਸ਼ਵਰ ਰਾਣਾ, ਟਿੰਕੂ ਵਰਮਾ, ਤਰਲੋਚਨ ਸਿੰਘ ਗਿੱਲ, ਪਿਸ਼ੌਰਾ ਸਿੰਘ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਬੂਟਾ ਸਿੰਘ ਖੰਗੂੜਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਅਸਤੀਫ਼ਾ ਦੇਣ ਵਾਲੇ ਸਾਰੇ ਆਗੂਆਂ ਨੂੰ ਜਜ਼ਬਾਤੀ ਹੋ ਕੇ ਕੋਈ ਵੀ ਫ਼ੈਸਲਾ ਨਹੀਂ ਕਰਨਾ ਚਾਹੀਦਾ ਅਤੇ ਇਸ ਫ਼ੈਸਲੇ ਸੰਬੰਧੀ ਸੋਚ ਵਿਚਾਰ ਕਰਕੇ ਪਾਰਟੀ ਲਈ ਕੰਮ ਕਰਨਾ ਚਾਹੀਦਾ ਹੈ।
ਪਿਛਲੀ ਖ਼ਬਰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਲੋਂ ਲਗਾਇਆ ਜਾਵੇਗਾ ਮੰਗਾਂ ਸੰਬੰਧੀ ਸੰਗਰੂਰ ਵਿਖੇ 23 ਨੂੰ ਧਰਨਾ : ਸੋਨੀਆ ਰਾਣੀ ਅਗਲੀ ਖ਼ਬਰ ਸੀ.ਬੀ.ਐਸ.ਈ. ਨੈਸ਼ਨਲ ਅਥਲੈਟਿਕਸ ਮੀਟ ਦਾ ਹੋਇਆ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।