18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਮਾਣਾ ਪੁਲਿਸ ਵਲੋਂ ਮਰੋੜੀ, ਸ਼ੇਰਮਾਜਰਾ, ਤੁਲੇਵਾਲ ਅਤੇ ਮੁਰਾਦਪੁਰਾ ’ਚ ਵਿਸ਼ੇਸ਼ ਤਲਾਸ਼ੀ ਮੁਹਿੰਮ

ਸਮਾਣਾ, 17 ਅਕਤੂਬਰ (ਸਾਹਿਬ ਸਿੰਘ)-ਸਮਾਣਾ ਪੁਲਿਸ ਵਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਮਕਸਦ ਨਾਲ ਮਰੋੜੀ, ਸ਼ੇਰਮਾਜਰਾ, ਤੁਲੇਵਾਲ ਅਤੇ ਮੁਰਾਦਪੁਰਾ ’ਚ ਕਾਸੋ ਤਹਿਤ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਇਲਾਕਿਆਂ ਵਿਚ ਤਲਾਸ਼ੀ ਕਾਰਵਾਈ ਕੀਤੀ।

ਅਜੀਤ ਡੈਸਕ 18-10-2026
ਸਮਾਣਾ, 17 ਅਕਤੂਬਰ (ਸਾਹਿਬ ਸਿੰਘ)-ਸਮਾਣਾ ਪੁਲਿਸ ਵਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਮਕਸਦ ਨਾਲ ਮਰੋੜੀ, ਸ਼ੇਰਮਾਜਰਾ, ਤੁਲੇਵਾਲ ਅਤੇ ਮੁਰਾਦਪੁਰਾ ’ਚ ਕਾਸੋ ਤਹਿਤ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਇਲਾਕਿਆਂ ਵਿਚ ਤਲਾਸ਼ੀ ਕਾਰਵਾਈ ਕੀਤੀ। ਇਹ ਆਪ੍ਰੇਸ਼ਨ ਐੱਸ.ਪੀ. (ਡੀ) ਪਟਿਆਲਾ ਰਾਜੇਸ਼ ਛਿੱਬੜ ਦੀ ਅਗਵਾਈ ਹੇਠ ਕੀਤਾ ਗਿਆ ਸੀ। ਉਨ੍ਹਾਂ ਸਵੇਰੇ ਮੁਰਾਦਪੁਰਾ ਪਹੁੰਚ ਕੇ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ। ਇਸ ਤਲਾਸ਼ੀ ਮੁਹਿੰਮ ਵਿਚ ਪੁਲਿਸ ਉਪ ਕਪਤਾਨ ਸਮਾਣਾ ਫਤਿਹ ਸਿੰਘ ਬਰਾੜ, ਥਾਣਾ ਸਦਰ ਸਮਾਣਾ ਦੇ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਅਤੇ ਥਾਣਾ ਸ਼ਹਿਰੀ ਸਮਾਣਾ ਦੇ ਮੁਖੀ ਜਸਵਿੰਦਰ ਸਿੰਘ ਸਮੇਤ ਪੁਲਿਸ ਚੌਕੀ ਗਾਜੇਵਾਸ ਅਤੇ ਮਵੀ ਕਲਾਂ ਦੇ ਮੁਖੀਆਂ ਨੇ ਪੁਲਿਸ ਫੋਰਸ ਸਮੇਤ ਹਿੱਸਾ ਲਿਆ। ਪੁਲਿਸ ਕਪਤਾਨ ਛਿੱਬਰ ਨੇ ਦੱਸਿਆ ਕਿ ਪੁਲਿਸ ਵਲੋਂ ਚਲਾਈ ਗਈ ਇਸ ਮੁਹਿੰਮ ਦਾ ਉਦੇਸ਼ ਇਲਾਕਿਆਂ ਵਿਚ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨਾ ਅਤੇ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣਾ ਸੀ। ਉਨ੍ਹਾਂ ਆਖਿਆ ਕਿ ਨਸ਼ਿਆਂ ਦੇ ਸੌਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਪੁਲਿਸ ਜਵਾਨਾਂ ਨੇ ਉਕਤ ਪਿੰਡਾਂ ਵਿਚ ਬਾਰੀਕੀ ਨਾਲ ਤਲਾਸ਼ੀ ਕੀਤੀ ਹਾਲਾਂਕਿ, ਤਲਾਸ਼ੀ ਦੌਰਾਨ ਕਿਸੇ ਬਰਾਮਦਗੀ ਜਾਂ ਹੋਰ ਕਾਰਵਾਈ ਸੰਬੰਧੀ ਵੇਰਵੇ ਸਾਹਮਣੇ ਨਹੀਂ ਆਏ।
ਪਿਛਲੀ ਖ਼ਬਰ ਮੰਡੀ ਦੇ ਫੜਾਂ ’ਤੇ ਝੋਨੇ ਦੇ ਲੱਗੇ ਅੰਬਾਰ ,ਅੰਨਦਾਤਾ ਦੀ ਨੀਂਦ ਉਡੀ ਤੇ ਸੁੱਤੀ ਪਈ ਹੈ ਸਰਕਾਰ ਅਗਲੀ ਖ਼ਬਰ ਅਰਬਨ ਅਸਟੇਟ ਫੇਜ ਤਿੰਨ ’ਚ ਖੁੱਲਾ ਪਿਆ ਗਟਰ ਹਾਦਸਿਆਂ ਨੂੰ ਦੇ ਰਿਹਾ ਹੈ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।