ਨਿੱਜੀ ਜਗ੍ਹਾ ’ਚੋਂ ਦਰੱਖਤ ਪੁੱਟਣ ਦੇ ਦੋਸ਼
ਸਮਾਣਾ, 10 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਮਵੀਂ ਸੱਪਾਂ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੇ ਇਕ ਹਲਫੀਆ ਬਿਆਨ ਵਿਚ ਦੋਸ਼ ਲਗਾਇਆ ਹੈ ਕਿ ਉਸ ਦੀ ਰੂੜੀ ਵਾਲੀ ਜਗ੍ਹਾਂ ਵਿਚੋਂ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਵਲੋਂ ਉਸ ਦੇ ਆਪਣੇ ਦਰੱਖਤ ਪੁੱਟ ਕੇ ਸੁੱਟ ਕੇ ਦਿੱਤੇ ਹਨ। ਪਰਮਜੀਤ ਸਿੰਘ ਆਖਿਆ ਕਿ ਉਸਨੇ ਪਿੰਡ ਆਪਣੀ ਰੂੜੀ ਵਾਲੀ ਜਗ੍ਹਾਂ ਵਿਚ 10-12 ਦਰੱਖਤ ਲਗਾਏ ਸੀ।
ਅਜੀਤ ਡੈਸਕ
11-10-2026