11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪਿੰਡ ਕੋਟਲੀ ਤੇ ਕੁਲਾਰਾਂ ਦੇ ਖੇਤਾਂ ’ਚੋਂ 20 ਦੇ ਕਰੀਬ ਮੋਟਰਾਂ ਦੀਆਂ ਤਾਰਾਂ ਚੋਰੀ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ

ਸਮਾਣਾ, 10 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਕੋਟਲੀ ਤੇ ਕੁਲਾਰਾਂ ਦੇ ਖੇਤਾਂ ’ਚ ਵਾਪਰੀਆਂ ਚੋਰੀ ਦੀਆਂ ਵਾਰਦਾਤਾਂ ਦੌਰਾਨ 10-15 ਦਿਨਾਂ ’ਚ ਕਰੀਬ 20 ਮੋਟਰਾਂ ਦੀਆਂ ਤਾਰਾਂ ਚੋਰੀਆਂ ਹੋਣ ਦੀ ਸੂਚਨਾ ਹੈ ਤੇ ਇਸੇ ਤਰ੍ਹਾਂ ਹੀ ਪਹਿਲਾਂ ਵੀ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਜਿਨ੍ਹਾਂ ਸੰਬੰਧੀ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਪਤਾ ਲਗਾਉਣ ਤੋਂ ਅਸਮਰੱਥ ਹੈ।

ਅਜੀਤ ਡੈਸਕ 11-10-2026
ਸਮਾਣਾ, 10 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਕੋਟਲੀ ਤੇ ਕੁਲਾਰਾਂ ਦੇ ਖੇਤਾਂ ’ਚ ਵਾਪਰੀਆਂ ਚੋਰੀ ਦੀਆਂ ਵਾਰਦਾਤਾਂ ਦੌਰਾਨ 10-15 ਦਿਨਾਂ ’ਚ ਕਰੀਬ 20 ਮੋਟਰਾਂ ਦੀਆਂ ਤਾਰਾਂ ਚੋਰੀਆਂ ਹੋਣ ਦੀ ਸੂਚਨਾ ਹੈ ਤੇ ਇਸੇ ਤਰ੍ਹਾਂ ਹੀ ਪਹਿਲਾਂ ਵੀ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ। ਜਿਨ੍ਹਾਂ ਸੰਬੰਧੀ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਪਤਾ ਲਗਾਉਣ ਤੋਂ ਅਸਮਰੱਥ ਹੈ। ਜਾਣਕਾਰੀ ਮੁਤਾਬਕ ਹਫਤਾ ਪਹਿਲਾਂ ਵਾਪਰੀ ਚੋਰੀ ਦੀ ਵਾਰਦਾਤ ਦੌਰਾਨ ਜਰਨੈਲ ਸਿੰਘ ਨਾਮੀ ਵਿਅਕਤੀ ਤੇ ਉਸ ਦੇ ਨੇੜਲੇ ਖੇਤਾਂ ’ਚੋਂ ਅੱਧੀ ਦਰਜਨ ਤੋਂ ਵੱਧ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਗਈਆਂ ਤੇ ਬੀਤੀ ਦਿਨੀ ਸਤਿਗੁਰ ਸਿੰਘ ਕੋਟਲੀ, ਅਵਤਾਰ ਸਿੰਘ, ਬੁੱਧੂ ਲੌਂਗੋਵਾਲੀਆ, ਭੋਲਾ ਕੋਟਲੀ ਤੇ ਹਮੀਰ ਸਿੰਘ ਬਗਰੌਲੀਆ ਸਮੇਤ ਦਰਜਨਾਂ ਦੇ ਕਰੀਬ ਵਿਅਕਤੀਆਂ ਦੇ ਖੇਤਾਂ ’ਚੋਂ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਦੀ ਸੂਚਨਾ ਹੈ। ਤਾਰਾਂ ਚੋਰੀ ਤੋਂ ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਤਾਰਾਂ ਚੋਰੀ ਕਰਨ ਵਾਲਾ ਗਰੋਹ ਮੋਟਰਾਂ ਦੀਆਂ ਤਾਰਾਂ ਇੰਝ ਜੜਾਂ ਤੋਂ ਵੱਡਦਾ ਹੈ ਕਿ ਦੁਬਾਰਾ ਤਾਰਾਂ ਦਾ ਜੋੜ ਲਾਉਣਾ ਅਸੰਭਵ ਹੈ ਜਿਸ ਕਾਰਨ ਉਨਾਂ ਦਾ ਦੁਗਣਾ ਖਰਚਾ ਹੋ ਜਾਂਦਾ ਹੈ। ਜਾਣਕਾਰੀ ਮੁਤਾਬਕ ਸਮਾਣਾ ਤੋਂ ਕੁਲਾਰਾਂ, ਕੋਟਲੀ ਸਮੇਤ ਹੋਰ ਕਈ ਪਿੰਡਾਂ ਦੀਆਂ ਸੜਕਾਂ ’ਤੇ ਵਾਪਰੀਆਂ ਘਟਨਾਵਾਂ ਮੁਤਾਬਕ ਇਨ੍ਹਾਂ ਸੜਕਾਂ ਨੇੜਲੇ ਖੇਤਾਂ ֹ’ ਚ ਚੋਰੀ ਸਮੇਤ ਲੁੱਟਾਂ ਖੋਹਾਂ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ। ਜਿਸ ਕਾਰਨ ਲੋਕ ਸ਼ਾਮ ਪੈਣ ਤੋਂ ਪਹਿਲਾਂ ਆਪਣੇ ਘਰਾਂ ਨੂੰ ਜਾਣ ਦੀ ਤਰਹੀਜ ਦਿੰਦੇ ਹਨ। ਪੁਲਿਸ ਪ੍ਰਸ਼ਾਸਨ ਇਨ੍ਹਾਂ ਵਾਪਰ ਚੁੱਕੀਆਂ ਘਟਨਾਵਾਂ ਦਾ ਪਤਾ ਲਗਾਉਣ ਤੋਂ ਅਸਮਰੱਥ ਜਾਪਦਾ ਹੈ।
ਪਿਛਲੀ ਖ਼ਬਰ ਨਿੱਜੀ ਜਗ੍ਹਾ ’ਚੋਂ ਦਰੱਖਤ ਪੁੱਟਣ ਦੇ ਦੋਸ਼ ਅਗਲੀ ਖ਼ਬਰ ਰਾਜਪੁਰਾ ਇੰਡੀਪੈਂਡੈਂਟ ਸਕੂਲਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ 547 ਮਰੀਜ਼ਾਂ ਨੇ ਇਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।