06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਾਕਿਯੂ (ਰਾਜੇਵਾਲ) ਦੀ ਮੀਟਿੰਗ ਹੋਈ

ਨਾਭਾ, 5 ਅਕਤੂਬਰ (ਵਰਿੰਦਰ ਵਰਮਾ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਵਿਚ ਬਲਾਕ ਦੇ ਪ੍ਰਧਾਨ ਅੱਛਰ ਸਿੰਘ ਭੋਜੋਮਾਜਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਹਰਦੀਪ ਸਿੰਘ ਘਨੁੜਕੀ ਨੇ ਦੱਸਿਆ ਕਿ ਮੰਡੀਆਂ ਵਿਚ ਬੋਲੀ ਸਮੇਂ ਕਿਸਾਨ ਦੀ ਫ਼ੋਟੋ ਜਰੂਰੀ ਨਹੀਂ ਹੈ ਅਤੇ ਨਮੀ ਚੈੱਕ ਕਰਨ ਵੇਲੇ ਵੀ ਨਮੀ ਚੈੱਕ ਕਰਨ ਵਾਲਾ ਮੀਟਰ ਮਾਰਕੀਟ ਕਮੇਟੀ ਦਾ ਅਤੇ ਸਬੰਧਿਤ ਇੰਸਪੈਕਟਰ ਦਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਤੀਸਰੀ ਧਿਰ ਦਾ, ਇਹ ਦੋਨੋਂ ਮੀਟਰਾਂ ਦੀ ਨਮੀ ਦੀ ਮਾਤਰਾ ਬਰਾਬਰ ਹੋਣੀ ਚਾਹੀਦੀ ਹੈ।

ਅਜੀਤ ਡੈਸਕ 06-10-2026
ਨਾਭਾ, 5 ਅਕਤੂਬਰ (ਵਰਿੰਦਰ ਵਰਮਾ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਵਿਚ ਬਲਾਕ ਦੇ ਪ੍ਰਧਾਨ ਅੱਛਰ ਸਿੰਘ ਭੋਜੋਮਾਜਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਹਰਦੀਪ ਸਿੰਘ ਘਨੁੜਕੀ ਨੇ ਦੱਸਿਆ ਕਿ ਮੰਡੀਆਂ ਵਿਚ ਬੋਲੀ ਸਮੇਂ ਕਿਸਾਨ ਦੀ ਫ਼ੋਟੋ ਜਰੂਰੀ ਨਹੀਂ ਹੈ ਅਤੇ ਨਮੀ ਚੈੱਕ ਕਰਨ ਵੇਲੇ ਵੀ ਨਮੀ ਚੈੱਕ ਕਰਨ ਵਾਲਾ ਮੀਟਰ ਮਾਰਕੀਟ ਕਮੇਟੀ ਦਾ ਅਤੇ ਸਬੰਧਿਤ ਇੰਸਪੈਕਟਰ ਦਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਤੀਸਰੀ ਧਿਰ ਦਾ, ਇਹ ਦੋਨੋਂ ਮੀਟਰਾਂ ਦੀ ਨਮੀ ਦੀ ਮਾਤਰਾ ਬਰਾਬਰ ਹੋਣੀ ਚਾਹੀਦੀ ਹੈ। ਆਮ ਤੌਰ ’ਤੇ ਵੇਖਣ ਵਿਚ ਆਉਂਦਾ ਹੈ ਕਿ ਸ਼ੈੱਲਰ ਵਾਲੇ ਆਪਣੇ ਮੀਟਰਾਂ ਨਾਲ ਨਮੀ ਚੈੱਕ ਕਰਦੇ ਹਨ ਜੋ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਹੈ। ਇਸ ਲਈ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਕੋਈ ਵੀ ਅਨਸਰ ਕਿਸਾਨਾਂ ਦੀ ਲੁੱਟ ਨਾ ਕਰ ਸਕੇ। ਸੀਨੀਅਰ ਆਗੂ ਅਵਤਾਰ ਸਿੰਘ ਕੈਦੂਪੁਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਘਰਾਂ ਦੇ ਬਿਜਲੀ ਦੇ ਪੰਜ ਛੇ ਮਹੀਨਿਆਂ ਦੇ ਬਿੱਲ ਐਵਰੇਜ ਨਾਲ ਭੇਜੇ ਜਾ ਰਹੇ ਹਨ ਉਹ ਅਰਜੀ ਦੇ ਕੇ ਆਪਣੀ ਪਿਛਲੇ ਸਾਲ ਦੀ ਐਵਰੇਜ ਚੈੱਕ ਕਰਵਾਉਣ, ਕਿਉਂਕਿ ਸਰਦੀਆਂ ਵਿਚ ਕੰਜਪਸ਼ਨ ਘੱਟ ਹੋਣ ਕਰਕੇ ਬਿਲ ਮੁਆਫ ਹੁੰਦਾ ਹੈ ਪਰ ਇਸ ਵਾਰ ਮੀਟਰ ਰੀਡਰਾਂ ਦੀ ਹੜਤਾਲ ਹੋਣ ਕਰਕੇ ਲਗਭਗ ਛੇ - ਛੇ ਮਹੀਨਿਆਂ ਦਾ ਇਕੱਠਾ ਬਿੱਲ ਬਣਾ ਕੇ ਭੇਜਿਆ ਜਾ ਰਿਹਾ ਹੈ ਜੋ ਕਿ ਸਰਾਸਰ ਲੁੱਟ ਹੈ। ਪਰਵਿੰਦਰ ਸਿੰਘ ਬਨੇਰਾ ਖੁਰਦ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਹੋਣ ਦੇ ਬਾਵਜੂਦ ਸੋਸਾਇਟੀਆਂ ਵਿਚ ਟੈਗਿੰਗ ਹੋ ਰਹੀ ਹੈ। ਇਸ ਲਈ ਕਿਸਾਨ ਨੂੰ ਪ੍ਰਾਈਵੇਟ ਡੀਲਰਾਂ ਕੋਲੋਂ ਡੀ.ਏ.ਪੀ. ਬਲੈਕ ਵਿਚ ਖਰੀਦਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਜਰਨੈਲ ਸਿੰਘ ਗੁਣੀਕੇ, ਲਾਭ ਸਿੰਘ ਦਿੱਤੂਪੁਰ, ਅਵਤਾਰ ਸਿੰਘ ਪੇਧਨ ਅਤੇ ਨਿਰਭੈ ਸਿੰਘ ਬਿਰਧਨੋ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਪਿਛਲੀ ਖ਼ਬਰ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਡਾ. ਬੀ. ਐੱਸ. ਸੰਧੂ ਸਕੂਲ ਦੇ ਵਿਦਿਆਰਥੀ ਸਮਰਵੀਰ ਸਿੰਘ ਨੇ ਕੁਸ਼ਤੀ ’ਚ ਜਿੱਤਿਆ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।