06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਹੋਈ

ਬਹਾਦਰਗੜ੍ਹ, 5 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜਿਲ੍ਹਾ ਪਟਿਆਲਾ ਦੀ ਮੀਟਿੰਗ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਜਿਲ੍ਹਾ ਪ੍ਰਧਾਨ ਗਿਆਨ ਸਿੰਘ ਰਾਏਪੁਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜਾ ਵੀ ਮੌਜੂਦ ਸਨ।

ਅਜੀਤ ਡੈਸਕ 06-10-2026
ਬਹਾਦਰਗੜ੍ਹ, 5 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜਿਲ੍ਹਾ ਪਟਿਆਲਾ ਦੀ ਮੀਟਿੰਗ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਜਿਲ੍ਹਾ ਪ੍ਰਧਾਨ ਗਿਆਨ ਸਿੰਘ ਰਾਏਪੁਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜਾ ਵੀ ਮੌਜੂਦ ਸਨ। ਗਿਆਨ ਸਿੰਘ ਰਾਏਪੁਰ ਮੰਡਲਾ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ਦੌਰਾਨ ਵੱਖ-ਵੱਖ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ ਗਈ, ਜਿਵੇਂ ਕਿ ਸਰਕਾਰ ਨੇ ਕਣਕ ਦੇ ਰੇਟ ਵਿਚ 25 ਪੈਸੇ ਕਿੱਲੋ ਦੇ ਹਿਸਾਬ ਨਾਲ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਇਸ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਣਕ ਦਾ ਰੇਟ ਸਵਾਮੀਨਾਥਨ ਦੀ ਰਿਪੋਰਟ ਦੇ ਅਨੁਸਾਰ ਹੋਣਾ ਚਾਹੀਦਾ ਹੋਣਾ ਚਾਹੀਦਾ ਹੈ, ਕਿਸਾਨਾ ਨੂੰ ਡੀ. ਏ. ਪੀ. ਖਾਦ ਅਤੇ ਯੂਰੀਆ ਦੀ ਬਹੁਤ ਪਰੇਸ਼ਾਨੀ ਆ ਰਹੀ ਹੈ। ਸਰਕਾਰ ਨੂੰ ਸਖ਼ਤ ਹਿਦਾਇਤ ਦਿੱਤੀ ਜਾਦੀ ਹੈ ਕਿ ਜੇਕਰ ਇਸ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਮਜਬੂਰਨ ਸਿੱਧੂਪੁਰ ਜੱਥੇਬੰਦੀ ਦੀ ਅਗਵਾਈ ਵਿਚ ਕਿਸਾਨਾਂ ਨੂੰ ਸੜਕਾ ’ਤੇ ਉੱਤਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਸੀਨੀਅਰ ਕਿਸਾਨ ਆਗੂ ਮਹਿੰਦਰ ਸਿੰਘ ਨੂਰਖੇੜੀਆ, ਸੀਨੀਅਰ ਕਿਸਾਨ ਆਗੂ ਪ੍ਰੇਮ ਸਿੰਘ ਭੈਣੀ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਟਹਿਲ ਸਿੰਘ ਜਲਾਲਪੁਰ, ਜਿਲ੍ਹਾ ਮੀਤ ਪ੍ਰਧਾਨ ਬਖ਼ਸੀਸ ਸਿੰਘ ਹਰਪਾਲਪੁਰ, ਜਿਲ੍ਹਾ ਜਰਨਲ ਸਕੱਤਰ ਮਨਿੰਦਰ ਸਿੰਘ ਬੱਤੀ, ਬਲਾਕ ਪ੍ਰਧਾਨ ਸਨੌਰ ਭੁਪਿੰਦਰ ਸਿੰਘ ਰਾਠੀਆਂ, ਬਲਾਕ ਪ੍ਰਧਾਨ ਭੁਨਰਹੇੜੀ ਗੁਰਮੁੱਖ ਸਿੰਘ ਮਹਿਮਾ, ਬਲਾਕ ਪ੍ਰਧਾਨ ਸਮਾਣਾ ਕਰਮਜੀਤ ਸਿੰਘ ਕਕਰਾਲਾ, ਬਲਾਕ ਪ੍ਰਧਾਨ ਸ਼ੰਭੂ, ਮੀਤ ਪ੍ਰਧਾਨ ਸੰਭੂ ਪ੍ਰਦੀਪ ਸਿੰਘ ਪੱਬਰੀ, ਮੀਤ ਪ੍ਰਧਾਨ ਬੰਤ ਸਿੰਘ ਪੱਬਰੀ, ਬਲਾਕ ਪ੍ਰਧਾਨ ਘਨੌਰ ਹਰਭਜਨ ਸਿੰਘ ਮਜੌਲੀ, ਬਲਾਕ ਪਟਿਆਲਾ ਖਜ਼ਾਨਚੀ ਦਿਆਲ ਸਿੰਘ ਰਾਏਪੁਰ, ਗੋਲਾ ਸਿੰਘ ਰਾਏਪੁਰ, ਸੁਖਦੇਵ ਸਿੰਘ ਰਾਏਪੁਰ, ਇਕਾਈ ਪ੍ਰਧਾਨ ਰਜਿੰਦਰ ਸਿੰਘ ਰਾਏਪੁਰ, ਇਕਾਈ ਪ੍ਰਧਾਨ ਅਮਰੀਕ ਸਿੰਘ ਚੱਪੜ, ਚੂਹੜ ਸਿੰਘ ਰਾਠੀਆਂ, ਗਿਆਨ ਸਿੰਘ ਰਾਠੀਆਂ, ਰਾਜਵਿੰਦਰ ਸਿੰਘ ਬੱਤਾ, ਸੇਵਾ ਸਿੰਘ ਧਰੇੜੀ ਜੱਟਾਂ, ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਸਿੰਘ ਲੱਖੋਮਾਜਰਾ, ਚੇਅਰਮੈਨ ਰਾਮ ਸਰਨ ਬਹਿਰੂ, ਜੋਗਿੰਦਰ ਸਿੰਘ ਤੇ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਢੁਡਿਆਲ ਖ਼ਾਲਸਾ ਸਕੂਲ ਦੇ ਵਿਦਿਆਰਥੀ ਆਰੂਸ ਦਾ ਕੀਤਾ ਸਨਮਾਨ ਅਗਲੀ ਖ਼ਬਰ ਐਸ. ਸੀ./ਬੀ. ਸੀ. ਕਰਮਚਾਰੀ ਯੂਨੀਅਨ ਪਾਵਰਕਾਮ ਪਟਿਆਲਾ ਸਰਕਲ ਦੇ ਮਨਦੀਪ ਸਿੰਘ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।