ਸਮਾਣਾ, 4 ਅਕਤੂਬਰ (ਸਾਹਿਬ ਸਿੰਘ)- ਸੀ. ਆਈ. ਏ. ਸਮਾਣਾ ਨੇ ਇਕ ਕਾਰ ਸਵਾਰ ਤੋਂ 34 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਸੀ.ਆਈ.ਏ. ਦੇ ਮੁਖੀ ਇੰਸ. ਅੰਕੁਰਦੀਪ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸੰਬੰਧ ਵਿਚ ਨਾਮਧਾਰੀ ਕਾਲੋਨੀ ਸਮਾਣਾ ਪਾਸ ਨਾਕੇਬੰਦੀ ਕੀਤੀ ਹੋਈ ਸੀ। ਇਕ ਕਾਰ ਸਵਾਰ ਨੂੰ ਸ਼ੱਕੀ ਹਾਲਤ ਵਿਚ ਆਉਂਦੇ ਵੇਖਿਆ। ਉਸ ਨੂੰ ਰੋਕ ਕੇ ਨਾਂਅ ਪਤਾ ਪੁੱਛਿਆ ਤਾਂ ਉਸ ਦੀ ਪਹਿਚਾਣ ਬਲਕਾਰ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਰਾਜਗੜ੍ਹ ਥਾਣਾ ਪਸਿਆਣਾ ਵਜੋਂ ਹੋਈ। ਉਸ ਦੀ ਕਾਰ ਦੀ ਤਲਾਸ਼ੀ ਲਈ ਤਾਂ 34 ਕਿੱਲੋ ਭੁੱਕੀ ਡੋਡੇ ਟੁਕੜਿਆਂ ਦੇ ਰੂਪ ਵਿਚ ਬਰਾਮਦ ਹੋਏ। ਕਥਿਤ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।