24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅਕਾਲੀ ਦਲ ਸੁਤੰਤਰ ਵਲੋਂ ਸਿਵਲ ਹਸਪਤਾਲ ਅੱਗੇ ਕੱਲ੍ਹ ਦਿੱਤਾ ਜਾਵੇਗਾ ਰੋਸ ਧਰਨਾ- ਸਹੋਲੀ

ਨਾਭਾ 23 ਸਤੰਬਰ (ਵਰਿੰਦਰ ਵਰਮਾ)- ਅਕਾਲੀ ਦਲ ਸੁਤੰਤਰ ਵਲੋਂ ਸਿਵਲ ਹਸਪਤਾਲ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ 25 ਸਤੰਬਰ ਨੂੰ ਰੋਸ ਧਰਨਾ ਦਿੱਤਾ ਜਾਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਨਾਭਾ ਦੇ ਸਿਵਲ ਹਸਪਤਾਲ ਵਿਖੇ ਜੱਚਾ ਬੱਚਾ ਨਵੀਂ ਬਿਲਡਿੰਗ ਬਣਾਈ ਗਈ ਸੀ, ਇਸ ਦੌਰਾਨ ਬਿਲਡਿੰਗ ਬਣਾਉਣ ਵਿਚ ਕਈ ਕਰੋੜਾਂ ਰੁਪਏ ਦਾ ਖਰਚਾ ਆਇਆ ਸੀ।

ਅਜੀਤ ਡੈਸਕ 24-09-2026
ਨਾਭਾ 23 ਸਤੰਬਰ (ਵਰਿੰਦਰ ਵਰਮਾ)- ਅਕਾਲੀ ਦਲ ਸੁਤੰਤਰ ਵਲੋਂ ਸਿਵਲ ਹਸਪਤਾਲ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ 25 ਸਤੰਬਰ ਨੂੰ ਰੋਸ ਧਰਨਾ ਦਿੱਤਾ ਜਾਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਨਾਭਾ ਦੇ ਸਿਵਲ ਹਸਪਤਾਲ ਵਿਖੇ ਜੱਚਾ ਬੱਚਾ ਨਵੀਂ ਬਿਲਡਿੰਗ ਬਣਾਈ ਗਈ ਸੀ, ਇਸ ਦੌਰਾਨ ਬਿਲਡਿੰਗ ਬਣਾਉਣ ਵਿਚ ਕਈ ਕਰੋੜਾਂ ਰੁਪਏ ਦਾ ਖਰਚਾ ਆਇਆ ਸੀ। ਉਨ੍ਹਾਂ ਕਿਹਾ ਕਿ ਉਹ ਬਿਲਡਿੰਗ ਖੰਡਰ ਬਣਦੀ ਜਾ ਰਹੀ ਹੈ। ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਸੱਤਾ ਵਿਚ ਆਈ ਹੈ, ਉਸ ਨੇ ਸਿਵਲ ਹਸਪਤਾਲ ਨਾਭਾ ਦੀ ਕੋਈ ਸਾਰ ਨਹੀਂ ਲਈ, ਇੱਥੇ ਸਟਾਫ ਦੀ ਬਹੁਤ ਜਿਆਦਾ ਕਮੀ ਹੈ, ਡਾਕਟਰ ਨਾ ਹੋਣ ਕਾਰਨ ਮਰੀਜ਼ਾਂ ਨੂੰ ਪ੍ਰਾਈਵੇਟ ਦਿਖਾਉਣਾ ਪੈਂਦਾ ਹੈ ਅਤੇ ਮਰੀਜ਼ਾਂ ਦੀ ਜੇਬ ’ਤੇ ਬੋਝ ਪੈਂਦਾ ਹੈ। ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਸਾਢੇ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਬਿਲਡਿੰਗ ਦਾ ਉਦਘਾਟਨ ਨਹੀਂ ਹੋ ਸਕਿਆ, ਜਦ ਕਿ ਸਿਹਤ ਵਿਭਾਗ ਦੇ ਮੰਤਰੀ ਡਾਕਟਰ ਬਲਵੀਰ ਸਿੰਘ ਇਸ ਬਿਲਡਿੰਗ ਵਿਚ ਤਿੰਨ ਵਾਰ ਦੋਰਾ ਕਰ ਚੁੱਕੇ ਹਨ। ਉਨ੍ਹਾਂ ਵਲੋਂ ਵੀ ਲੋਕਾਂ ਨੂੰ ਲਾਰਿਆਂ ਦੇ ਸਿਵਾਏ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਤੋਂ ਜਲਦ ਨਵੀਂ ਬਣੀ ਬਿਲਡਿੰਗ ਨੂੰ ਸ਼ੁਰੂ ਨਾ ਕੀਤਾ ਗਿਆ ਤਾਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੋਠੀ ਅੱਗੇ ਰੋਜ਼ਾਨਾ 11 ਵਰਕਰ ਕਾਲੀਆਂ ਝੰਡੀਆਂ ਲੈ ਕੇ ਰੋਸ ਧਰਨਾ ਦੇਣਗੇ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਸੁਰਜੀਤ ਸਿੰਘ ਬਾਬਰਪੁਰ, ਹਰਬੰਸ ਸਿੰਘ ਖੱਟੜਾ, ਬਿੰਦਾ ਵਿਰਕ, ਪ੍ਰਦਮਨ ਸਿੰਘ, ਕਾ. ਜਗਮੀਤ ਸਿੰਘ, ਬਿੱਲੂ ਸਹੋਲੀ, ਹੈਪੀ ਸੁੱਖੇਵਾਲ, ਗੁਰਜੀਤ ਸਿੰਘ, ਹਰਬੰਸ ਸਿੰਘ ਖੇੜੀ, ਅਵਤਾਰ ਸਿੰਘ ਬਨੇੜਾ ਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਿੰਡਾਂ ਅੰਦਰ ਪੋਸਟਰਾਂ ਦੀ ਭਰਮਾਰ ਤੇਜ਼ ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਨੌਹਰਾ ਵਾਸੀਆਂ ਦੀਆਂ ਸਮੱਸਿਆਂਵਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।