24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਟੈਕਨੀਕਲ ਸਰਵਿਸ ਯੂਨੀਅਨ ਭੰਗਲ ਗਰੁੱਪ ਦੀ ਚੋਣ ਹੋਈ

ਦੇਵੀਗੜ੍ਹ, 23 ਸਤੰਬਰ (ਰਾਜਿੰਦਰ ਸਿੰਘ ਮੌਜੀ)-ਟੈਕਨੀਕਲ ਸਰਵਿਸ ਯੂਨੀਅਨ ਭੰਗਲ ਗਰੁੱਪ ਦੀ ਮੀਟਿੰਗ ਅਤੇ ਚੋਣ ਪ੍ਰਕਿਰਿਆ ਬਹੁਤ ਹੀ ਉਤਸ਼ਾਹ ਅਤੇ ਅਨੁਸ਼ਾਸਿਤ ਮਾਹੌਲ ਵਿਚ ਨੇਪਰੇ ਚੜ੍ਹੀ। ਇਸ ਮੌਕੇ ਯੂਨੀਅਨ ਦੇ ਮੈਂਬਰਾਂ ਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਆਪਸੀ ਸਹਿਮਤੀ ਨਾਲ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ।

ਅਜੀਤ ਡੈਸਕ 24-09-2026
ਦੇਵੀਗੜ੍ਹ, 23 ਸਤੰਬਰ (ਰਾਜਿੰਦਰ ਸਿੰਘ ਮੌਜੀ)-ਟੈਕਨੀਕਲ ਸਰਵਿਸ ਯੂਨੀਅਨ ਭੰਗਲ ਗਰੁੱਪ ਦੀ ਮੀਟਿੰਗ ਅਤੇ ਚੋਣ ਪ੍ਰਕਿਰਿਆ ਬਹੁਤ ਹੀ ਉਤਸ਼ਾਹ ਅਤੇ ਅਨੁਸ਼ਾਸਿਤ ਮਾਹੌਲ ਵਿਚ ਨੇਪਰੇ ਚੜ੍ਹੀ। ਇਸ ਮੌਕੇ ਯੂਨੀਅਨ ਦੇ ਮੈਂਬਰਾਂ ਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਆਪਸੀ ਸਹਿਮਤੀ ਨਾਲ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ। ਚੋਣ ਪ੍ਰਕਿਰਿਆ ਦੌਰਾਨ ਸਰਬਸੰਮਤੀ ਨਾਲ ਜੋਗਿੰਦਰ ਸਿੰਘ ਨੂੰ ਯੂਨੀਅਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਪਰਬਪ੍ਰੀਤ ਸਿੰਘ ਨੂੰ ਉਪ ਪ੍ਰਧਾਨ, ਬਲਵਿੰਦਰ ਸਿੰਘ ਨੂੰ ਸਕੱਤਰ, ਮਨੋਜ ਕੁਮਾਰ ਨੂੰ ਉਪ ਸਕੱਤਰ ਅਤੇ ਨਵਜੋਤ ਸਿੰਘ ਪਠਾਣਮਾਜਰਾ ਨੂੰ ਕੈਸ਼ੀਅਰ ਦੀ ਅਹਿਮ ਜ਼ਿਮੇਵਾਰੀ ਸੌਂਪੀ ਗਈ। ਇਸ ਮੌਕੇ ਯੂਨੀਅਨ ਦੇ ਪ੍ਰਮੁੱਖ ਆਗੂਆਂ ਜਿਵੇਂ ਕਿ ਵਿਜੈ ਦੇਵ, ਬਰੇਸ ਕੁਮਾਰ ਸਰਕਲ ਪ੍ਰਧਾਨ, ਭਗਵਾਨ ਦਾਸ ਡਵੀਜ਼ਨ ਉਪ ਪ੍ਰਧਾਨ, ਅਮਰੀਕ ਸਿੰਘ ਲਾਈਨਮੈਨ, ਭਿੰਦਰ ਸਿੰਘ ਲਾਈਨਮੈਨ, ਰਚਨਾ ਦੇਵੀ, ਅਤੇ ਗੁਰਤੇਜ ਸਿੰਘ ਲਾਈਨਮੈਨ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ। ਸਾਰੇ ਮੈਂਬਰਾਂ ਨੇ ਨਵ - ਨਿਯੁਕਤ ਅਹੁਦੇਦਾਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਅਹੁਦੇਦਾਰਾਂ ਵਲੋਂ ਜ਼ਿਮੇਵਾਰੀ ਦੀ ਚੋਣ ਪ੍ਰਕਿਰਿਆ ਦੇ ਅੰਤ ਵਿਚ ਸਾਰੇ ਚੁਣੇ ਹੋਏ ਅਹੁਦੇਦਾਰਾਂ ਨੇ ਪੂਰੀ ਨਿਸ਼ਠਾ, ਇਮਾਨਦਾਰੀ ਤੇ ਤਨਦੇਹੀ ਨਾਲ ਕਰਮਚਾਰੀਆਂ ਦੇ ਹੱਕਾਂ ਦੀ ਰਾਖੀ ਕਰਨ ਅਤੇ ਆਪਣੀ ਜ਼ਿਮੇਵਾਰੀ ਬਾਖ਼ੂਬੀ ਨਿਭਾਉਣ ਦੀ ਸਹੁੰ ਖਾਧੀ। ਨਵੇਂ ਪ੍ਰਧਾਨ ਜੋਗਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਯੂਨੀਅਨ ਹਮੇਸ਼ਾ ਕਰਮਚਾਰੀਆਂ ਦੀ ਭਲਾਈ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨਸ਼ੀਲ ਰਹੇਗੀ।
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਨੇ ਲਈ ਆਯੁਰਵੇਦ ਵਿਭਾਗ ਦੀ ਸਾਰ, ਪਿਛਲੀਆਂ ਸਰਕਾਰਾਂ ਨੇ ਅੱਖੋਂ ਪਰੋਖੇ ਕੀਤਾ- ਡਾ. ਬਲਬੀਰ ਸਿੰਘ ਅਗਲੀ ਖ਼ਬਰ ਮਿਸ਼ਨ 2027 ਤਹਿਤ ‘ਆਪ’ ਘਰ-ਘਰ ਪੈਂਫਲੈੱਟ ਵੰਡਣ ਦਾ ਕੰਮ ਨਿਰੰਤਰ ਜਾਰੀ- ਚੇਅਰਮੈਨ ਟਿਵਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।