03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਮਾਣਾ ਬਾਰ ਐਸੋਸੀਏਸ਼ਨ ਚੋਣਾਂ ਬਾਰੇ ਬਾਰ ਕੌਂਸਲ ਦਾ ਅਹਿਮ ਹੁਕਮ, ਪਿਛਲੇ ਹੁਕਮ ’ਤੇ ਰੋਕ

ਸਮਾਣਾ, 2 ਸਤੰਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੀ ਸਲਾਨਾ ਚੋਣ ਵਿਚ ਅਹਿਮ ਮੋੜ ਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਦੀਆਂ ਬਾਰਾਂ ਦੀ ਚੋਣ ਪ੍ਰਕਿਰਿਆ 1 ਸਤੰਬਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਨਾਲ ਸ਼ੁਰੂ ਹੋ ਚੁੱਕੀ ਹੈ ਪਰ ਸਮਾਣਾ ਬਾਰ ਵਿਚ ਵੋਟਰ ਸੂਚੀ ਦੇ ਵਿਵਾਦ ਨੂੰ ਲੈ ਕੇ ਅਜੇ ਤੱਕ ਚੋਣ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ।

ਅਜੀਤ ਡੈਸਕ 03-09-2026
ਸਮਾਣਾ, 2 ਸਤੰਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੀ ਸਲਾਨਾ ਚੋਣ ਵਿਚ ਅਹਿਮ ਮੋੜ ਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਦੀਆਂ ਬਾਰਾਂ ਦੀ ਚੋਣ ਪ੍ਰਕਿਰਿਆ 1 ਸਤੰਬਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਨਾਲ ਸ਼ੁਰੂ ਹੋ ਚੁੱਕੀ ਹੈ ਪਰ ਸਮਾਣਾ ਬਾਰ ਵਿਚ ਵੋਟਰ ਸੂਚੀ ਦੇ ਵਿਵਾਦ ਨੂੰ ਲੈ ਕੇ ਅਜੇ ਤੱਕ ਚੋਣ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ। ਬੀਤੇ ਕੱਲ੍ਹ ਬਾਰ ਕੌਂਸਲ ਨੇ ਹੁਕਮ ਪਾਸ ਕਰਕੇ ਬਾਰ ਦੀ ਪੁਰਾਣੀ ਵੋਟਰ ਸੂਚੀ ਦੇ ਆਧਾਰ ’ਤੇ ਵੋਟਾਂ ਪਵਾਉਣ ਲਈ ਕਿਹਾ ਸੀ, ਪਰ ਅੱਜ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਚੰਡੀਗੜ੍ਹ ਦੀ ਐਡਹਾਕ ਚੋਣ ਕਮੇਟੀ ਨੇ ਸਮਾਣਾ ਬਾਰ ਐਸੋਸੀਏਸ਼ਨ ਦੀਆਂ 2026 ਦੀਆਂ ਚੋਣਾਂ ਨਾਲ ਸਬੰਧਿਤ ਇਕ ਮਹੱਤਵਪੂਰਨ ਹੁਕਮ ਪਾਸ ਕਰਦਿਆਂ 1 ਸਤੰਬਰ 2026 ਨੂੰ ਜਾਰੀ ਕੀਤੇ ਗਏ ਪਿਛਲੇ ਹੁਕਮ (ਰੈਫ. ਨੰ. 3102/2026) ਨੂੰ ਤੁਰੰਤ ਰੋਕ ਦਿੱਤਾ ਗਿਆ ਹੈ ਤੇ ਬਾਰ ਦੇ ਪ੍ਰਧਾਨ, ਸਕੱਤਰ ਤੇ ਚੋਣ ਕਮੇਟੀ ਮੈਂਬਰਾਂ ਨੂੰ 4 ਸਤੰਬਰ ਲਈ ਆਪਣਾ ਪੱਖ ਰੱਖਣ ਲਈ ਤਲਬ ਕੀਤਾ ਹੈ। ਬਾਰ ਮੈਂਬਰਾਂ ਨੇ ਬਾਰ ਕੌਂਸਲ ਦੇ ਨਵੇਂ ਫ਼ੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਬਾਰ ਕੌਂਸਲ ਨੇ ਬਾਰ ਐਸੋਸੀਏਸ਼ਨ ਸਮਾਣਾ ਦੀ ਚੋਣ ਕਮੇਟੀ ਦੇ ਮੈਂਬਰਾਂ ਬਲਬੀਰ ਸਿੰਘ ਧਨੋਆ ਤੇ ਜਸਪਾਲ ਸਿੰਘ ਸੰਧੂ ਵਲੋਂ ਪੇਸ਼ ਕੀਤੀ ਅਰਜ਼ੀ ’ਤੇ ਇਹ ਫ਼ੈਸਲਾ ਲਿਆ ਗਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ 31 ਜੁਲਾਈ 2026 ਨੂੰ ਬਾਰ ਦੇ ਆਮ ਇਜਲਾਸ ਵਿਚ ਪ੍ਰਧਾਨ ਨਵਦੀਪ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਬਾਰ ਐਸੋਸੀਏਸ਼ਨ ਦਾ ਸੰਵਿਧਾਨ ਸਰਬਸੰਮਤੀ ਨਾਲ ਪਾਸ ਹੋ ਚੁੱਕਾ ਸੀ। ਇਸ ਅਨੁਸਾਰ ਸੰਵਿਧਾਨ ਦੀ ਮੱਦ 12 ਅਤੇ 13 ਤਹਿਤ ਪੰਜ ਸੀਨੀਅਰ ਵਕੀਲਾਂ ਕਸ਼ਮੀਰ ਸਿੰਘ ਵਿਰਕ, ਕੁਲਵੰਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਗਲੌਲੀ, ਬਲਬੀਰ ਸਿੰਘ ਧਨੋਆ ਅਤੇ ਜਸਪਾਲ ਸਿੰਘ ਸੰਧੂ ਨੂੰ ਚੋਣ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਸੀ। ਇਸ ਕਮੇਟੀ ਨੇ 124 ਮੈਂਬਰਾਂ ਦੀ ਵੋਟਰ ਸੂਚੀ ਤਿਆਰ ਕਰਕੇ ਨੋਟਿਸ ਬੋਰਡ ’ਤੇ ਲਗਾਈ ਅਤੇ ਬਾਰ ਕੌਂਸਲ ਨੂੰ ਵੀ ਭੇਜੀ ਸੀ। ਬਾਅਦ ਵਿਚ ਬਾਰ ਦੇ ਵਟਸਐਪ ਗਰੁੱਪ ਵਿਚ ਚੋਣ ਕਮੇਟੀ ਵਲ ਅਪਮਾਨਜਨਕ ਟਿੱਪਣੀਆਂ ਕਾਰਨ ਤਿੰਨ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ। ਬਾਕੀ ਦੋ ਮੈਂਬਰਾਂ ਨੇ 31 ਅਗਸਤ ਨੂੰ ਪ੍ਰਧਾਨ ਨੂੰ ਅਗਲੇ ਸੀਨੀਅਰ ਮੈਂਬਰ ਨਿਯੁਕਤ ਕਰਨ ਲਈ ਅਰਜ਼ੀ ਦਿੱਤੀ, ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਪ੍ਰਧਾਨ ਵਲੋਂ ਬਿਨਾਂ ਚੋਣ ਕਮੇਟੀ ਜਾਂ ਜਨਰਲ ਹਾਊਸ ਦੀ ਮਨਜ਼ੂਰੀ ਤੋਂ 204 ਮੈਂਬਰਾਂ ਦੀ ਵੋਟਰ ਸੂਚੀ ਤੇ ਨਵਾਂ ਰਿਟਰਨਿੰਗ ਅਫ਼ਸਰ ਨਿਯੁਕਤ ਕਰਕੇ ਬਾਰ ਕੌਂਸਲ ਵਿਚ ਅਰਜ਼ੀ ਦਿੱਤੀ ਗਈ, ਜਿਸ ’ਤੇ ਬਾਰ ਕੌਂਸਲ ਨੇ ਬਾਰ ਦੀ ਸਲਾਨਾ ਚੋਣ ਲਈ 1 ਸਤੰਬਰ ਨੂੰ ਹੁਕਮ ਜਾਰੀ ਕੀਤਾ। ਬਾਰ ਕੌਂਸਲ ਦੀ ਐਡਹਾਕ ਚੋਣ ਕਮੇਟੀ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਪ੍ਰਧਾਨ ਅਤੇ ਸਕੱਤਰ ਖ਼ੁਦ 31 ਜੁਲਾਈ ਵਾਲਾ ਬਾਰ ਦਾ ਸੰਵਿਧਾਨ ਬਾਰ ਕੌਂਸਲ ਵਿਚ ਜਮ੍ਹਾਂ ਕਰਵਾ ਚੁੱਕੇ ਸਨ, ਪਰ ਬਾਅਦ ਵਿਚ ਅਸਲ ਤੱਥ ਲੁਕਾ ਕੇ ਆਦੇਸ਼ ਲੈ ਲਿਆ ਗਿਆ। ਇਸ ਲਈ ਬਾਰ ਕੌਂਸਲ ਨੇ ਆਪਣੇ ਪਿਛਲੇ ਹੁਕਮ (ਰੈਫ. ਨੰ. 3102/2026) ’ਤੇ ਰੋਕ ਲਗਾਉਦਿਆਂ ਬਾਰ ਦੇ ਪ੍ਰਧਾਨ, ਸਕੱਤਰ ਅਤੇ ਚੋਣ ਕਮੇਟੀ ਦੇ ਮੈਂਬਰਾਂ ਨੂੰ 4 ਸਤੰਬਰ 6 ਨੂੰ ਦੁਪਹਿਰ 3 ਵਜੇ ਬਾਰ ਕੌਂਸਲ, ਚੰਡੀਗੜ੍ਹ ਵਿਖੇ ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 1 ਸਤੰਬਰ ਵਾਲੇ ਹੁਕਮ ਰਾਹੀਂ ਜੋੜੇ ਗਏ 80 ਮੈਂਬਰ ਚੋਣ ਪ੍ਰਕਿਰਿਆ ਵਿਚ ਹਿੱਸਾ ਨਹੀਂ ਲੈ ਸਕਣਗੇ।
ਪਿਛਲੀ ਖ਼ਬਰ ਵੱਖ-ਵੱਖ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਅਗਲੀ ਖ਼ਬਰ ਰੇਲ ਗੱਡੀ ’ਚੋਂ ਡਿਗਣ ਕਾਰਨ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।