ਨਾਭਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਨੇ ਵਜਾਇਆ ਚੋਣਾਂ ਦਾ ਬਿਗਲ
ਨਾਭਾ, 2 ਸਤੰਬਰ (ਜਗਨਾਰ ਸਿੰਘ ਦੁਲੱਦੀ)- ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਵੇਖ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਸਥਾਨਕ ਬੋਰਡਾਂ ਗੇਟ ਸਥਿਤ ਆਪਣਾ ਦਫ਼ਤਰ ਖੋਲ ਕੇ ਚੋਣ ਬਿਗਲ ਬਜਾ ਦਿੱਤਾ ਗਿਆ ਹੈ। ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਵਾਏ ਗਏ।
ਨ
ਨਾਭਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਖੁੱਲ੍ਹੇ ਨਵੇਂ ਦਫਤਰ ਮੌਕੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਜਗਨਾਰ ਸਿੰਘ ਦੁਲੱਦੀ
03-09-2026
ਨਾਭਾ, 2 ਸਤੰਬਰ (ਜਗਨਾਰ ਸਿੰਘ ਦੁਲੱਦੀ)- ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਵੇਖ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਸਥਾਨਕ ਬੋਰਡਾਂ ਗੇਟ ਸਥਿਤ ਆਪਣਾ ਦਫ਼ਤਰ ਖੋਲ ਕੇ ਚੋਣ ਬਿਗਲ ਬਜਾ ਦਿੱਤਾ ਗਿਆ ਹੈ। ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਵਾਏ ਗਏ। ਇਸ ਮੌਕੇ ਜਿੱਥੇ ਜ਼ਿਲ੍ਹੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ ਉੱਥੇ ਸੂਬਾ ਪੱਧਰੀ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਹਲਕੇ ਦੇ ਪਾਰਟੀ ਅਹੁਦੇਦਾਰਾਂ, ਵਰਕਰਾਂ ਅਤੇ ਆਮ ਲੋਕਾਂ ਨੇ ਵੀ ਹਾਜਰੀ ਲਗਵਾਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਭਰਿਆ ਦਿਨ ਹੈ ਜਦੋਂ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਆਪਣਾ ਦਫ਼ਤਰ ਖੋਲਿਆ ਗਿਆ ਹੈ। ਇਸ ਮੌਕੇ ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਜਗਮੀਤ ਸਿੰਘ ਹਰਿਆਉ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਮਿਤ ਸਿੰਘ ਰਾਠੀ ਜ਼ਿਲ੍ਹਾ ਪ੍ਰਧਾਨ ਸਹਿਰੀ ਪਟਿਆਲਾ, ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਅਮਰਜੀਤ ਸਿੰਘ ਪੰਜਰੱਥ ਮੈਂਬਰ ਵਰਕਿੰਗ ਕਮੇਟੀ,ਮਹਿੰਦਰ ਸਿੰਘ ਲਾਲਵਾ ਮੈਂਬਰ ਵਰਕਿੰਗ ਕਮੇਟੀ,ਅਮਰਿੰਦਰ ਸਿੰਘ ਬਜਾਜ ਹਲਕਾ ਇੰਚਾਰਜ ਪਟਿਆਲਾ ਸਹਿਰੀ, ਗੁਰਦੀਪ ਸਿੰਘ ਸੇਖਪੂਰਾ, ਸੁਖਚੈਨ ਸਿੰਘ ਬਿਸ਼ਨਪੁਰਾ ਯੂਥ ਆਗੂ, ਰਣਜੀਤ ਸਿੰਘ ਲਾਡੀ, ਨਰਿੰਦਰ ਸਿੰਘ ਮੈਹਸ, ਕੌਂਸਲਰ ਦੀਪਕ ਇੰਦੌਰਾ, ਪ੍ਰਿੰਸ ਤੁੰਗ,ਪ੍ਰੀਤਮ ਸਿੰਘ ਥੂਹੀ, ਟਹਿਲ ਸਿੰਘ ਛੀਂਟਾਵਾਲਾ,ਮੇਜਰ ਸਿੰਘ ਮਟੋਰੜਾ, ਨੰਬਰਦਾਰ ਦੇਵ ਰਾਜ ਦੁਲੱਦੀ,ਰਣਧੀਰ ਸਿੰਘ ਬਿਨਾਹੇੜੀ,ਅਮਰਿੰਦਰ ਸਿੰਘ ਮੱਲੇਵਾਲ, ਹਰਵੀਰ ਸਿੰਘ ਬਿਨਾਂਹੇੜੀ, ਮਨਦੀਪ ਸਿੰਘ ਤੁੰਗਾਂ ਆਦਿ ਪਾਰਟੀ ਅਹੁਦੇਦਾਰ ਤੇ ਵਰਕਰ ਮੌਜੂਦ ਸਨ।