ਪਾਰਟੀ ਕਹੇ ਤਾਂ ਲੰਬੀ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜਨ ਲਈ ਤਿਆਰ ਹਾਂ- ਭੂਪ
ਲੰਬੀ, 29 ਨਵੰਬਰ (ਮੇਵਾ ਸਿੰਘ)-ਜਿੰਨਾ ਚਿਰ ਭਾਜਪਾ ਹਾਈਕਮਾਂਡ ਵਲੋਂ ਹਲਕਾ ਲੰਬੀ ਤੋਂ ਗੱਠਜੋੜ ਤਹਿਤ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਜਾਂਦਾ, ਓਨਾ ਚਿਰ ਆਪਣੀ ਚੋਣ ਮੁਹਿੰਮ ਦੀ ਤਿਆਰੀ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਾਂਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੇਜਰ ਭੁਪਿੰਦਰ ਸਿੰਘ ਭੂਪ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਹਲਕਾ ਲੰਬੀ ਨੇ ਆਪਣੇ ਗ੍ਰਹਿ ਪਿੰਡ ਬਾਦਲ ਵਿਖੇ ਹਲਕੇ ਦੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਮੌਕੇ ਕੀਤਾ।
ਭ
ਭਾਜਪਾ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾਂਦੇ ਹੋਏ ਹਲਕਾ ਲੰਬੀ ਤੋਂ ਸੀਨੀ: ਭਾਜਪਾ ਆਗੂ ਮੇਜਰ ਭੁਪਿੰਦਰ ਸਿੰਘ ਭੂਪ। ਤਸਵੀਰ : ਮੇਵਾ ਸਿੰਘ
30-11-2026
ਲੰਬੀ, 29 ਨਵੰਬਰ (ਮੇਵਾ ਸਿੰਘ)-ਜਿੰਨਾ ਚਿਰ ਭਾਜਪਾ ਹਾਈਕਮਾਂਡ ਵਲੋਂ ਹਲਕਾ ਲੰਬੀ ਤੋਂ ਗੱਠਜੋੜ ਤਹਿਤ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਜਾਂਦਾ, ਓਨਾ ਚਿਰ ਆਪਣੀ ਚੋਣ ਮੁਹਿੰਮ ਦੀ ਤਿਆਰੀ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਾਂਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੇਜਰ ਭੁਪਿੰਦਰ ਸਿੰਘ ਭੂਪ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਹਲਕਾ ਲੰਬੀ ਨੇ ਆਪਣੇ ਗ੍ਰਹਿ ਪਿੰਡ ਬਾਦਲ ਵਿਖੇ ਹਲਕੇ ਦੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਮੌਕੇ ਕੀਤਾ। ਮੀਟਿੰਗ ਤੋਂ ਬਾਅਦ ਉਨ੍ਹਾਂ ਪਿੰਡ ਬਾਦਲ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਹੁਕਮਾਂ ’ਤੇ ਪਿੰਡ ਬਾਦਲ ਵਿਖੇ ਪਾਰਟੀ ਦਾ ਇਕ ਦਫ਼ਤਰ ਵੀ ਭਾਜਪਾ ਵਰਕਰਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਲਈ ਬਣਾਇਆ ਜਾਵੇਗਾ। ਮੇਜਰ ਭੁਪਿੰਦਰ ਸਿੰਘ ਭੂਪ ਭਾਜਪਾ ਆਗੂ ਨੇ ਆਖਰ ਵਿਚ ਕਿਹਾ ਕਿ ਉਹ ਭਾਜਪਾ ਪਾਰਟੀ ਹਾਈਕਮਾਂਡ ਦੇ ਅਨੁਸਾਰ ਹੀ ਚੱਲਣਗੇ ਤੇ ਆਮ ਲੀਡਰਾਂ ਵਾਂਗ ਘਰ ਨਹੀਂ ਬੈਠਣਗੇ ਤੇ ਪਾਰਟੀ ਵਿਚ ਰਹਿਕੇ ਹਲਕਾ ਲੰਬੀ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਿਣਗੇ ਤੇ ਅਕਾਲੀ/ਭਾਜਪਾ ਗਠਜੋੜ ਦੇ ਹਲਕਾ ਲੰਬੀ ਤੋਂ ਉਮੀਦਵਾਰ ਜੋ ਵੀ ਹੋਵੇ ਦੇ ਹੱਕ ਵਿਚ ਚੋਣ ਪ੍ਰਚਾਰ ਵਿਚ ਸਹਿਯੋਗ ਵੀ ਕਰਨਗੇ। ਇਸ ਮੌਕੇ ਅਮਰਬੀਰ ਸਿੰਘ ਬਾਵਾ ਬਾਦਲ, ਸੁਖਬੀਰ ਸਿੰਘ ਗੱਗੜ ਪੀਏ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ ਹੀਰਾ, ਗੁਰਪਿਆਸ ਸਿੰਘ ਨੰਬਰਦਾਰ, ਰਾਜਾ ਸਿੰਘ, ਗੁਰਮੀਤ ਢਿੱਲੋਂ, ਜਗਜੀਤ ਸਿੰਘ, ਸੇਵਾ ਸਿੰਘ, ਅੰਮ੍ਰਿਤਪਾਲ, ਭੋਲਾ ਮੈਂਬਰ, ਜਸਵੀਰ ਸਿੰਘ ਫੌਜੀ, ਦੇਸ ਰਾਜ, ਜਗਤਾਰ ਸਿੰਘ, ਪ੍ਰਕਾਸ਼ ਸਿੰਘ ਮੰਡਲ ਪ੍ਰਧਾਨ, ਬਲਵੀਰ ਸਿੰਘ, ਲੀਲੂ ਖੁੱਡੀਆਂ, ਜਸਵਿੰਦਰ ਕੌਰ ਮੰਡਲ ਪ੍ਰਧਾਨ, ਮਨਪੀ੍ਰਤ ਕੌਰ ਚੰਨੂੰ ਅਤੇ ਰਮਨਦੀਪ ਕੌਰ ਔਲਖ ਆਦਿ ਮੌਜੂਦ ਸਨ।