ਬਰਗਾੜੀ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਵਿਸ਼ਾ ਮੇਲਾ ਕਰਵਾਇਆ
ਬਰਗਾੜੀ , 22 ਨਵੰਬਰ ( ਲਖਵਿੰਦਰ ਸ਼ਰਮਾ , ਸੁਖਰਾਜ ਸਿੰਘ ਗੋਂਦਾਰਾ )- ਪੀ . ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਦੋ ਰੋਜ਼ਾ ਵਿਸ਼ਾ ਮੇਲਾ ਲਗਾਇਆ ਗਿਆ , ਜਿਸ ਵਿਚ ਪਹਿਲੇ ਦਿਨ ਮਿਡਲ ਸਕੂਲਾਂ ਅਤੇ ਦੂਸਰੇ ਦਿਨ ਸੈਕੰਡਰੀ ਸਕੂਲਾਂ ਦੇ ਵੱਖ - ਵੱਖ ਵਿਸ਼ਿਆਂ ਦੇ ਮੁਕਾਬਲੇ ਕਰਵਾਏ ਗਏ ।
ਬਰਗਾੜੀ , 22 ਨਵੰਬਰ ( ਲਖਵਿੰਦਰ ਸ਼ਰਮਾ , ਸੁਖਰਾਜ ਸਿੰਘ ਗੋਂਦਾਰਾ )- ਪੀ . ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਦੋ ਰੋਜ਼ਾ ਵਿਸ਼ਾ ਮੇਲਾ ਲਗਾਇਆ ਗਿਆ , ਜਿਸ ਵਿਚ ਪਹਿਲੇ ਦਿਨ ਮਿਡਲ ਸਕੂਲਾਂ ਅਤੇ ਦੂਸਰੇ ਦਿਨ ਸੈਕੰਡਰੀ ਸਕੂਲਾਂ ਦੇ ਵੱਖ - ਵੱਖ ਵਿਸ਼ਿਆਂ ਦੇ ਮੁਕਾਬਲੇ ਕਰਵਾਏ ਗਏ । ਪਹਿਲੇ ਦਿਨ ਦਾ ਉਦਘਾਟਨ ਸਕੂਲ ਇੰਚਾਰਜ ਅਜੀਤਪ੍ਰੀਤ ਕੌਰ ਨੇ ਕੀਤਾ । ਜਦੋਂ ਕਿ ਦੂਸਰੇ ਦਿਨ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਂਸਲ ਨੇ ਕੀਤਾ । ਇਨ੍ਹਾਂ ਮੁਕਾਬਲਿਆਂ ਵਿਚ ਕਰੀਬ 18 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਅਤੇ ਵੱਖ - ਵੱਖ ਵਿਸ਼ਿਆਂ ਦੇ ਛੇ ਮੁਕਾਬਲਿਆਂ ਵਿਚੋਂ ਪੰਜ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦੇ ਬੱਚਿਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ । ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਸ਼ਲ , ਨਵਦੀਪ ਸ਼ਰਮਾ , ਨੋਡਲ ਅਫ਼ਸਰ ਬਲਵਿੰਦਰ ਸਿੰਘ , ਗੁਰਪ੍ਰੀਤ ਰੁਪਰਾ , ਸਕੂਲ ਮੁਖੀ ਅਜੀਤਪ੍ਰੀਤ ਕੌਰ ਵਲੋਂ ਕੀਤੀ ਗਈ । ਜੱਜ ਸਾਹਿਬਾਨ ਦੀ ਭੂਮਿਕਾ ਲਲਿਤ ਸ਼ਰਮਾ ਸ਼ੇਰ ਸਿੰਘ ਵਾਲਾ , ਪਰਮਿੰਦਰ ਸਿੰਘ ਮਾਨੀ ਸਿੰਘ ਵਾਲਾ , ਵਿਜੇ ਕੁਮਾਰ ਕੋਠੇ ਥੇਹ ਨੇ ਨਿਭਾਈ । ਇਸ ਮੌਕੇ ਨੋਡਲ ਇੰਚਾਰਜ ਗੁਰਪ੍ਰੀਤ ਸਿੰਘ , ਸੁਰਿੰਦਰ ਸਿੰਘ , ਮੀਡੀਆ ਇੰਚਾਰਜ ਜਸਵੰਤ ਸਿੰਘ , ਸਤਿੰਦਰ ਕੌਰ , ਸਮੂਹ ਸਟਾਫ਼ , ਬੱਚੇ ਆਦਿ ਹਾਜ਼ਰ ਸਨ ।