26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

24 ਘੰਟਿਆਂ ਦੌਰਾਨ ਸੜਕ ਹਾਦਸਿਆਂ ’ਚ ਪੰਜ ਜਣੇ ਗੰਭੀਰ ਜ਼ਖ਼ਮੀ

ਬਠਿੰਡਾ, 25 ਅਕਤੂਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵਲੋਂ ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਘਟਨਾਵਾਂ ਕਾਰਨ ਹੋਏ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਸ਼ਹਿਰ ਦੇ ਸਿਵੀਆ ਰੋਡ ‘ਤੇ ਹਰਦੇਵ ਨਗਰ ਵਿਚ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ, ਜਿਸ ’ਚ ਇਕ ਵਿਅਕਤੀ ਬਬਲੂ ਸਿੰਘ ਵਾਸੀ ਹਰਦੇਵ ਨਗਰ ਗੰਭੀਰ ਜ਼ਖ਼ਮੀ ਹੋ ਗਿਆ ।

ਅਜੀਤ ਡੈਸਕ 26-10-2026
ਬਠਿੰਡਾ, 25 ਅਕਤੂਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵਲੋਂ ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਘਟਨਾਵਾਂ ਕਾਰਨ ਹੋਏ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਸ਼ਹਿਰ ਦੇ ਸਿਵੀਆ ਰੋਡ ‘ਤੇ ਹਰਦੇਵ ਨਗਰ ਵਿਚ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ, ਜਿਸ ’ਚ ਇਕ ਵਿਅਕਤੀ ਬਬਲੂ ਸਿੰਘ ਵਾਸੀ ਹਰਦੇਵ ਨਗਰ ਗੰਭੀਰ ਜ਼ਖ਼ਮੀ ਹੋ ਗਿਆ । ਘਟਨਾ ਦੀ ਜਾਂਚ ਥਰਮਲ ਥਾਣਾ ਪੁਲਿਸ ਕਰ ਰਹੀ ਹੈ। ਇਸ ਤੋਂ ਇਲਾਵਾ ਸਥਾਨਕ ਪਰਿੰਦਾ ਰੋਡ ‘ਤੇ ਦੋ ਮੋਟਰਸਾਈਕਲ ਸਵਾਰਾਂ ਦੀ ਇਕ ਐਕਟਿਵਾ ਨਾਲ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਅਮਿਤ ਕੁਮਾਰ (38) ਅਤੇ ਸੂਰਜ ਕੁਮਾਰ (25) ਵਾਸੀ ਧੋਬੀਆਣਾ ਬਸਤੀ ਦੇ ਰਹਿਣ ਵਾਲੇ ਹਨ। ਇਕ ਘਟਨਾ ਸਥਾਨਕ ਨਰੂਆਣਾ ਰੋਡ ‘ਤੇ ਦਸਮੇਸ਼ ਨਗਰ ਨੇੜੇ ਵਾਪਰੀ ਜਿੱਥੇ ਇਕ ਮੋਟਰਸਾਈਕਲ ਸਵਾਰ ਅਤੇ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਲਾਲਦੇਵ ਸਿੰਘ ਵਾਸੀ ਦਸਮੇਸ਼ ਨਗਰ ਗੰਭੀਰ ਜ਼ਖ਼ਮੀ ਹੋ ਗਿਆ। ਇਕ ਘਟਨਾ ਸਥਾਨਕ ਬਠਿੰਡਾ ਮੁਕਤਸਰ ਰੋਡ ‘ਤੇ ਹਾਈਟੈੱਕ ਨੇੜੇ ਵਾਪਰੀ ਜਿੱਥੇ ਇੱਕ ਕੈਂਟਰ ਦੀ ਟੱਕਰ ਨਾਲ ਇੱਕ ਮੋਟਰਸਾਈਕਲ ਸਵਾਰ ਜਸਵਿੰਦਰ ਸਿੰਘ (46) ਵਾਸੀ ਬੁਰਜ ਮਹਿਮਾ ਦਾ ਰਹਿਣ ਵਾਲਾ ਹੈ।
ਪਿਛਲੀ ਖ਼ਬਰ ਨਰ ਸਿੰਘ ਕਾਲੋਨੀ ਦੀਆਂ ਕੰਧਾਂ ‘ਤੇ ਲਿਖਿਆ ‘ਚਿੱਟਾ’ ਨਸ਼ਿਆਂ ਵਿਰੁੱਧ ਮੁਹਿੰਮ ‘ਤੇ ਸਵਾਲ ਖੜ੍ਹੇ ਕਰਨ ਲੱਗਾ ਅਗਲੀ ਖ਼ਬਰ ਯੁਵਕ ਮੇਲੇ ’ਚ ਐਸ. ਐਮ. ਐਸ. ਐਮ. ਪਬਲਿਕ ਸਕੂਲ ਝੋਟੀਵਾਲਾ ਦੀ ਅਹਿਮ ਪ੍ਰਾਪਤੀ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।