ਸਕਾਲਰਸ਼ਿਪ ਲਈ ਖਿਡਾਰੀ 15 ਨਵੰਬਰ ਤੱਕ ਆਨਲਾਈਨ ਅਪਲਾਈ ਕਰਨ-ਖੇਡ ਅਫ਼ਸਰ
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਹਰਮਹਿੰਦਰ ਪਾਲ)-ਖੇਡ ਵਿਭਾਗ ਵਲੋਂ ਸਪੋਰਟਸ ਪਾਲਿਸੀ 2023 ਅਨੁਸਾਰ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਸਕਾਲਰਸ਼ਿਪ ਸਕੀਮ’ ਤਹਿਤ ਸਾਲ 2025-26 ਲਈ ਯੋਗ ਖਿਡਾਰੀਆਂ ਤੋਂ ਆਨਲਾਈਨ ਬਿਨੈ ਪੱਤਰ ਮੰਗੇ ਗਏ ਹਨ। ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਬਰਾੜ ਨੇ ਦੱਸਿਆ ਕਿ 1 ਅਪ੍ਰੈਲ 2025 ਤੋਂ 31 ਮਾਰਚ 2026 ਦੌਰਾਨ ਹੋਈਆਂ ਜੂਨੀਅਰ, ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਾਂ ਤੇ ਨੈਸ਼ਨਲ ਖੇਡਾਂ ’ਚ ਤਗ਼ਮੇ ਜਿੱਤਣ ਵਾਲੇ ਪੰਜਾਬ ਦੇ ਖਿਡਾਰੀ ਇਸ ਸਕਾਲਰਸ਼ਿਪ ਦੇ ਯੋਗ ਹਨ।
ਅਜੀਤ ਡੈਸਕ
23-10-2026