18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਅਪਾਹਜ ਤੇ ਲੋੜਵੰਦ ਵਿਅਕਤੀਆਂ ਨੂੰ ਮਹੀਨਾਵਾਰ ਸਹਾਇਤਾ ਰਾਸ਼ੀ ਦੇ ਚੈਕ ਤਕਸੀਮ ਕੀਤੇ

ਬਰਗਾੜੀ, 17 ਅਕਤੂਬਰ (ਸੁਖਰਾਜ ਸਿੰਘ ਗੋਂਦਾਰਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.

ਅਜੀਤ ਡੈਸਕ 18-10-2026
ਬਰਗਾੜੀ, 17 ਅਕਤੂਬਰ (ਸੁਖਰਾਜ ਸਿੰਘ ਗੋਂਦਾਰਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਉਬਰਾਏ ਵਲੋਂ ਪੂਰੀ ਦੁਨੀਆਂ ’ਚ ਅਪਾਹਜ ਤੇ ਲੋੜਵੰਦ ਵਿਅਕਤੀਆਂ ਦੀ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਟਰੱਸਟ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਅਹੁਦੇਦਾਰ ਭਰਪੂਰ ਸਿੰਘ ਬਰਾੜ ਅਤੇ ਜਸਪਾਲ ਸਿੰਘ ਬਰਾੜ ਦੇ ਯਤਨਾਂ ਸਦਕਾ ਬਰਗਾੜੀ ਦੇ 15 ਦੇ ਕਰੀਬ ਵਿਅਕਤੀਆਂ ਨੂੰ ਇਹ ਸਹਾਇਤਾ ਰਾਸ਼ੀ ਹਰ ਮਹੀਨੇ ਭੇਜੀ ਜਾ ਰਹੀ ਹੈ। ਸਹਾਇਤਾ ਰਾਸ਼ੀ ਦੇ ਚੈਕ ਲੋੜਵੰਦਾਂ ਨੂੰ ਸੌਂਪਣ ਲਈ ਇਕ ਸਾਦਾ ਸਮਾਗਮ ਭਾਰੇ ਕਿ ਅਗਵਾੜ ਵਾਲੀ ਧਰਮਸ਼ਾਲਾ ਵਿਖੇ ਅਲਾਇੰਸ ਕਲੱਬ ਦੇ ਚੇਅਰਮੈਨ ਸੁਖਜੰਤ ਸਿੰਘ ਸਦਿਉੜਾ ਅਤੇ ਪ੍ਰਧਾਨ ਜਗਦੇਵ ਸਿੰਘ ਚਹਿਲ ਦੀ ਅਗਵਾਈ ’ਚ ਕਰਵਾਇਆ ਗਿਆ। ਇਸ ਸਮਾਗਮ ’ਚ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਕਲੱਬ ਦੇ ਸਮੂਹ ਅਹੁਦੇਦਾਰਾਂ ਦੀ ਇਸ ਉੱਦਮ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਲੱਬ ਵਲੋਂ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਲਈ ਉਹ ਵਧਾਈ ਦਾ ਪਾਤਰ ਹੈ ਜੋ ਲਗਾਤਾਰ ਗਰੀਬਾਂ, ਲੋੜਵੰਦ ਤੇ ਅਪਾਹਜ ਵਿਅਕਤੀਆਂ ਦੀ ਹਰ ਤਰ੍ਹਾਂ ਦੀ ਸਹਾਇਤਾ ਲਗਾਤਾਰ ਕਰਦਾ ਆ ਰਿਹਾ ਹੈ। ਇਸ ਮੌਕੇ ਸੇਵਾ ਮੁਕਤ ਐਸ.ਡੀ.ਓ ਸ਼ਵਿੰਦਰ ਸਿੰਘ ਚੰਨੀ, ਅਜੈਪਾਲ ਸਿੰਘ ਬਰਗਾੜੀ, ਜਗਵਿੰਦਰ ਸਿੰਘ ਢਿੱਲੋਂ, ਨਾਇਬ ਸਿੰਘ ਢਿੱਲੋਂ, ਪਰਗਟ ਸਿੰਘ ਢਿੱਲੋਂ, ਜੋਗਿੰਦਰ ਸਿੰਘ ਦਬੜੀਖਾਨਾ, ਗੁਰਸੇਵਕ ਸਿੰਘ, ਡਾ. ਜਗਸੀਰ ਸਿੰਘ, ਸੁਖਜੀਤ ਕੌਰ ਪੰਚ ਲੰਭਵਾਲੀ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਬੰਦ ਦੌਰਾਨ ਪ੍ਰਦਰਸ਼ਨ ਕਰ ਰਹੇ ਸੰਘਰਸ਼ੀ ਜਥੇਬੰਦੀਆਂ ਦੇ ਆਗੂਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਜ਼ਿਲ੍ਹੇ ਭਰ ’ਚ ਵਿਸ਼ੇਸ਼ ਸਰਚ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।