30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮਜੀਠਾ ਅਤੇ ਆਸ-ਪਾਸ ਪਿੰਡਾਂ ਵਿਚ ਲੁਟੇਰਿਆਂ ਦੀ ਦਹਿਸ਼ਤ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਮਜੀਠਾ, 29 ਅਕਤੂਬਰ (ਮਨਿੰਦਰ ਸਿੰਘ ਸੋਖੀ)-ਮਜੀਠਾ ਸ਼ਹਿਰ ਅਤੇ ਆਲੇ ਦੁਆਲੇ ਪਿੰਡਾਂ ਵਿਚ ਲੁਟੇਰਿਆਂ ਅਤੇ ਚੋਰੀ ਕਰਨ ਵਾਲਿਆਂ ਨੇ ਦਹਿਸ਼ਤ ਮਚਾ ਰੱਖੀ ਹੈ। ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਆਪਣੇ ਨਾਲ ਹੋਈ ਲੁੱਟ ਖੋਹ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਬਲਦੇਵ ਸਿੰਘ । ਤਸਵੀਰ: ਸੋਖੀ 30-10-2026
ਮਜੀਠਾ, 29 ਅਕਤੂਬਰ (ਮਨਿੰਦਰ ਸਿੰਘ ਸੋਖੀ)-ਮਜੀਠਾ ਸ਼ਹਿਰ ਅਤੇ ਆਲੇ ਦੁਆਲੇ ਪਿੰਡਾਂ ਵਿਚ ਲੁਟੇਰਿਆਂ ਅਤੇ ਚੋਰੀ ਕਰਨ ਵਾਲਿਆਂ ਨੇ ਦਹਿਸ਼ਤ ਮਚਾ ਰੱਖੀ ਹੈ। ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਆਬਾਦੀ ਰੋੜੀ ਮਜੀਠਾ ਨੇ ਆਪਣੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਉਹ ਆਬਾਦੀ ਰੋੜੀ ਵਿਖੇ ਫ਼ਰਨੀਚਰ ਦੀ ਦੁਕਾਨ ਕਰਦਾ ਹੈ ਅਤੇ ਅੱਜ ਦੁਪਹਿਰ ਵਕਤ ਉਹ ਆਪਣੇ ਕਿਸੇ ਗਾਹਕ ਦੇ ਘਰ ਕੰਮ ਵਾਸਤੇ ਗਿਆ ਸੀ ਕਿ ਦੁਪਹਿਰ ਕਰੀਬ 1 ਵਜੇ ਉਹ ਪਿੰਡ ਬੁਰਜ ਨੌ ਆਬਾਦ ਤੋਂ ਵਾਪਸ ਮਜੀਠਾ ਆਪਣੀ ਈ ਬਾਈਕ ’ਤੇ ਆ ਰਿਹਾ ਸੀ ਕਿ ਰਸਤੇ ਵਿਚ ਪਿਛੋਂ ਇਕ ਮੋਟਰ ਸਾਈਕਲ ’ਤੇ ਸਵਾਰ ਦੋ ਮੋਨੇ ਮੁੰਡੇ ਜਿਨ੍ਹਾਂ ਨੇ ਮੂੰਹ ਬੰਨੇ ਸਨ ਨੇ ਉਸ ਨੂੰ ਧੱਕਾ ਮਾਰ ਕੇ ਸੜ੍ਹਕ ਤੇ ਸੁੱਟ ਦਿੱਤਾ ਉਸਨੇ ਉਠ ਕੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁੱਠੇ ਦਾਤਰ ਦੇ ਦੋ ਵਾਰ ਉਸ ਉਪਰ ਕੀਤੇ ਤਾਂ ਡਿੱਗੇ ਪਏ ਦੀ ਜੇਬ ਵਿਚੋਂ ਉਸ ਦਾ ਮਹਿੰਗਾ ਮੋਬਾਇਲ ਫੋਨ , ਪਰਸ ਜਿਸ ਵਿਚ ਕਰੀਬ 3500 ਰੁਪਏ, ਉਸ ਦਾ ਆਧਾਰ ਕਾਰਡ, ਏ.ਟੀ.ਐਮ, ਪੈਨ ਕਾਰਡ ਵਗੈਰਾ ਖੋਹ ਕੇ ਮਜੀਠਾ ਵੱਲ ਭੱਜ ਗਏ। ਉਸ ਨੇ ਦੱਸਿਆ ਕਿ ਉਹ ਆਪਣੀ ਈ ਬਾਈਕ ਲੈਕੇ ਚੱਲ ਪਿਆ ਤਾਂ ਲੁਟੇਰਿਆਂ ਨੇ ਅੱਗੇ ਜਾ ਕੇ ਇਕ ਹੋਰ ਮੋਟਰ ਸਾਈਕਲ ਸਵਾਰ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਉਸ ਨਾਲ ਵੀ ਧੱਕਾ ਮੁੱਕੀ ਕੀਤੀ ਉਸ ਵਿਅਕਤੀ ਨਾਲ ਉਸ ਦੀ ਪਤਨੀ ਅਤੇ ਇੱਕ ਛੋਟਾ ਬੱਚਾ ਵੀ ਸੀ। ਭਿੜਦੇ ਸਮੇਂ ਲੁਟੇਰਿਆਂ ’ਚੋਂ ਇਕ ਦਾ ਮੂੰਹ ਦਾ ਪਰਨਾ ਖੁੱਲ ਗਿਆ ਜਿਸ ’ਤੇ ਮੋਟਰ ਸਾਈਕਲ ਸਵਾਰ ਨੇ ਉਨ੍ਹਾਂ ਨੂੰ ਪਛਾਣ ਲਿਆ। ਬਲਦੇਵ ਸਿੰਘ ਨੇ ਦੱਸਿਆ ਕਿ ਜਦ ਉਹ ਉਨ੍ਹਾਂ ਦੇ ਲਾਗੇ ਗਿਆ ਤਾਂ ਲੁਟੇਰੇ ਮੋਟਰ ਸਾਈਕਲ ਸਵਾਰ ਨੂੰ ਦਾਤਰ ਦੀਆਂ ਸੱਟਾਂ ਮਾਰ ਕੇ ਭੱਜ ਗਏ ਸਨ ਤਾਂ ਮੋਟਰ ਸਾਈਕਲ ਸਵਾਰ ਨੇ ਉਕਤ ਲੁਟੇਰਿਆਂ ਬਾਰੇ ਦੱਸਿਆ ਕਿ ਉਹ ਦੋਵੇਂ ਪਿੰਡ ਕੋਟਲਾ ਗੁੱਜਰਾਂ ਦੇ ਹਨ, ਇਕ ਦਾ ਨਾਮ ਕਾਲਾ ਅਤੇ ਦੂਸਰੇ ਦਾ ਨਾਂਅ ਮੋਨੂੰ ਹੈ ਜਿਸ ’ਤੇ ਬਲਦੇਵ ਸਿੰਘ ਅਤੇ ਦੂਸਰੇ ਮੋਟਰ ਸਾਈਕਲ ਸਵਾਰ ਵਿਅਕਤੀ ਨੇ ਆਪਣੇ ਨਾਲ ਹੋਈ ਲੁੱਟ ਸਬੰਧੀ ਥਾਣਾ ਮਜੀਠਾ ਵਿਖੇ ਉਕਤ ਕਾਲਾ ਅਤੇ ਮੋਨੂੰ ਦੇ ਖ਼ਿਲਾਫ਼ ਦਰਖ਼ਾਸਤ ਦਿੱਤੀ ਹੈ। ਇੰਨ੍ਹਾਂ ਦੋਹਾਂ ਵਾਰਦਾਤਾਂ ਨਾਲ ਇਲਾਕੇ ਵਿਚ ਭਾਰੀ ਦਹਿਸਤ ਪਾਈ ਜਾ ਰਹੀ ਹੈ।
ਪਿਛਲੀ ਖ਼ਬਰ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਪਿੰਡ ਧਿਆਨਪੁਰ ’ਚ ਧਾਰਮਿਕ ਸਮਾਗਮ ਅਗਲੀ ਖ਼ਬਰ ਬੀ.ਐਸ.ਐਫ. ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।