28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਤਲਵੰਡੀ ਖੁੰਮਣ ਤੇ ਪਾਖਰਪੁਰਾ ਵਿਖੇ ਸਕੂਲੀ ਬੱਚਿਆਂ ਵਲੋਂ ਰੈਲੀ ਕੱਢੀ

ਜੈਂਤੀਪੁਰ, 27 ਨਵੰਬਰ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਖੁੰਮਣ ਵਿਖੇ ਚਲ ਰਹੀ ਨਾਮਵਰ ਸੰਸਥਾ ਸੰਤ ਅਗਾਨ ਕਾਨਵੈਂਟ ਸਕੂਲ ਵਲੋਂ ਤਲਵੰਡੀ ਖੁੰਮਣ ਤੇ ਪਾਖਰਪੁਰਾ ਵਿਖੇ ਅਧਿਆਪਕਾਂ ਅਤੇ ਸਕੂਲੀ ਬੱਚਿਆਂ ਵਲੋਂ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ, ਜਿਸ ਵਿਚ ਸਕੂਲ ਡਾਇਰੈਕਟਰ ਫਾਦਰ ਈਮਾਨੂੰਦੇਲ ਤੇ ਪ੍ਰਧਾਨ ਜੌਹਨ ਪੋਲ ਸਹੋਤਾ, ਪ੍ਰਿੰਸੀਪਲ ਸਿਸਟਰ ਐਲਸੀਲੇਟ, ਸਿਸਟਰ ਨੀਂਸੀ, ਪੀ. ਟੀ.

ਅਜੀਤ ਡੈਸਕ 28-11-2026
ਜੈਂਤੀਪੁਰ, 27 ਨਵੰਬਰ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਖੁੰਮਣ ਵਿਖੇ ਚਲ ਰਹੀ ਨਾਮਵਰ ਸੰਸਥਾ ਸੰਤ ਅਗਾਨ ਕਾਨਵੈਂਟ ਸਕੂਲ ਵਲੋਂ ਤਲਵੰਡੀ ਖੁੰਮਣ ਤੇ ਪਾਖਰਪੁਰਾ ਵਿਖੇ ਅਧਿਆਪਕਾਂ ਅਤੇ ਸਕੂਲੀ ਬੱਚਿਆਂ ਵਲੋਂ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ, ਜਿਸ ਵਿਚ ਸਕੂਲ ਡਾਇਰੈਕਟਰ ਫਾਦਰ ਈਮਾਨੂੰਦੇਲ ਤੇ ਪ੍ਰਧਾਨ ਜੌਹਨ ਪੋਲ ਸਹੋਤਾ, ਪ੍ਰਿੰਸੀਪਲ ਸਿਸਟਰ ਐਲਸੀਲੇਟ, ਸਿਸਟਰ ਨੀਂਸੀ, ਪੀ. ਟੀ. ਆਈ. ਜੋਰਜਤੇ ਸਕੂਲੀ ਬੱਚਿਆਂ ਵਲੋਂ ਮੁੱਖ ਮਹਿਮਾਨ ਸਰਪੰਚ ਰਘਬੀਰ ਸਿੰਘ ਸੰਧੂ ਦੇ ਭਰਾ ਜਰਨੈਲ ਸਿੰਘ ਸੰਧੂ ਦਾ ਫੁੱਲਾਂ ਦੇ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਸੰਧੂ ਵਲੋਂ ਬੱਚਿਆਂ ਨੂੰ ਨਸ਼ੇ ਦੀਆਂ ਭੈੜੀਆਂ ਅਲਾਮਆਂ ਬਾਰੇ ਜਾਣੂੰ ਕਰਵਾਇਆ ਗਿਆ। ਉਪਰੰਤ ਨਸ਼ਾ ਵਿਰੋਧੀ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਫਾਦਰ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਕਿ ਨਸ਼ਿਆਂ ਨੇ ਘਰਾਂ ਦੇ ਘਰ ਉਜਾੜ ਕੇ ਰੱਖ ਦਿੱਤੇ ਹਨ। ਇਸ ਮੌਕੇ ਪ੍ਰਧਾਨ ਰਜਿੰਦਰ ਸਿੰਘ, ਮਨਪ੍ਰੀਤ ਸਿੰਘ ਸੰਧੂ, ਗੁਰਲਾਲ ਸਿੰਘ, ਜੋਗਿੰਦਰ ਸਿੰਘ ਰੰਧਾਵਾ ਏ. ਐੱਸ. ਆਈ. ਅਵਤਾਰ ਸਿੰਘ, ਲਵਪ੍ਰੀਤ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸਾਲਾਨਾ ਸਮਾਗਮ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ ਅਗਲੀ ਖ਼ਬਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਤਨ ਸ਼ੁਰੂ- ਸਾ: ਵਿਧਾਇਕ ਭਲਾਈਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।