22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਰਹੱਦੀ ਪਿੰਡ ਵੇਹਰਾ ਦੇ ਕਿਸਾਨ ਦੀ ਝੋਨੇ ਦੀ ਫ਼ਸਲ ਚੋਰੀ ਵੱਢਣ ਦੇ ਲੱਗੇ ਦੋਸ਼

ਚੋਗਾਵਾਂ, 21 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਵੇਹਰਾ ਦੇ ਇਕ ਕਿਸਾਨ ਵਲੋਂ ਕੁਝ ਵਿਅਕਤੀਆਂ ਉੱਪਰ ਉਸ ਦੀ ਝੋਨੇ ਦੀ ਖੜ੍ਹੀ ਫ਼ਸਲ ਚੋਰੀ-ਛਿਪੇ ਵੱਢ ਕੇ ਲੈ ਜਾਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਸੰਬੰਧੀ ਪਿੰਡ ਵੇਹਰਾ ਦੇ ਕਿਸਾਨ ਤਰਸੇਮ ਸਿੰਘ ਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਿੰਡੀ ਨੈਣ ਰਕਬੇ ਵਿਚ ਚਾਰ ਏਕੜ ਜ਼ਮੀਨ ਹੈ।

ਅਜੀਤ ਡੈਸਕ 22-10-2026
ਚੋਗਾਵਾਂ, 21 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਵੇਹਰਾ ਦੇ ਇਕ ਕਿਸਾਨ ਵਲੋਂ ਕੁਝ ਵਿਅਕਤੀਆਂ ਉੱਪਰ ਉਸ ਦੀ ਝੋਨੇ ਦੀ ਖੜ੍ਹੀ ਫ਼ਸਲ ਚੋਰੀ-ਛਿਪੇ ਵੱਢ ਕੇ ਲੈ ਜਾਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਸੰਬੰਧੀ ਪਿੰਡ ਵੇਹਰਾ ਦੇ ਕਿਸਾਨ ਤਰਸੇਮ ਸਿੰਘ ਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਿੰਡੀ ਨੈਣ ਰਕਬੇ ਵਿਚ ਚਾਰ ਏਕੜ ਜ਼ਮੀਨ ਹੈ। ਬੀਤੀ ਰਾਤ ਪਿੰਡ ਦੇ ਗੁਰਮੇਜ ਸਿੰਘ, ਭੋਲੀ ਕੌਰ, ਸੁੱਚਾ ਸਿੰਘ, ਰਾਜਾ, ਗੋਪਾ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਉਨ੍ਹਾਂ ਦੀ ਕਰੀਬ ਤਿੰਨ ਕਨਾਲ ਝੋਨੇ ਦੀ ਫ਼ਸਲ ਚੋਰੀ ਵੱਢ ਲਈ। ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਸਵੇਰ ਲੱਗਿਆ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਇਸ ਸੰਬੰਧੀ ਵਿਰੋਧੀ ਧਿਰ ਦੇ ਗੁਰਮੇਜ ਸਿੰਘ ਤੇ ਹੋਰਨਾਂ ਨੇ ਇਨ੍ਹਾਂ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਦੀ ਕੋਈ ਫ਼ਸਲ ਨਹੀਂ ਵੱਢੀ ਅਤੇ ਉਨ੍ਹਾਂ ਉੱਪਰ ਲਗਾਏ ਗਏ ਸਾਰੇ ਆਰੋਪ ਪੂਰੀ ਤਰ੍ਹਾਂ ਬੇਬੁਨਿਆਦ ਹਨ। ਇਸ ਮਾਮਲੇ ਸੰਬੰਧੀ ਜਦੋਂ ਥਾਣਾ ਭਿੰਡੀ ਸੈਦਾਂ ਦੇ ਏ.ਐੱਸ.ਆਈ. ਬਲਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਮਿਲ ਚੁੱਕੀ ਹੈ, ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਖ਼ਾਲਸਾ ਅਕੈਡਮੀ ਮਹਿਤਾ ਦੀ ਹਾਕੀ ਟੀਮ ਨੇ ਸੀ.ਬੀ.ਐੱਸ.ਈ. ਨੈਸ਼ਨਲ ਹਾਕੀ ਚੈਂਪੀਅਨਸ਼ਿਪ-2026 ਵਿਚ ਮਾਰੀ ਬਾਜ਼ੀ ਅਗਲੀ ਖ਼ਬਰ ਪੰਜਾਬ ਵਿਚ ਲੋਕ ਦਹਿਸ਼ਤ ਵਾਲੇ ਮਾਹੌਲ ’ਚ ਜੀਅ ਰਹੇ ਹਨ : ਜਥੇਦਾਰ ਜਲਾਲਉਸਮਾ ਅਕਾਲੀ ਦਲ ਦੇ ਆਗੂਆਂ ਨਾਲ ਕੀਤੀ ਅਹਿਮ ਮੀਟਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।