22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਚਲਦੀ ਵਿੱਦਿਅਕ ਸੰਸਥਾ

ਚਵਿੰਡਾ ਦੇਵੀ, 21 ਅਕਤੂਬਰ (ਸਤਪਾਲ ਸਿੰਘ ਢੱਡੇ )—133ਵਾਂ ਵਰ੍ਹਾ ਬੜ੍ਹੇ ਹੀ ਮਾਣ ਨਾਲ ਮਨਾ ਰਹੀ ਖ਼ਾਲਸਾ ਕਾਲਜ ਚੈਰੀੇਟੇਬਲ ਸੋਸਾਇਟੀ ਦੀ ਦੂਰ ਦਿ੍ਸ਼ਟੀ ਦੇ ਅਧੀਨ ਸਾਲ 2011 ’ਚ ਸਥਾਪਿਤ ਖ਼ਾਲਸਾ ਕਾਲਜ ਚਵਿੰਡਾ ਦੇਵੀ ਨੇ ਨਿੱਕੀ ਉਮਰੇ ਵੱਡੀਆਂ ਪੁਲਾਘਾਂ ਪੁੱਟ ਕੇ ਪੇਂਡੂ ਖੇਤਰ ’ਚ ਆਪਣੀ ਅਦੁੱਤੀ ਦਿੱਖ ਸਿਰਜੀ ਹੈ। ਖਾਲਸਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ.

ਅਜੀਤ ਡੈਸਕ 22-10-2026
ਚਵਿੰਡਾ ਦੇਵੀ, 21 ਅਕਤੂਬਰ (ਸਤਪਾਲ ਸਿੰਘ ਢੱਡੇ )—133ਵਾਂ ਵਰ੍ਹਾ ਬੜ੍ਹੇ ਹੀ ਮਾਣ ਨਾਲ ਮਨਾ ਰਹੀ ਖ਼ਾਲਸਾ ਕਾਲਜ ਚੈਰੀੇਟੇਬਲ ਸੋਸਾਇਟੀ ਦੀ ਦੂਰ ਦਿ੍ਸ਼ਟੀ ਦੇ ਅਧੀਨ ਸਾਲ 2011 ’ਚ ਸਥਾਪਿਤ ਖ਼ਾਲਸਾ ਕਾਲਜ ਚਵਿੰਡਾ ਦੇਵੀ ਨੇ ਨਿੱਕੀ ਉਮਰੇ ਵੱਡੀਆਂ ਪੁਲਾਘਾਂ ਪੁੱਟ ਕੇ ਪੇਂਡੂ ਖੇਤਰ ’ਚ ਆਪਣੀ ਅਦੁੱਤੀ ਦਿੱਖ ਸਿਰਜੀ ਹੈ। ਖਾਲਸਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ. ਸੱਤਿਆਜੀਤ ਸਿੰਘ ਮਜੀਠੀਆ, ’ਵਰਸਿਟੀ ਦੇ ਪ੍ਰੋ—ਚਾਂਸਲਰ ਅਤੇ ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ ਦੀ ਯੋਗ ਅਗਵਾਈ ਹੇਠ ਪਿ੍ੰਸੀਪਲ ਸ: ਗੁਰਦੇਵ ਸਿੰਘ ਦੁਆਰਾ ਚਲਾਏ ਜਾ ਰਹੇ ਪਸ਼ਾਸ਼ਨ ਤਹਿਤ ਕਾਲਜ ਜੋ ਕਿ ਪੇਂਡੂ ਖੇਤਰ ’ਚ ਸਥਿਤ ਹੈ, ਪ੍ਰੰਤੂ ਇੱਥੇ ਵਿਦਿਆਰਥੀਆਂ ਨੂੰ ਸ਼ਹਿਰੀ ਪੱਧਰ ਦੀ ਮਿਆਰੀ ਵਿੱਦਿਆ ਦਿੱਤੀ ਜਾ ਰਹੀ ਹੈ। ਸ: ਮਜੀਠੀਆ ਅਤੇ ਸ: ਛੀਨਾ ਆਪਣੀ ਟੀਮ ਨਾਲ ਉੱਚ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਅਣਥੱਕ ਯਤਨ ਕਰ ਰਹੇ ਹਨ। ਗਵਰਨਿੰਗ ਕੌਂਸਲ ਦੇ ਚਾਂਸਲਰ ਸ: ਰਾਜਮਹਿੰਦਰ ਸਿੰਘ ਮਜੀਠਾ, ਰੈਕਟਰ ਸ: ਲਖਬੀਰ ਸਿੰਘ ਲੋਧੀਨੰਗਲ, ਉਪ ਪ੍ਰਧਾਨ ਸ: ਸਵਿੰਦਰ ਸਿੰਘ ਕੱਥੂਨੰਗਲ, ਵਧੀਕ ਆਨਰੇਰੀ ਸਕੱਤਰ ਸ: ਦਲਬੀਰ ਸਿੰਘ ਘੁੰਮਣ, ਸੰਯੁਕਤ ਸਕੱਤਰ ਸ: ਗੁਨਬੀਰ ਸਿੰਘ, ਸ: ਅਜਮੇਰ ਸਿੰਘ ਹੇਰ, ਸ: ਪਰਮਜੀਤ ਸਿੰਘ ਬੱਲ, ਸ: ਸੰਤੋਖ ਸਿੰਘ ਸੇਠੀ, ਸ: ਰਾਜਬੀਰ ਸਿੰਘ, ਸ: ਲਖਵਿੰਦਰ ਸਿੰਘ ਢਿੱਲੋਂ ਅਤੇ ਸ: ਗੁਰਪ੍ਰੀਤ ਸਿੰਘ ਗਿੱਲ ਇਕ ਟੀਮ ਵਜੋਂ ਕੰਮ ਕਰ ਰਹੇ ਹਨ। ਮੈਨੇਜ਼ਮੈਂਟ ਦੀ ਸੁਚੱਜੀ ਸੋਚ ਦੀ ਕਸਵੱਟੀ ’ਤੇ ਹਮੇਸ਼ਾਂ ਇਕ ਹੀ ਨਿਸ਼ਾਨਾ ਹੈ ਕਿ ਇਸ ਖੇਤਰ ਦੇ ਵਿੱਦਿਅਕ ਪੱਧਰ ਨੂੰ ਵਿਸ਼ਵੀਕਰਨ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਬਣਾਉਣਾ ਹੈ। ਇਸ ਸਮੇਂ ਕਾਲਜ ’ਚ ਬੀ.ਏ, ਬੀ. ਕਾਮ, ਬੀ. ਐਸ. ਸੀ ਬੀ. ਸੀ.ਏ, ਡਿਪਲੋਮਾ ਇਨ ਸਟੀਚਿੰਗ ਐਂਡ ਟੇਲਰਿੰਗ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, ਪੋਸਟ ਗ੍ਰੈਜ਼ੂਏਸ਼ਨ ਡਿਪਲੋਮਾ ਇਨ ਗਾਰਮੈਂਟ ਕੰਨਟਕਸ਼ਨ ਐਂਡ ਫੈਸ਼ਨ ਡਿਜ਼ਾਈਨਿੰਗ ਆਦਿ ਕੋਰਸ ਸਫ਼ਲਤਾਪੂਰਵਕ ਚੱਲ ਰਹੇ ਹਨ। ਇਸ ਤੋਂ ਇਲਾਵਾ ਸੈਸ਼ਨ 2014¸15 ਤੋਂ ਗਿਆਰਵੀਂ (ਸਾਇੰਸ, ਆਰਟਸ, ਕਾਮਰਸ) ਦੀਆਂ ਕਲਾਸਾਂ ਵੀ ਆਰੰਭ ਕੀਤੀਆਂ ਗਈਆ ਹਨ । ਕਾਲਜ ਦੇ ਵਿਦਿਆਰਥੀਆਂ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੋੜ ਕੇ ਰੱਖਣ ਲਈ ਸਮੇਂ-ਸਮੇਂ ਤੇ ਧਾਰਮਿਕ ਗੋਸ਼ਟੀਆਂ, ਨੈਤਿਕ ਭਾਸ਼ਣ, ਕੀਰਤਨ ਸਿਖਲਾਈ, ਦਸਤਾਰਬੰਦੀ, ਧਾਰਮਿਕ ਲੇਖ ਮੁਕਾਬਲੇ, ਗੁਰਬਾਣੀ ਕੰਠ ਮੁਕਾਬਲੇ, ਆਦਿ ਨਾਲ ਸਬੰਧਿਤ ਵਿਸ਼ੇਸ਼ ਸੈਮੀਨਾਰ ਕਰਵਾਏ ਜਾਂਦੇ ਹਨ।
ਪਿਛਲੀ ਖ਼ਬਰ ਨਗਰ ਕੀਰਤਨ ਦਾ ਤਲਵੰਡੀ ਖੁੰਮਣ ਪੁੱਜਣ ’ਤੇ ਕੀਤਾ ਭਰਵਾਂ ਸਵਾਗਤ : ਸਰਪੰਚ ਸੰਧੂ ਅਗਲੀ ਖ਼ਬਰ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।