ਸ਼ਹੀਦ ਬਾਬਾ ਦੀਪ ਸਿੰਘ ਜੀ ਪਬਲਿਕ ਹਾਈ ਸਕੂਲ ਮਹਿਸਮਪੁਰ ਵਿਖੇ ਕਿੱਤਾ ਮੁਖੀ ਕਲਾਸਾਂ ਦੀ ਕੀਤੀ ਸ਼ੁਰੂਆਤ
ਚੌਂਕ ਮਹਿਤਾ, 19 ਅਕਤੂਬਰ (ਧਰਮਿੰਦਰ ਸਿੰਘ ਭੰਮਰਾ, ਜਗਦੀਸ਼ ਸਿੰਘ ਬਮਰਾਹ)-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ, ਮੁਖੀ ਦਮਦਮੀ ਟਕਸਾਲ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿੱਦਿਅਕ ਅਦਾਰਿਆਂ ਵਿਚੋਂ ਨਵੇਂ ਵਿੱਦਿਅਕ ਅਦਾਰੇ ਸ਼ਹੀਦ ਬਾਬਾ ਦੀਪ ਸਿੰਘ ਜੀ ਪਬਲਿਕ ਹਾਈ ਸਕੂਲ, ਮਹਿਸਮਪੁਰ ਵਿਖੇ ਵਿਦਿਆਰਥੀਆਂ ਨੂੰ ਕਿੱਤਾ-ਮੁਖੀ ਸਿੱਖਿਆ ਵੱਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਰ ਸ਼ਨੀਵਾਰ ਵੱਖ-ਵੱਖ ਹੁਨਰ-ਅਧਾਰਿਤ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਉਪਰਾਲੇ ਤਹਿਤ ਵਿਦਿਆਰਥੀਆਂ ਦੀਆਂ ਰੁਚੀਆਂ, ਸ਼ੌਕ ਅਤੇ ਯੋਗਤਾਵਾਂ ਨੂੰ ਧਿਆਨ ਵਿਚ ਰੱਖਦਿਆਂ ਆਰਟ ਐਂਡ ਕਰਾਫਟ, ਕੁਕਿੰਗ, ਸਿਲਾਈ-ਕਢਾਈ, ਪੇਂਟਿੰਗ, ਕੰਪਿਊਟਰ ਅਤੇ ਮਲਟੀਮੀਡੀਆ ਐਜੂਕੇਸ਼ਨ ਵਰਗੇ ਵਿਸ਼ਿਆਂ ਨਾਲ ਸੰਬੰਧਿਤ ਵਿਸ਼ੇਸ਼ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਚੌਂਕ ਮਹਿਤਾ, 19 ਅਕਤੂਬਰ (ਧਰਮਿੰਦਰ ਸਿੰਘ ਭੰਮਰਾ, ਜਗਦੀਸ਼ ਸਿੰਘ ਬਮਰਾਹ)-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ, ਮੁਖੀ ਦਮਦਮੀ ਟਕਸਾਲ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿੱਦਿਅਕ ਅਦਾਰਿਆਂ ਵਿਚੋਂ ਨਵੇਂ ਵਿੱਦਿਅਕ ਅਦਾਰੇ ਸ਼ਹੀਦ ਬਾਬਾ ਦੀਪ ਸਿੰਘ ਜੀ ਪਬਲਿਕ ਹਾਈ ਸਕੂਲ, ਮਹਿਸਮਪੁਰ ਵਿਖੇ ਵਿਦਿਆਰਥੀਆਂ ਨੂੰ ਕਿੱਤਾ-ਮੁਖੀ ਸਿੱਖਿਆ ਵੱਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਰ ਸ਼ਨੀਵਾਰ ਵੱਖ-ਵੱਖ ਹੁਨਰ-ਅਧਾਰਿਤ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਉਪਰਾਲੇ ਤਹਿਤ ਵਿਦਿਆਰਥੀਆਂ ਦੀਆਂ ਰੁਚੀਆਂ, ਸ਼ੌਕ ਅਤੇ ਯੋਗਤਾਵਾਂ ਨੂੰ ਧਿਆਨ ਵਿਚ ਰੱਖਦਿਆਂ ਆਰਟ ਐਂਡ ਕਰਾਫਟ, ਕੁਕਿੰਗ, ਸਿਲਾਈ-ਕਢਾਈ, ਪੇਂਟਿੰਗ, ਕੰਪਿਊਟਰ ਅਤੇ ਮਲਟੀਮੀਡੀਆ ਐਜੂਕੇਸ਼ਨ ਵਰਗੇ ਵਿਸ਼ਿਆਂ ਨਾਲ ਸੰਬੰਧਿਤ ਵਿਸ਼ੇਸ਼ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਰਵਾਇਤੀ ਸਿੱਖਿਆ ਦੇ ਨਾਲ-ਨਾਲ ਹੁਨਰ-ਅਧਾਰਿਤ ਅਤੇ ਕਿੱਤਾ-ਮੁਖੀ ਸਿੱਖਿਆ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਪ੍ਰਿੰ: ਹਰਸ਼ਦੀਪ ਸਿੰਘ ਰੰਧਾਵਾ, ਪ੍ਰਿੰ: ਹਰਜੋਤ ਸਿੰਘ, ਪ੍ਰਿੰ: ਗੁਰਦੀਪ ਸਿੰਘ, ਮਨਦੀਪ ਕੌਰ , ਸੁਖਵੰਤ ਕੌਰ, ਕਿਰਨਪ੍ਰੀਤ ਕੌਰ, ਸਮੇਤ ਸਮੂਹ ਸਕੂਲ ਸਟਾਫ ਵੀ ਹਾਜ਼ਰ ਸਨ।