20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਹਲਕਾ ਵਿਧਾਇਕ ਟੌਂਗ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਯੂਥ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਜਿੰਦਰ ਸਿੰਘ ਸਠਿਆਲਾ ਗ੍ਰਿਫ਼ਤਾਰ ਤੇ ਰਿਹਾਅ

ਬਾਬਾ ਬਕਾਲਾ ਸਾਹਿਬ, 19 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦਾ ਸ਼ਰੇਆਮ ਦਿਨ ਗੋਲੀਆਂ ਮਾਰਕੇ ਕਤਲ ਕਰਨ ਦੀ ਵਾਪਰੀ ਘਟਨਾ ਉਪਰੰਤ ਸਮੁੱਚੇ ਪੰਜਾਬ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਦੇ ਮੰਤਰੀਆਂ ਅਤੇ ਹਲਕਾ ਵਿਧਾਇਕਾਂ ਦੀਆਂ ਕੋਠੀਆਂ ਦੇ ਘਿਰਾਓ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਥੇ: ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਹੇਠ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਕੋਠੀ ਦਾ ਘਿਰਾਓ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਯੂਥ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਜਿੰਦਰ ਸਿੰਘ ਸਰਪੰਚ ਸਠਿਆਲਾ ਆਪਣੇ ਸਮੱਰਥਕਾਂ ਸਮੇਤ ਇਸ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸਨ, ਕਿ ਬਾਬਾ ਬਕਾਲਾ ਸਾਹਿਬ ਮੋੜ ਨੇੜੇ ਪੁਲਿਸ ਨੇ ਗੁਰਜਿੰਦਰ ਸਿੰਘ ਸਠਿਆਲਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਲਗਭਾਗ 3-4 ਘੰਟੇ ਥਾਣਾ ਬਿਆਸ ਵਿਖੇ ਨਜ਼ਰਬੰਦ ਰੱਖਿਆ। ਬਾਅਦ ਵਿਚ ਜਥੇ: ਜਲਾਲ ਉਸਮਾ ਨੇ ਥਾਣਾ ਬਿਆਸ ਵਿਖੇ ਪੁੱਜ ਕੇ, ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਾਇਆ ਗਿਆ ।

ਅਜੀਤ ਡੈਸਕ 20-10-2026
ਬਾਬਾ ਬਕਾਲਾ ਸਾਹਿਬ, 19 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦਾ ਸ਼ਰੇਆਮ ਦਿਨ ਗੋਲੀਆਂ ਮਾਰਕੇ ਕਤਲ ਕਰਨ ਦੀ ਵਾਪਰੀ ਘਟਨਾ ਉਪਰੰਤ ਸਮੁੱਚੇ ਪੰਜਾਬ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਦੇ ਮੰਤਰੀਆਂ ਅਤੇ ਹਲਕਾ ਵਿਧਾਇਕਾਂ ਦੀਆਂ ਕੋਠੀਆਂ ਦੇ ਘਿਰਾਓ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਥੇ: ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਹੇਠ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਕੋਠੀ ਦਾ ਘਿਰਾਓ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਯੂਥ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਜਿੰਦਰ ਸਿੰਘ ਸਰਪੰਚ ਸਠਿਆਲਾ ਆਪਣੇ ਸਮੱਰਥਕਾਂ ਸਮੇਤ ਇਸ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸਨ, ਕਿ ਬਾਬਾ ਬਕਾਲਾ ਸਾਹਿਬ ਮੋੜ ਨੇੜੇ ਪੁਲਿਸ ਨੇ ਗੁਰਜਿੰਦਰ ਸਿੰਘ ਸਠਿਆਲਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਲਗਭਾਗ 3-4 ਘੰਟੇ ਥਾਣਾ ਬਿਆਸ ਵਿਖੇ ਨਜ਼ਰਬੰਦ ਰੱਖਿਆ। ਬਾਅਦ ਵਿਚ ਜਥੇ: ਜਲਾਲ ਉਸਮਾ ਨੇ ਥਾਣਾ ਬਿਆਸ ਵਿਖੇ ਪੁੱਜ ਕੇ, ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਾਇਆ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ ਬਾਬਾ ਬਕਾਲਾ ਸਾਹਿਬ, ਕੌਸਲਰ ਕੁਲਵੰਤ ਸਿੰਘ ਰੰਧਾਵਾ, ਜ: ਗੁਰਜੰਟ ਸਿੰਘ ਪੱਡੇਆਣਾ ਮੁਖੀ ਧੀਆਂ ਦੇ ਰਖਵਾਲੇ ਸੰਸਥਾ, ਭਾਈ ਹਰਪ੍ਰੀਤ ਸਿੰਘ ਖਾਲਸਾ ਮੁਖੀ ਸਿੱਖ ਜੀਵਨ ਜਾਚ ਸੰਸਥਾ, ਹਰਦੇਵ ਸਿੰਘ ਨਾਗੋਕੇ, ਜਥੇਦਾਰ ਪੂਰਨ ਸਿੰਘ ਖਿਲਚੀਆਂ, ਨਿਰਮਲ ਸਿੰਘ ਬਿੱਲੂ ਧੂਲਕਾ, ਡਾ: ਕੁਲਵਿੰਦਰ ਸਿੰਘ ਬਾਣੀਆਂ, ਜ: ਬੂਟਾ ਸਿੰਘ ਸਠਿਆਲਾ, ਜਸਵਿੰਦਰ ਸਿੰਘ ਖਾਲਸਾ, ਕੌਂਸਲਰ ਸੁਖਚੈਨ ਸਿੰਘ ਗਿੱਲ, ਕੌਂਸਲਰ ਕਰਮ ਸਿੰਘ, ਕੌਂਸਲਰ ਕੁਲਦੀਪ ਸਿੰਘ ਧਾਮੀ, ਗੁਰਦਿਆਲ ਸਿੰਘ ਪ੍ਰਧਾਨ ਬਾਬਾ ਬਕਾਲਾ ਅਤੇ ਹੋਰ ਹਾਜ਼ਰ ਸਨ । 19 ਏਐਸਆਰ37
ਪਿਛਲੀ ਖ਼ਬਰ ਲੋਕਾਂ ਦੀ ਸੁਰੱਖਿਆ ਲਈ ਗਹਿਰੀ ਮੰਡੀ ਦੀ ਬੰਦ ਪਈ ਪੁਲਿਸ ਚੌਕੀ ਮੁੜ ਚਾਲੂ ਕਰਨ ਦੀ ਮੰਗ ਅਗਲੀ ਖ਼ਬਰ ਪ੍ਰਿੰ: ਦਿਲਬਾਗ ਮਾਨ ਨੇ ਕੀਤੀ ਸੁਖਬੀਰ ਨਾਲ ਅਹਿਮ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।