ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਨਸ਼ਿਆਂ ਦੇ ਮੁੱਦੇ ਤਹਿਤ ਜਗਦੇਵ ਕਲਾਂ ਵਿਖੇ ਵਿਧਾਇਕ ਧਾਲੀਵਾਲ ਦੀ ਕੋਠੀ ਅੱਗੇ ਵਿਸ਼ਾਲ ਰੋਸ ਧਰਨਾ
ਜਗਦੇਵ ਕਲਾਂ, 19 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਸ਼ਹੀਦ ਭਾਈ ਪਰਵਿੰਦਰ ਸਿੰਘ ਇਨਸਾਫ਼ ਮੋਰਚੇ ਦੇ ਸੂਬਾਈ ਸੱਦੇ ਤਹਿਤ ਵੱਖ-ਵੱਖ ਜਨਤਕ ਜਥੇਬੰਦੀਆਂ ਨਾਲ ਸੰਬੰਧਿਤ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਵਲੋਂ ਜਗਦੇਵ ਕਲਾਂ ਵਿਖੇ ਸਥਿਤ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਕੋਠੀ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਸੂਬਾ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਲੋਂ ਲਗਾਏ ਬੈਰੀਕੇਡਾਂ ਦੀ ਪ੍ਰਵਾਹ ਨਾ ਕਰਦਿਆਂ ਖੇਤਾਂ ਅਤੇ ਫ਼ਸਲਾਂ ਵਿਚੋਂ ਲੰਘ ਕੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ।
ਜ
ਜਗਦੇਵ ਕਲਾਂ ਵਿਖੇ ਡਾ. ਸਤਨਾਮ ਸਿੰਘ ਅਜਨਾਲਾ ਅਤੇ ਕਿਸਾਨ ਆਗੂਆਂ ਤੋਂ ਮੰਗ ਪ੍ਰਾਪਤ ਕਰਦੇ ਹੋਏ ਵਿਧਾਇਕ ਧਾਲੀਵਾਲ ਦੀ ਨੂੰਹ ਐਡਵੋਕੇਟ ਅਮਨਦੀਪ ਕੋਲ ਧਾਲੀਵਾਲ ਨਾਲ ਡੀ.ਐੱਸ.ਪੀ. ਰਾਜਾ ਸਾਂਸੀ ਜਗਬੀਰ ਸਿੰਘ ਔਲਖ। ਤਸਵੀਰਾਂ : ਸ਼ਰਨਜੀਤ ਸਿੰਘ ਗਿੱਲ
20-10-2026
ਜਗਦੇਵ ਕਲਾਂ, 19 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਸ਼ਹੀਦ ਭਾਈ ਪਰਵਿੰਦਰ ਸਿੰਘ ਇਨਸਾਫ਼ ਮੋਰਚੇ ਦੇ ਸੂਬਾਈ ਸੱਦੇ ਤਹਿਤ ਵੱਖ-ਵੱਖ ਜਨਤਕ ਜਥੇਬੰਦੀਆਂ ਨਾਲ ਸੰਬੰਧਿਤ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਵਲੋਂ ਜਗਦੇਵ ਕਲਾਂ ਵਿਖੇ ਸਥਿਤ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਕੋਠੀ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਸੂਬਾ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਲੋਂ ਲਗਾਏ ਬੈਰੀਕੇਡਾਂ ਦੀ ਪ੍ਰਵਾਹ ਨਾ ਕਰਦਿਆਂ ਖੇਤਾਂ ਅਤੇ ਫ਼ਸਲਾਂ ਵਿਚੋਂ ਲੰਘ ਕੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ। ਇਸ ਮੌਕੇ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਮਹਾਂਸਭਾ ਦੇ ਕੌਮੀ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਮਹਾਂਸਭਾ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਮੱਲੂਨੰਗਲ ਅਤੇ ਸ਼ਮਸ਼ੇਰ ਸਿੰਘ ਹੇਰ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਅਤੇ ਸੁੱਚਾ ਸਿੰਘ ਤੇੜਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੁਲਵੰਤ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੀਤ ਪ੍ਰਧਾਨ ਸਤਵਿੰਦਰ ਸਿੰਘ ਪੋਠੀਆਂ, ਨੌਜਵਾਨ ਸਭਾ ਦੇ ਆਗੂ ਜਗਪ੍ਰੀਤ ਸਿੰਘ ਜੌਂਸ ਅਤੇ ਔਰਤ ਮੁਕਤੀ ਮੋਰਚਾ ਦੀ ਸਕੱਤਰ ਬੀਬੀ ਸਰਬਜੀਤ ਕੌਰ ਜਸਰਾਊਰ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਗੰਭੀਰ ਹੋਈ ਹੈ। ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਦੀ ਸਰਪ੍ਰਸਤੀ ਹੇਠ ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸੀ ਧਿਰਾਂ ਵਿਚਕਾਰ ਗਠਜੋੜ ਹੋਣ ਦੇ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਗੁਰਜੀਤ ਸਿੰਘ, ਰਜਿੰਦਰ ਸਿੰਘ ਭਲਾ ਪਿੰਡ, ਸੁਖਦੇਵ ਸਿੰਘ, ਸੰਪੂਰਨ, ਬੱਗਾ ਸਿੰਘ ਫੌਜੀ ਜਗਦੇਵ ਕਲਾਂ, ਬੇਅੰਤ ਸਿੰਘ ਮੱਲੂ ਨੰਗਲ, ਪ੍ਰੋ. ਮਾਲਕ ਸਿੰਘ, ਜਤਿੰਦਰ ਸਿੰਘ ਗਿਆਵਦਕੋਟ, ਗੌਰਵ ਸਾਰੰਗ ਦੇਵ, ਬਲਤੇਜ ਸਿੰਘ ਦਿਆਲਪੁਰ, ਅਮਰਜੀਤ ਸਿੰਘ ਭਿੰਡੀਆਂ, ਮਨਜੀਤ ਸਿੰਘ ਭਿੰਡੀਆਂ ਅਤੇ ਹਰਨੇਕ ਸਿੰਘ ਨੇਪਾਲ ਆਪਦੀ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਤਰਫੋਂ ਉਨਾਂ ਦੀ ਨੂੰਹ ਅਮਨਦੀਪ ਕੌਰ ਧਾਲੀਵਾਲ ਵਲੋਂ ਧਰਨੇ ਵਿਚ ਪਹੁੰਚ ਕੇ ਧਰਨਾਕਾਰੀਆਂ ਕੋਲੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ।