18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਨਸ਼ਿਆਂ ਖ਼ਿਲਾਫ਼ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਮੁਹਿੰਮ

ਚੋਗਾਵਾਂ , 17 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਅਤੇ ਸੂਬੇ ਵਿਚੋਂ ਇਸ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵ੍ਲੋਂ ਲਗਾਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਪਿੰਡ ਚਵਿੰਡਾ ਕਲਾਂ ਵਿਖੇ ਨਸ਼ਿਆਂ ਦੇ ਖ਼ਾਤਮੇ ਨੂੰ ਲੈ ਕੇ ਅਹਿਮ ਮੀਟਿੰਗ ਡੀ.

ਅਜੀਤ ਡੈਸਕ 18-10-2026
ਚੋਗਾਵਾਂ , 17 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਅਤੇ ਸੂਬੇ ਵਿਚੋਂ ਇਸ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵ੍ਲੋਂ ਲਗਾਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਪਿੰਡ ਚਵਿੰਡਾ ਕਲਾਂ ਵਿਖੇ ਨਸ਼ਿਆਂ ਦੇ ਖ਼ਾਤਮੇ ਨੂੰ ਲੈ ਕੇ ਅਹਿਮ ਮੀਟਿੰਗ ਡੀ.ਐਸ.ਪੀ. ਜਗਬੀਰ ਸਿੰਘ ਔਲਖ ਰਾਜਾਸਾਂਸੀ ਦੀ ਯੋਗ ਅਗਵਾਈ ਹੇਠ ਹੋਈ।ਜਿਸ ਵਿੱਚ ਹਲਕਾ ਇੰਚਾਰਜ ਰਾਜਾਸਾਂਸੀ ਮੈਡਮ ਸੋਨੀਆ ਮਾਨ, ਐੱਸ.ਐੱਸ.ਪੀ. (ਦਿਹਾਤੀ) ਕਵਲਪ੍ਰੀਤ ਸਿੰਘ ਚਾਹਲ, ਐਸਪੀਡੀ ਰਮਨਦੀਪ ਸਿੰਘ, ਏ.ਡੀ.ਸੀ. ਮੈਡਮ ਪੱਲਵੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਐੱਸ.ਐੱਸ.ਪੀ. (ਦਿਹਾਤੀ) ਕਮਲਪ੍ਰੀਤ ਸਿੰਘ ਚਾਹਲ ਤੇ ਐਸ. ਪੀ. ਡੀ. ਰਮਨਦੀਪ ਸਿੰਘ ਨੇ ਸਪੱਸ਼ਟ ਅਤੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਜਿਹੜੇ ਲੋਕ ਨਸ਼ੇ ਦੀ ਸਪਲਾਈ ਜਾਂ ਤਸਕਰੀ ਵਿੱਚ ਸ਼ਾਮਲ ਹਨ, ਉਨ੍ਹਾਂ ਵਿਰੁੱਧ ਕਾਨੂੰਨ ਦਾ ਸਿਕੰਜਾ ਹੋਰ ਕੱਸਿਆ ਜਾਵੇਗਾ । ਏ.ਡੀ.ਸੀ. ਮੈਡਮ ਪੱਲਵੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ੇ ਵਰਗੀ ਗੰਭੀਰ ਸਮੱਸਿਆ ਹੈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਨੇ ਕਿਹਾ ਕਿ ਨੌਜਵਾਨ ਸਾਡੀ ਹੋਂਦ ਦਾ ਪ੍ਰਤੀਕ ਹਨ। ਉਨ੍ਹਾਂ ਨੂੰ ਨਸ਼ਿਆਂ ਦੇ ਰਸਤੇ ਤੋਂ ਦੂਰ ਰੱਖਣ ਲਈ ਸਕੂਲਾਂ, ਕਾਲਜਾਂ ਅਤੇ ਪਿੰਡ ਦੀਆਂ ਸੱਥਾਂ ਵਿੱਚ ਵਿਸ਼ੇਸ਼ ਸੈਮੀਨਾਰ ਲਗਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਫੈਲਾਈ ਜਾਵੇਗੀ । ਇਸ ਮੌਕੇ ਸਰਪੰਚ ਗੁਰਭੇਜ ਸਿੰਘ ਚਵਿੰਡਾ ਕਲਾਂ ਅਤੇ ਸਰਪੰਚ ਰਣਧੀਰ ਸਿੰਘ ਚਵਿੰਡਾ ਖੁਰਦ ਨੇ ਪ੍ਰਸ਼ਾਸਨ ਦੇ ਇਸ ਉਪਰਾਲੇ ਦਾ ਭਰਵਾਂ ਸਵਾਗਤ ਕੀਤਾ ।ਇਸ ਮੌਕੇ ਚੇਅਰਮੈਨ ਰੇਸ਼ਮ ਵੜੈਚ, ਸਰਪੰਚ ਗੁਰਭੇਜ ਸਿੰਘ ਚਵਿੰਡਾ ਕਲਾਂ,ਸਰਪੰਚ ਰਣਧੀਰ ਸਿੰਘ ਚਵਿੰਡਾ ਖੁਰਦ , ਬੀ.ਡੀ. ਓ ਸਮਸ਼ੇਰ ਸਿੰਘ, ਵੀ ਡੀ ਓ ਭੁਪਿੰਦਰ ਸਿੰਘ, ਨੰਬਰਦਾਰ ਗਿੰਦਰ ਸਿੰਘ ਚਵਿੰਡਾ ਖੁਰਦ, ਡਾਕਟਰ ਭਗਵੰਤ ਸਿੰਘ ਖਿਆਲਾ, ਪਰਮਜੀਤ ਸਿੰਘ ਪੰਚ, ਗੁਰਮੁਖ ਸਿੰਘ ਪੰਚ, ਸਾਧਾਂ ਸਿੰਘ, ਸਮਸ਼ੇਰ ਸਿੰਘ ਸ਼ਾਹ, ਗੁਰਕੀਰਤ ਸਿੰਘ, ਮੇਜਰ ਸਿੰਘ ਭਿੰਡਰ, ਜਗਦੇਵ ਸਿੰਘ , ਸਾਧਾ ਸਿੰਘ ਪੰਚ, ਜਸਪਾਲ ਸਿੰਘ ਪੰਚ,ਸਰਪੰਚ ਪ੍ਰਗਟ ਸਿੰਘ ਸ਼ਾਹ, ਸਰਪੰਚ ਪਾਲ ਸਿੰਘ ਕੋਲੋਵਾਲ, ਸਰਪੰਚ ਸੰਦੀਪ ਸਿੰਘ ਨੂਰਪੁਰ, ਸਰਪੰਚ ਜਸਪਾਲ ਸਿੰਘ ਭੀਲੋਵਾਲ ਕੱਚਾ, ਸਰਪੰਚ ਪਿਸ਼ੋਰਾ ਸਿੰਘ ਨਵਾਂ ਜੀਵਨ, ਦਰਸ਼ਨ ਸਿੰਘ, ਦਿਲਬਾਗ ਮਸੀਹ, ਰਾਮ ਸਿੰਘ ਚੋਗਾਵਾਂ, ਸੋਸ਼ਲ ਮੀਡੀਆ ਹਲਕਾ ਕੋਆਰਡੀਨੇਟਰ ਅਮਿਤੋਜ ਸਿੰਘ ਆਦਿ ਵੀ.ਡੀ.ਸੀ. ਮੈਂਬਰ ਹਾਜ਼ਰ ਸਨ। 17 ਏਐਸਆਰ77
ਪਿਛਲੀ ਖ਼ਬਰ ਅਜਨਾਲਾ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਸਮੇਤ ਦੋ ਕਾਬੂ, ਮਾਮਲੇ ਦਰਜ ਅਗਲੀ ਖ਼ਬਰ ਭਲਾ ਪਿੰਡ ਕ੍ਰਿਕਟ ਸਟੇਡੀਅਮ ਦੀ ਜ਼ਮੀਨ ਖਰੀਦ ਮਾਮਲੇ ਦੀ ਨਿਰਪੱਖ ਜਾਂਚ ਹੋਵੇ-ਜੋਧ ਸਿੰਘ ਸਮਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।