18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭਾਈ ਪ੍ਰਮਜੀਤ ਸਿੰਘ ਡੱਡੂਆਣਾ ਦੀ ਯਾਦ ’ਚ ਸਾਲਾਨਾ ਪਾਠ ਦੇ ਭੋਗ ਪਾਏ

ਨਵਾਂ ਪਿੰਡ, 17 ਅਕਤੂਬਰ (ਜਸਪਾਲ ਸਿੰਘ )-ਗੁਰੂ ਘਰ ਦੇ ਅਨਿੰਨ ਸੇਵਕ, ਸਵ: ਸਰਪੰਚ ਆਤਮਾ ਸਿੰਘ ਡੱਡੂਆਣਾ ਤੇ ਬੀਬੀ ਅਮਰੀਕ ਕੌਰ ਦੇ ਹੋਣਹਾਰ ਨੌਜਵਾਨ ਸਪੁੱਤਰ ਅਤੇ ਭਾਈ ਅਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ (ਸ਼) ਅਕਾਲੀ ਦਲ ਵਾਰਿਸ ਪੰਜਾਬ ਦੇ, ਜਰਮਨਜੀਤ ਸਿੰਘ, ਬਘੇਲ ਸਿੰਘ ਤੇ ਭਾਈ ਸਤਪਾਲ ਸਿੰਘ ਦੇ ਭਰਾ ਭਾਈ ਪ੍ਰਮਜੀਤ ਸਿੰਘ ਜੋ ਕਿ ਕਰੀਬ ਡੇਢ ਦਹਾਕਾ ਪਹਿਲਾਂ ਗੁਰਦੁਆਰਾ ਬਾਬਾ ਰਾਮ ਜੋਗੀ ਪੀਰ ਰਸੂਲਪੁਰ ਕਲਾਂ ਸਮੂਹ ’ਚ ਸਸ਼ੋਭਿਤ ਸ੍ਰੀ ਨਿਸਾਨ ਸਾਹਿਬ ਜੀ ਦਾ ਚੋਲਾ ਚੜਉਣ ਦੀ ਸੇਵਾ ਕਰਦਿਆਂ ਦੁਰਘਟਨਾ ਵੱਸ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਉਨ੍ਹਾਂ ਦੀ ਨਿੱਘੀ ਯਾਦ ਅੰਦਰ ਉਪਰੋਕਤ ਗੁਰਦੁਆਰਾ ਵਿਖੇ ਸਾਲਾਨਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ।

ਅਜੀਤ ਡੈਸਕ 18-10-2026
ਨਵਾਂ ਪਿੰਡ, 17 ਅਕਤੂਬਰ (ਜਸਪਾਲ ਸਿੰਘ )-ਗੁਰੂ ਘਰ ਦੇ ਅਨਿੰਨ ਸੇਵਕ, ਸਵ: ਸਰਪੰਚ ਆਤਮਾ ਸਿੰਘ ਡੱਡੂਆਣਾ ਤੇ ਬੀਬੀ ਅਮਰੀਕ ਕੌਰ ਦੇ ਹੋਣਹਾਰ ਨੌਜਵਾਨ ਸਪੁੱਤਰ ਅਤੇ ਭਾਈ ਅਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ (ਸ਼) ਅਕਾਲੀ ਦਲ ਵਾਰਿਸ ਪੰਜਾਬ ਦੇ, ਜਰਮਨਜੀਤ ਸਿੰਘ, ਬਘੇਲ ਸਿੰਘ ਤੇ ਭਾਈ ਸਤਪਾਲ ਸਿੰਘ ਦੇ ਭਰਾ ਭਾਈ ਪ੍ਰਮਜੀਤ ਸਿੰਘ ਜੋ ਕਿ ਕਰੀਬ ਡੇਢ ਦਹਾਕਾ ਪਹਿਲਾਂ ਗੁਰਦੁਆਰਾ ਬਾਬਾ ਰਾਮ ਜੋਗੀ ਪੀਰ ਰਸੂਲਪੁਰ ਕਲਾਂ ਸਮੂਹ ’ਚ ਸਸ਼ੋਭਿਤ ਸ੍ਰੀ ਨਿਸਾਨ ਸਾਹਿਬ ਜੀ ਦਾ ਚੋਲਾ ਚੜਉਣ ਦੀ ਸੇਵਾ ਕਰਦਿਆਂ ਦੁਰਘਟਨਾ ਵੱਸ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਉਨ੍ਹਾਂ ਦੀ ਨਿੱਘੀ ਯਾਦ ਅੰਦਰ ਉਪਰੋਕਤ ਗੁਰਦੁਆਰਾ ਵਿਖੇ ਸਾਲਾਨਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹਜੂਰੀ ਰਾਗੀ ਜਥੇ ਭਾਈ ਪ੍ਰਮਜੀਤ ਸਿੰਘ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਗੁਰੂ ਤੇ ਪੰਥ ਲਈ ਸੇਵਾ ਕਰਦਿਆਂ ਜਾਨਾਂ ਦੇਣ ਵਾਲੇ ਸਦਾ ਹੀ ਜੱਗ ’ਤੇ ਜਿਉਂਦੇ ਰਹਿੰਦੇ ਤੇ ਉਨ੍ਹਾਂ ਦੀ ਯਾਦ ’ਚ ਇਸੇ ਤਰ੍ਹਾਂ ਸਾਲਾਨਾ ਜੋੜ ਮੇਲੇ ਲੱਗਦੇ ਰਹਿਣਗੇ । ਇਸ ਮੌਕੇ ਭਾਈ ਅਮਨਦੀਪ ਸਿੰਘ, ਸਮਸ਼ੇਰ ਸਿੰਘ ਪੱਧਰੀ, ਹਰਕਮਲਪ੍ਰੀਤ ਸਿੰਘ ਜੰਡ, ਬੀਬੀ ਮਨਦੀਪ ਕੌਰ, ਕੋਟਲਾ ਡਾ. ਦਲਬੀਰ ਸਿੰਘ, ਪ੍ਰਿੰ. ਸ਼ਮੀਰ ਸਿੰਘ ਤੇ ਬਿਕਰਮਜੀਤ ਸਿੰਘ, ਗੁਰਦੀਪ ਸਿੰਘ ਮੱਖਣਵਿੰਡੀ, ਡਾ. ਬਲਜੀਤ ਸਿੰਘ, ਬਘੇਲ ਸਿੰਘ ਸਤਪਾਲ ਸਿੰਘ, ਸਰਪੰਚ ਪ੍ਰਮਿੰਦਰ ਸਿੰਘ, ਸਾਬੀ ਖਾਨਕੋਟ, ਰਾਜਪਾਲ ਸਿੰਘ ਵੱਲ੍ਹਾ, ਲਖਵਿੰਦਰ ਸਿੰਘ ਵਡਾਲਾ ਜੌਹਲ, ਸੁਖਵਿੰਦਰ ਸਿੰਘ ਨਿਜ਼ਾਮਪੁਰ, ਧਿਆਨ ਸਿੰਘ ਛੀਨਾ, ਸੁਖਵਿੰਦਰ ਸਿੰਘ ਬੰਡਾਲਾ, ਮੇਜਰ ਸਿੰਘ, ਹਰਮੀਤ ਸਿੰਘ ਫੌਜ਼ੀ, ਸਰਪੰਚ ਪ੍ਰਮਿੰਦਰ ਸਿੰਘ, ਹੀਰਾ ਸਿੰਘ, ਕੁਲਦੀਪ ਸਿੰਘ ਜੌਹਲ, ਸਾਬੀ ਖਾਨਕੋਟ, ਰਾਜਪਾਲ ਸਿੰਘ ਵੱਲ੍ਹਾ, ਲਖਵਿੰਦਰ ਸਿੰਘ ਵਡਾਲਾ ਜੌਹਲ, ਧਿਆਨ ਸਿੰਘ ਛੀਨਾ ਤੇ ਅਵਤਾਰ ਸਿੰਘ ਛੀਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਰਤਾਨੀਆ ਦੇ ਸਮੁੰਦਰ ਵਿਚ ‘ਅਭਿਆਸ ਕੋਂਕਣ-26’ ਦੌਰਾਨ ਭਾਰਤੀ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਜੰਡਿਆਲਾ ਗੁਰੂ ਵਿਚ ਡੋਰ-ਟੂ-ਡੋਰ ਪ੍ਰਚਾਰ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।