12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪੰਜਾਬ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਦਾ ਪਾਰਟੀ ਵਰਕਰਾਂ ਵਲੋਂ ਸਵਾਗਤ

ਮਜੀਠਾ, 11 ਅਕਤੂਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਕਾਂਗਰਸ ਦੇ ਨਵ ਨਿਯੁਕਤ ਕੀਤੇ ਗਏ ਪ੍ਰਧਾਨ ਪ੍ਰਗਟ ਸਿੰਘ ਤੋਂ ਪੰਜਾਬ ਕਾਂਗਰਸ ਦੇ ਵਰਕਰਾਂ ਨੂੰ ਬਹੁਤ ਜਿਆਦਾ ਉਮੀਦਾਂ ਹਨ। ਇਸ ਸੰਬੰਧੀ ਗਲਬਾਤ ਕਰਦਿਆਂ ਐੱਸ.

ਗੱਲਬਾਤ ਕਰਦੇ ਹੋਏ ਐੱਸ.ਡੀ.ਓ ਰਿਟਾ: ਅਮਰਜੀਤ ਸਿੰਘ ਜਿਜੇਆਣੀ। 12-10-2026
ਮਜੀਠਾ, 11 ਅਕਤੂਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਕਾਂਗਰਸ ਦੇ ਨਵ ਨਿਯੁਕਤ ਕੀਤੇ ਗਏ ਪ੍ਰਧਾਨ ਪ੍ਰਗਟ ਸਿੰਘ ਤੋਂ ਪੰਜਾਬ ਕਾਂਗਰਸ ਦੇ ਵਰਕਰਾਂ ਨੂੰ ਬਹੁਤ ਜਿਆਦਾ ਉਮੀਦਾਂ ਹਨ। ਇਸ ਸੰਬੰਧੀ ਗਲਬਾਤ ਕਰਦਿਆਂ ਐੱਸ.ਡੀ.ਓ (ਰਿਟਾ:) ਅਮਰਜੀਤ ਸਿੰਘ ਜਿਜੇਆਣੀ ਨੇ ਕਿਹਾ ਕਿ ਕਾਗਰਸ ਹਾਈ ਕਮਾਂਡ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਉਲੰਪੀਅਨ ਪੰਜਾਬ ਕਾਂਗਰਸ ਦੇ ਮੋਹਰਲੀ ਕਤਾਰ ਦੇ ਸੀਨੀਅਰ ਆਗੂ, ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਕੇ ਬਹੁਤ ਹੀ ਸੂਝ ਬੂਝ ਨਾਲ ਢੁੱਕਵੇਂ ਸਮੇਂ ਇਹ ਫੈਸਲਾ ਲਿਆ ਹੈ। ਇਸ ਮੌਕੇ ਸਾਬਕਾ ਸਰਪੰਚ ਬਲਬੀਰ ਸਿੰਘ ਕੋਟਲੀ ਢੋਲੇਸ਼ਾਹ, ਸੂਬੇਦਾਰ ਉਪਕਾਰ ਸਿੰਘ, ਦਲਜੀਤ ਸਿੰਘ ਕੋਟਲੀ, ਗੁਰਦੇਵ ਸਿੰਘ ਜਿਜੇਆਣੀ, ਦਲਜੀਤ ਸਿੰਘ ਬੋੜੇਵਾਲ ਕੰਗ, ਅਜੈਪਾਲ ਸਿੰਘ ਕੋਟਲਾ ਸੁਲਤਾਨ ਸਿੰਘ, ਗਗਨਦੀਪ ਸਿੰਘ ਹਮਜਾ, ਜਤਿੰਦਰ ਸਿੰਘ ਅਠਵਾਲ, ਅਤੇ ਨਛੱਤਰ ਸਿੰਘ ਰੁਮਾਣਾ ਚੱਕ ਨੇ ਕਿਹਾ ਕਿ ਪੰਜਾਬ ਦੇ ਸਮੂਹ ਕਾਂਗਰਸੀ ਵਰਕਰਾਂ ਨੂੰ ਆਸਾਂ ਉਮੀਦਾਂ ਹਨ ਕਿ ਪ੍ਰਗਟ ਸਿੰਘ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈਕੇ ਚੱਲਣਗੇ ਅਤੇ 2027 ਵਿਚ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾ ਵਿਚ ਜੇਤੂ ਗੋਲ ਕਰਨਗੇ।
ਪਿਛਲੀ ਖ਼ਬਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਸਤਰਵਾਲ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅਜਨਾਲਾ ਤੋਂ ਮਥੁਰਾ-ਵਰਿੰਦਾਵਨ ਲਈ ਨੌਵੀਂ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।