03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਈ. ਪੀ. ਐੱਫ. ਓ. ਅੰਮ੍ਰਿਤਸਰ ਵਿਖੇ ਹਿੰਦੀ ਪਖਵਾੜਾ ਸਮਾਪਤੀ ਸਮਾਰੋਹ

ਅੰਮ੍ਰਿਤਸਰ, 2 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮ੍ਰਿਤਸਰ ਵਿਖੇ ਹਿੰਦੀ ਪੰਦਰਵਾੜੇ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ.

ਅਜੀਤ ਡੈਸਕ 03-10-2026
ਅੰਮ੍ਰਿਤਸਰ, 2 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮ੍ਰਿਤਸਰ ਵਿਖੇ ਹਿੰਦੀ ਪੰਦਰਵਾੜੇ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਦੀਪਤੀ ਵਿਭਾਗ (ਹਿੰਦੀ) ਹਿੰਦੂ ਕਾਲਜ ਅੰਮ੍ਰਿਤਸਰ ਸ਼ਾਮਿਲ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਨੇ ਕੀਤੀ। ਇਸ ਸਮਾਗਮ ’ਚ ਸਹਾਇਕ ਭਵਿੱਖ ਨਿਧੀ ਕਮਿਸ਼ਨਰ ਅੰਕਿਤ ਰਾਠੀ ਅਤੇ ਸਹਾਇਕ ਭਵਿੱਖ ਨਿਧੀ ਕਮਿਸ਼ਨਰ ਕੋਮਲ ਪ੍ਰਕਾਸ਼ ਸਮੇਤ ਦਫ਼ਤਰ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਪ੍ਰੋਗਰਾਮ ਦੌਰਾਨ ਹਿੰਦੀ ਪੰਦਰਵਾੜੇ ਦੌਰਾਨ ਆਯੋਜਿਤ ਵੱਖ-ਵੱਖ ਹਿੰਦੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਿੰਦੀ ’ਚ ਹੋਰ ਸਰਕਾਰੀ ਕੰਮ ਕਰਨ ਅਤੇ ਸਰਕਾਰੀ ਭਾਸ਼ਾ ਹਿੰਦੀ ਦੇ ਪ੍ਰਚਾਰ ’ਚ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਸਮਾਗਮ ’ਚ ਸਾਹਿਤਕ ਪੇਸ਼ਕਾਰੀਆਂ ਇਕ ਵਿਸ਼ੇਸ਼ ਆਕਰਸ਼ਣ ਸਨ। ਆਸ਼ੂਤੋਸ਼ ਕੁਮਾਰ ਨੇ ਰਾਮਧਾਰੀ ਸਿੰਘ ‘ਦਿਨਕਰ’ ਦੀ ਮਸ਼ਹੂਰ ਰਚਨਾ ਰਸ਼ਮੀਰਥੀ ਦੀ ਕਵਿਤਾ ਪੇਸ਼ ਕੀਤੀ। ਹਿਮਾਂਸ਼ੀ ਨੇ ਧੀਆਂ ਦੀ ਮਹੱਤਤਾ ਅਤੇ ਸਸ਼ਕਤੀਕਰਨ ‘ਤੇ ਇਕ ਭਾਵੁਕ ਕਵਿਤਾ ਪੇਸ਼ ਕੀਤੀ, ਜਦਕਿ ਨਿਕਿਤਾ ਨੇ ਵੀ ਇਕ ਸੁੰਦਰ ਕਵਿਤਾ ਸੁਣਾਈ। ਮੌਜੂਦ ਅਧਿਕਾਰੀਆਂ ਅਤੇ ਸਟਾਫ ਦੁਆਰਾ ਸਾਰੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਗਈ। ਮੁੱਖ ਮਹਿਮਾਨ ਡਾ. ਦੀਪਤੀ ਨੇ ਆਪਣੇ ਸੰਬੋਧਨ ’ਚ ਹਿੰਦੀ ਦੀ ਮਹੱਤਤਾ ’ਤੇ ਚਾਨਣਾ ਪਾਇਆ । ਉਨ੍ਹਾਂ ਨੇ ਸਰਕਾਰੀ ਕੰਮ ’ਚ ਹਿੰਦੀ ਦੀ ਹੋਰ ਵਰਤੋਂ ਵਧਾਉਣ ਦਾ ਸੱਦਾ ਦਿੱਤਾ।
ਪਿਛਲੀ ਖ਼ਬਰ ਨਰਾਇਣ ਸੇਵਾ ਸੰਸਥਾਨ ਵਲੋਂ ਅੰਮ੍ਰਿਤਸਰ ’ਚ ਮੁਫ਼ਤ ਬਨਾਉਟੀ ਅੰਗ ਲਾਉਣ ਹਿੱਤ ਕੈਂਪ 4 ਨੂੰ ਅਗਲੀ ਖ਼ਬਰ ਭਾਕਿਯੂ ਸਿੱਧੂਪੁਰ ਨੇ ਵੱਲਾ ਫਲਾਈਓਵਰ ਦੇ ਰੁਕੇ ਕੰਮ ਨੂੰ ਲੈ ਕੇ ਗਡਕਰੀ ਦਾ ਫੂਕਿਆ ਪੁਤਲਾ ਜਥੇਬੰਦੀ ਵਲੋਂ 15 ਅਕਤੂਬਰ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।