03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭਾਕਿਯੂ ਸਿੱਧੂਪੁਰ ਨੇ ਵੱਲਾ ਫਲਾਈਓਵਰ ਦੇ ਰੁਕੇ ਕੰਮ ਨੂੰ ਲੈ ਕੇ ਗਡਕਰੀ ਦਾ ਫੂਕਿਆ ਪੁਤਲਾ ਜਥੇਬੰਦੀ ਵਲੋਂ 15 ਅਕਤੂਬਰ ਨੂੰ ਮੋਰਚਾ ਲਗਾਉਣ ਦਾ ਕੀਤਾ ਐਲਾਨ

ਵੇਰਕਾ, 2 ਅਕਤੂਬਰ (ਲਖਵਿੰਦਰ ਸਿੰਘ)-ਵੱਲਾ ਫਲਾਈਓਵਰ ਦੇ ਲੰਮੇ ਸਮੇਂ ਤੋਂ ਅਧੂਰੇ ਪਏ ਨਿਰਮਾਣ ਕਾਰਜਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਪੁਤਲਾ ਫੂਕ ਕੇ ਪ੍ਰਸ਼ਾਸਨ ਵਿਰੁੱਧ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ। ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 15 ਅਕਤੂਬਰ ਤੱਕ ਪੁਲ ਦਾ ਨਿਰਮਾਣ ਕੰਮ ਸ਼ੁਰੂ ਨਾ ਹੋਇਆ ਤਾਂ ਇਥੇ ਅਨਿਸ਼ਚਿਤ ਸਮੇਂ ਲਈ ਪੱਕਾ ਮੋਰਚਾ ਲਗਾਇਆ ਜਾਵੇਗਾ।

ਅਜੀਤ ਡੈਸਕ 03-10-2026
ਵੇਰਕਾ, 2 ਅਕਤੂਬਰ (ਲਖਵਿੰਦਰ ਸਿੰਘ)-ਵੱਲਾ ਫਲਾਈਓਵਰ ਦੇ ਲੰਮੇ ਸਮੇਂ ਤੋਂ ਅਧੂਰੇ ਪਏ ਨਿਰਮਾਣ ਕਾਰਜਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਪੁਤਲਾ ਫੂਕ ਕੇ ਪ੍ਰਸ਼ਾਸਨ ਵਿਰੁੱਧ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ। ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 15 ਅਕਤੂਬਰ ਤੱਕ ਪੁਲ ਦਾ ਨਿਰਮਾਣ ਕੰਮ ਸ਼ੁਰੂ ਨਾ ਹੋਇਆ ਤਾਂ ਇਥੇ ਅਨਿਸ਼ਚਿਤ ਸਮੇਂ ਲਈ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਅਤੇ ਬਲਾਕ ਵੇਰਕਾ ਪ੍ਰਧਾਨ ਰਵਿੰਦਰਬੀਰ ਸਿੰਘ ਵੱਲਾ ਨੇ ਦੱਸਿਆ ਕਿ ਵੱਲਾ ਫਲਾਈਓਵਰ ਦੇ ਰੁਕੇ ਕੰਮ ਨੂੰ ਚਾਲੂ ਕਰਵਾਉਣ ਲਈ ਉਹ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅਤੇ ਇਸ ਬਾਰੇ ਕਈ ਵਾਰ ਧਰਨੇ-ਮੁਜ਼ਾਹਰੇ ਵੀ ਕੀਤੇ ਗਏ ਹਨ । ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀ ਹਰ ਵਾਰ ਮਸਲਾ ਹੱਲ ਕਰਨ ਦਾ ਮਹਿਜ਼ ਭਰੋਸਾ ਦਿੰਦੇ ਹਨ ਪਰ ਬਾਅਦ ਵਿਚ ਆਪਣੇ ਵਾਅਦੇ ਤੋਂ ਮੁੱਕਰ ਜਾਂਦੇ ਹਨ। ਇਸ ਸੰਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਅਨਿਲ ਨਿਰਵਾਲ ਨੇ ਕਿਹਾ ਕਿ ਵੱਲਾ ਪੁਲ ਦਾ ਕੰਮ ਪਹਿਲੀ ਏਜੰਸੀ ਨੂੰ ਹਟਾ ਕੇ ਨਵੀਂ ਏਜੰਸੀ ਨੂੰ ਦਿੱਤਾ ਗਿਆ ਹੈ ਅਤੇ ਬਹੁਤ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਈ. ਪੀ. ਐੱਫ. ਓ. ਅੰਮ੍ਰਿਤਸਰ ਵਿਖੇ ਹਿੰਦੀ ਪਖਵਾੜਾ ਸਮਾਪਤੀ ਸਮਾਰੋਹ ਅਗਲੀ ਖ਼ਬਰ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵਿਖੇ ਰਾਜ ਪੱਧਰੀ ਰੱਸੀ ਕੁੱਦ ਮੁਕਾਬਲੇ ਦਾ ਸਮਾਪਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।