30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਝੋਨੇ ਦੀ ਚੁਕਾਈ ਢਿੱਲੀ ਹੋਣ ਕਾਰਨ ਦਾਣਾ ਮੰਡੀ ਸਠਿਆਲਾ ਵਿਖੇ ਲੱਗੇ ਅੰਬਾਰ

ਸਠਿਆਲਾ, 29 ਸਤੰਬਰ (ਜਗੀਰ ਸਿੰਘ ਸਫਰੀ) ਦਾਣਾ ਮੰਡੀ ਸਠਿਆਲਾ ਵਿਖੇ ਝੋਨੇ ਦੀ ਜਿਨਸ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਅਤੇ ਚੁਕਾਈ ਦੀ ਰਫ਼ਤਾਰ ਢਿੱਲੀ ਹੋਣ ਕਰਕੇ ਕਈ ਥਾਵਾਂ ’ਤੇ ਝੋਨੇ ਦੇ ਅੰਬਾਰ ਲੱਗੇ ਹੋਏ ਹਨ, ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਕਿਸਾਨ ਗੁਰਮੇਜ ਸਿੰਘ, ਹਰਪਾਲ ਸਿੰਘ ਤੇ ਇੰਸ: ਸਰਬਜੀਤ ਸਿੰਘ ਬੱਲ ਨੇ ਕਿਹਾ ਕਿ ਕਿਸਾਨਾਂ ਵਲੋਂ ਲਿਆਂਦੀ ਜਾ ਰਹੀ ਫ਼ਸਲ ਦੀ ਆਮਦ ਲਗਾਤਾਰ ਵਧ ਰਹੀ ਹੈ, ਪਰ ਚੁਕਾਈ ਦੀ ਰਫ਼ਤਾਰ ਉਸ ਦੇ ਮੁਕਾਬਲੇ ਘੱਟ ਹੋਣ ਕਾਰਨ ਝੋਨੇ ਦੀਆਂ ਢੇਰੀਆਂ ਵਧਦੀਆਂ ਜਾ ਰਹੀਆਂ ਹਨ।

ਅਜੀਤ ਡੈਸਕ 30-09-2026
ਸਠਿਆਲਾ, 29 ਸਤੰਬਰ (ਜਗੀਰ ਸਿੰਘ ਸਫਰੀ) ਦਾਣਾ ਮੰਡੀ ਸਠਿਆਲਾ ਵਿਖੇ ਝੋਨੇ ਦੀ ਜਿਨਸ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਅਤੇ ਚੁਕਾਈ ਦੀ ਰਫ਼ਤਾਰ ਢਿੱਲੀ ਹੋਣ ਕਰਕੇ ਕਈ ਥਾਵਾਂ ’ਤੇ ਝੋਨੇ ਦੇ ਅੰਬਾਰ ਲੱਗੇ ਹੋਏ ਹਨ, ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਬਾਰੇ ਕਿਸਾਨ ਗੁਰਮੇਜ ਸਿੰਘ, ਹਰਪਾਲ ਸਿੰਘ ਤੇ ਇੰਸ: ਸਰਬਜੀਤ ਸਿੰਘ ਬੱਲ ਨੇ ਕਿਹਾ ਕਿ ਕਿਸਾਨਾਂ ਵਲੋਂ ਲਿਆਂਦੀ ਜਾ ਰਹੀ ਫ਼ਸਲ ਦੀ ਆਮਦ ਲਗਾਤਾਰ ਵਧ ਰਹੀ ਹੈ, ਪਰ ਚੁਕਾਈ ਦੀ ਰਫ਼ਤਾਰ ਉਸ ਦੇ ਮੁਕਾਬਲੇ ਘੱਟ ਹੋਣ ਕਾਰਨ ਝੋਨੇ ਦੀਆਂ ਢੇਰੀਆਂ ਵਧਦੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਰਕਾਰੀ ਬੋਲੀ ਸਮੇਂ ਸਿਰ ਨਾ ਹੋਣ ਕਾਰਨ ਵੀ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਵਿਕਰੀ ਲਈ ਉਡੀਕ ਕਰਨੀ ਪੈ ਰਹੀ ਹੈ। ਉਨ੍ਹਾਂ ਨੇ ਸਰਕਾਰ ਪਾਸੋਂ ਨੇ ਮੰਗ ਕੀਤੀ ਕਿ ਮੰਡੀ ਵਿਚ ਝੋਨੇ ਦੀ ਸਰਕਾਰੀ ਬੋਲੀ ਨਿਯਮਤ ਅਤੇ ਸਮੇਂ ਸਿਰ ਕਰਵਾਈ ਜਾਵੇ ਅਤੇ ਖਰੀਦੇ ਗਏ ਝੋਨੇ ਦੀ ਚੁਕਾਈ ਵਿਚ ਤੇਜ਼ੀ ਲਿਆਂਦੀ ਜਾਵੇ ।
ਪਿਛਲੀ ਖ਼ਬਰ ਵਣਜ ਵਿਭਾਗ ਤੇ ਇਲੈਕਟ੍ਰਿਕ ਸ਼ੈੱਡ ਦੀਆਂ ਟੀਮਾਂ ਵਾਲੀਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੀਆਂ ਅਗਲੀ ਖ਼ਬਰ ਮੇਲੇ ’ਚ ਹਾਜ਼ਰੀ ਭਰਨ ਲਈ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ’ਚ ਸੰਗਤ ਰੂਪ ਵਿਚ ਰਵਾਨਾ ਹੋਏ ਕਾਂਗਰਸੀ ਅਹੁਦੇਦਾਰ ਤੇ ਵਰਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।