10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪੁਲਿਸ ਚੌਕੀ ਟਾਂਗਰਾ ਪੱਕੇ ਤੌਰ ’ ਤੇ ਬੰਦ ਕਰਨ ਨੂੰ ਲੈ ਕੇ ਕਾਰੋਬਾਰੀ ਚਿੰਤਾ ’ ਚ

ਟਾਂਗਰਾ, 9 ਨਵੰਬਰ (ਹਰਜਿੰਦਰ ਸਿੰਘ ਕਲੇਰ)-ਜੀ. ਟੀ.

ਅਜੀਤ ਡੈਸਕ 10-11-2026
ਟਾਂਗਰਾ, 9 ਨਵੰਬਰ (ਹਰਜਿੰਦਰ ਸਿੰਘ ਕਲੇਰ)-ਜੀ.ਟੀ.ਰੋਡ ਪੁਲਿਸ ਚੌਕੀ ਟਾਂਗਰਾ ਨੂੰ ਪੱਕੇ ਤੌਰ ’ਤੇ ਬੰਦ ਕਰਨ ਦੀ ਖ਼ਬਰ ਨੇ ਇਲਾਕੇ ਦੇ ਕਾਰੋਬਾਰੀ ਵਰਗ ਅਤੇ ਆਮ ਲੋਕਾਂ ਵਿਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦਿਹਾਤੀ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇ ਸੀਨੀਅਰ ਪੁਲਿਸ ਕਪਤਾਨ ਵਲੋਂ ਪੰਜ ਪੁਲਿਸ ਚੌਕੀਆਂ ਬੰਦ ਕਰਨ ਸਬੰਧੀ ਲਿਖਤੀ ਹੁਕਮ ਜਾਰੀ ਕਰਦਿਆਂ ਪੁਲਿਸ ਚੌਕੀ ਸਠਿਆਲਾ ਨੂੰ ਥਾਣਾ ਬਿਆਸ, ਪੁਲਿਸ ਚੌਕੀ ਟਾਂਗਰਾ ਨੂੰ ਥਾਣਾ ਤਰਸਿੱਕਾ, ਪੁਲਿਸ ਚੌਕੀ ਸੋਹੀਆਂ ਖੁਰਦ ਨੂੰ ਥਾਣਾ ਕੰਬੋਅ, ਪੁਲਿਸ ਚੌਕੀ ਭੰਗਾਲੀ ਨੂੰ ਥਾਣਾ ਮਜੀਠਾ ਅਤੇ ਪੁਲਿਸ ਚੌਕੀ ਓਠੀਆਂ ਨੂੰ ਥਾਣਾ ਰਾਜਾਸਾਂਸੀ ਅਧੀਨ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ਵਲੋਂ ਪੁਲਿਸ ਚੌਕੀ ਟਾਂਗਰਾ ਨੂੰ ਪਹਿਲਾਂ ਵਾਂਗ ਚਾਲੂ ਰੱਖਣ ਦੀ ਮੰਗ ਉਠਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਥਾਣਾ ਤਰਸਿੱਕਾ ਜੀ.ਟੀ. ਰੋਡ ਤੋਂ ਲਗਭਗ 10 ਕਿਲੋਮੀਟਰ ਦੂਰ ਪੈਂਦਾ ਹੈ, ਜਦਕਿ ਪੁਲਿਸ ਚੌਕੀ ਟਾਂਗਰਾ ਜੀ.ਟੀ. ਰੋਡ ’ਤੇ ਸਥਿਤ ਹੋਣ ਕਰਕੇ ਆਮ ਲੋਕਾਂ ਅਤੇ ਕਾਰੋਬਾਰੀਆਂ ਲਈ ਸੁਰੱਖਿਆ ਦਾ ਅਹਿਮ ਕੇਂਦਰ ਹੈ। ਟਾਂਗਰਾ ਵਿਖੇ ਚਾਰ ਬੈਂਕਾਂ, ਜਿਨ੍ਹਾਂ ਵਿਚ ਐੱਚ.ਡੀ.ਐੱਫ.ਸੀ. ਬੈਂਕ, ਸਹਿਕਾਰੀ ਬੈਂਕ, ਭਾਰਤੀ ਸਟੇਟ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਸ਼ਾਮਲ ਹਨ, ਤੋਂ ਇਲਾਵਾ ਬਿਜਲੀ ਬੋਰਡ ਦਾ ਦਫ਼ਤਰ, ਦਾਣਾ ਮੰਡੀ ਅਤੇ ਰੇਲਵੇ ਸਟੇਸ਼ਨ ਹੋਣ ਕਾਰਨ ਇਹ ਇਲਾਕਾ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਅਜਿਹੇ ਹਾਲਾਤ ਵਿਚ ਪੁਲਿਸ ਚੌਕੀ ਦਾ ਇੱਥੇ ਮੌਜੂਦ ਰਹਿਣਾ ਬੇਹੱਦ ਜ਼ਰੂਰੀ ਹੈ।
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਦਾ ਟੀਚਾ ਪੂਰਾ ਹੋਣ ’ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ 16 ਮੰਡੀਆਂ ਵਿਚ ਖ਼ਰੀਦ ਬੰਦ ਕਰਨ ਦੀ ਤਜਵੀਜ਼ ਅਗਲੀ ਖ਼ਬਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਵਿਖੇ ਸਾਲਾਨਾ ਖੇਡ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।