ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ’ਚ ਮੀਟਿੰਗ ਹੋਈ
ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਕੇਂਦਰੀ ਵਾਲਮੀਕਿ ਮੰਦਰ ਹਾਥੀ ਗੇਟ ਵਿਖੇ ਮੀਟਿੰਗ ਕੀਤੀ ਗਈ, ਜਿਸ ‘ਚ ਵਿਸ਼ੇਸ਼ ਤੌਰ ਤੇ ਲੁਧਿਆਣਾ ਤੋਂ ਕਰਮ ਯੋਗੀ ਚੌਧਰੀ ਯਸ਼ਪਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਕਰਮ ਯੋਗੀ ਚੌਧਰੀ ਯਸ਼ਪਾਲ ਨੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸੰਬੰਧ ‘ਚ ਇਕ ਵਿਸ਼ਾਲ ਜੋਤੀ ਯਾਤਰਾ ਲੁਧਿਆਣਾ ਤੋਂ 4 ਅਕਤੂਬਰ 2026 ਨੂੰ ਸਵੇਰੇ 9 ਵਜੇ ਤੋਂ ਚੱਲੇਗੀ, ਜੋ ਫਿਲੌਰ, ਫਗਵਾੜਾ, ਜਲੰਧਰ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਥਾਂਵਾਂ ਤੋਂ ਹੁੰਦੇ ਹੋਏ ਪਾਵਨ ਵਾਲਮੀਕੀ ਤੀਰਥ ਵਿਖੇ ਸ਼ਾਮ 6 ਵਜੇ ਪਹੁੰਚੇਗੀ।
ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਕੇਂਦਰੀ ਵਾਲਮੀਕਿ ਮੰਦਰ ਹਾਥੀ ਗੇਟ ਵਿਖੇ ਮੀਟਿੰਗ ਕੀਤੀ ਗਈ, ਜਿਸ ‘ਚ ਵਿਸ਼ੇਸ਼ ਤੌਰ ਤੇ ਲੁਧਿਆਣਾ ਤੋਂ ਕਰਮ ਯੋਗੀ ਚੌਧਰੀ ਯਸ਼ਪਾਲ ਨੇ ਸ਼ਿਰਕਤ ਕੀਤੀ। ਇਸ ਮੌਕੇ ਕਰਮ ਯੋਗੀ ਚੌਧਰੀ ਯਸ਼ਪਾਲ ਨੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸੰਬੰਧ ‘ਚ ਇਕ ਵਿਸ਼ਾਲ ਜੋਤੀ ਯਾਤਰਾ ਲੁਧਿਆਣਾ ਤੋਂ 4 ਅਕਤੂਬਰ 2026 ਨੂੰ ਸਵੇਰੇ 9 ਵਜੇ ਤੋਂ ਚੱਲੇਗੀ, ਜੋ ਫਿਲੌਰ, ਫਗਵਾੜਾ, ਜਲੰਧਰ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਥਾਂਵਾਂ ਤੋਂ ਹੁੰਦੇ ਹੋਏ ਪਾਵਨ ਵਾਲਮੀਕੀ ਤੀਰਥ ਵਿਖੇ ਸ਼ਾਮ 6 ਵਜੇ ਪਹੁੰਚੇਗੀ। ਇਸ ਮੀਟਿੰਗ ‘ਚ ਸੁਆਮੀ ਹੈਪੀ ਦਾਸ ਭੀਲ, ਕੌਮੀ ਗਾਇਕ ਪਵਨ ਦਰਾਵੜ, ਓਮ ਪ੍ਰਕਾਸ਼ ਅਨਾਰੀਆ, ਦਲਿਤ ਸੁਰਸ਼ਾ ਸੈਨਾ ਦੇ ਮੁਖੀ ਸ਼ਬੀਰ ਦਰਾਵਿੜ, ਭਾਰਤੀਯ ਵਾਲਮੀਕਿ ਆਦਿ ਧਰਮ ਸਮਾਜ ਤੇ ਰਾਸ਼ਟਰੀ ਸੰਚਾਲਕ ਸੁਮੀਤ ਕਾਲੀ, ਵਾਲਮੀਕਿ ਸਮਾਜ ਦੇ ਨੇਤਾ ਅਮਨ ਮੂਲ ਨਿਵਾਸੀ, ਸ਼ਕਤੀ ਕਲਿਆਣ, ਆਲ ਇੰਡੀਆ ਸ਼ਡਿਊਲਡ ਕਾਸਟ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਕੁਮਾਰ, ਭਗਵਾਨ ਵਾਲਮੀਕੀ ਲਵ ਕੁਸ਼ ਸੈਨਾ ਦੇ ਮੁੱਖ ਸੰਚਾਲਕ ਮੁਕੇਸ਼ ਮਲਹੋਤਰਾ, ਕਰਨ, ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਦੇ ਚੇਅਰਮੈਨ ਟੋਨੀ ਗਿੱਲ, ਕੇਂਦਰੀ ਵਾਲਮੀਕਿ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਿਮਲ ਕੁਮਾਰ, ਗਾਇਕਾ ਛਾਇਆ ਮੱਟੂ, ਅੰਜੂ ਨੰਦਾ, ਰਾਜਨ ਗਿੱਲ, ਰਾਜਨ ਸਹੋਤਾ, ਸਾਹਿਲ ਮੱਟੂ ਆਦਿ ਹਾਜ਼ਰ ਸਨ।