16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਜੀਠਾ ਅਤੇ ਆਸ ਪਾਸ ਇਲਾਕੇ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਜਾਰੀ, ਪੁਲਿਸ ਬਣੀ ਮੂਕ ਦਰਸ਼ਕ

ਮਜੀਠਾ, 15 ਸਤੰਬਰ (ਮਨਿੰਦਰ ਸਿੰਘ ਸੋਖੀ)-ਮਜੀਠਾ ਅਤੇ ਆਸ ਪਾਸ ਇਲਾਕੇ ਵਿਚ ਸ਼ਰੇਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਪਰ ਸਥਾਨਕ ਪੁਲਿਸ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ। ਆਮ ਲੋਕ ਘਰਾਂ ਵਿਚੋਂ ਵੇਲੇ ਕੁਵੇਲੇ ਨਿਕਲਣ ਲੱਗੇ ਘਬਰਾ ਰਹੇ ਹਨ।

ਅਜੀਤ ਡੈਸਕ 16-09-2026
ਮਜੀਠਾ, 15 ਸਤੰਬਰ (ਮਨਿੰਦਰ ਸਿੰਘ ਸੋਖੀ)-ਮਜੀਠਾ ਅਤੇ ਆਸ ਪਾਸ ਇਲਾਕੇ ਵਿਚ ਸ਼ਰੇਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਪਰ ਸਥਾਨਕ ਪੁਲਿਸ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ। ਆਮ ਲੋਕ ਘਰਾਂ ਵਿਚੋਂ ਵੇਲੇ ਕੁਵੇਲੇ ਨਿਕਲਣ ਲੱਗੇ ਘਬਰਾ ਰਹੇ ਹਨ। ਅਜਿਹੀ ਵਾਰਦਾਤ ਕਸਬਾ ਮਜੀਠਾ ਦੇ ਬਾਹਰਵਾਰ ਹੋਈ। ਰਾਜੇਸ਼ ਕੁਮਾਰ ਜੀਵਨ ਪੁੱਤਰ ਦੇਸ ਰਾਜ ਵਾਸੀ ਕਸਬਾ ਮਜੀਠਾ ਨੇ ਅੱਜ ਬਾਅਦ ਦੁਪਹਿਰ ਥਾਣਾ ਮਜੀਠਾ ਵਿਖੇ ਦਿੱਤੇ ਬਿਆਨ ਅਨੁਸਾਰ ਦਸਿਆ ਕੇ ਉਹ ਭਾਰਤੀ ਜੀਵਨ ਬੀਮਾ ਨਿਗਮ ਵਿਚ ਬਤੌਰ ਏਜੰਟ ਕੰਮ ਕਰਦਾ ਹੈ ਅਤੇ ਬੀਤੀ ਦੇਰ ਸ਼ਾਮ ਉਹ ਆਪਣੇ ਮੋਟਰ ਸਾਈਕਲ ਨੰਬਰ ਪੀ.ਬੀ./02/ਡੀ.ਏ/6774 ਮਾਰਕਾ ਬਜਾਜ ’ਤੇ ਸਵਾਰ ਹੋ ਕੇ ਬਟਾਲਾ ਜਿਲ੍ਹਾ ਗੁਰਦਾਸਪੁਰ ਤੋਂ ਆਪਣੇ ਘਰ ਮਜੀਠਾ ਆ ਰਿਹਾ ਸੀ ਕਿ ਕੱਥੂਨੰਗਲ ਵਾਲੀ ਸੜਕ ’ਤੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਤੋਂ ਥੋੜਾ ਪਿਛੇ ਸੀ ਕਿ ਇਕ ਪਿਛੋਂ ਆ ਰਹੇ ਮੋਟਰ ਸਾਈਕਲ ਜਿਸ ’ਤੇ ਦੋ ਮੋਨੇ ਨੌਜਵਾਨ ਸਵਾਰ ਸਨ ਨੇ ਆਪਣਾ ਮੋਟਰ ਸਾਈਕਲ ਉਸ ਦੇ ਮੋਟਰ ਸਾਈਕਲ ਅਗੇ ਲਿਆ ਕੇ ਉਸ ਨੂੰ ਰੋਕ ਲਿਆ ਅਤੇ ਪਿਛੇ ਬੈਠੇ ਵਿਅਕਤੀ ਨੇ ਆਪਣੇ ਡੱਬ ਵਿਚੋਂ ਪਿਸਤੌਲ ਕੱਢ ਕੇ ਉਸ ’ਤੇ ਤਾਣ ਲਿਆ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਤੇ ਕਿਹਾ ਕਿ ਜੋ ਕੁਝ ਹੈ ਕੱਢ ਦੇ ਜਿਸ ’ਤੇ ਡਰਦੇ ਮਾਰੇ ਨੇ ਆਪਣਾ ਮੋਬਾਇਲ ਫੋਨ ਐੱਮ.ਆਈ14 ਪ੍ਰੋ ਅਤੇ ਪੈਂਟ ਦੀ ਜੇਬ ਵਿਚ ਪਏ 30 ਹਜ਼ਾਰ ਰੁਪਏ ਉਨ੍ਹਾਂ ਨੂੰ ਦੇ ਦਿੱਤੇ ਜਾਂਦੇ ਹੋਏ ਮੋਟਰ ਸਾਈਕਲ ਸਵਾਰਾਂ ਨੇ ਉਸ ਦੇ ਗਲ਼ ਵਿਚ ਪਈ ਸੋਨੇ ਦੀ ਚੈਨ ਵਜਨ ਕਰੀਬ 12 ਗਰਾਮ ਖਿੱਚ ਲਈ ਅਤੇ ਆਪ ਫਰਾਰ ਹੋ ਗਏ। ਜਿਸ ਤੇ ਥਾਣਾ ਮਜੀਠਾ ਵਿਚ ਸ਼ਿਕਾਇਤ ਕਰਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਹੈ। ਇਕ ਦੂਸਰੀ ਵਾਰਦਾਤ ਬਾਰੇ ਸਹਿਲਦੀਪ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਵਾਸੀ ਵਾਰਡ ਨੰਬਰ 9 ਕਸਬਾ ਮਜੀਠਾ ਨੇ ਦਰਖਾਸਤ ਦਿੱਤੀ ਕਿ ਬੀਤੀ ਦੇਰ ਸ਼ਾਮ ਉਹ ਪਿੰਡ ਮੱਧੀਪੁਰ ਤੋ ਕੋਟਲਾ ਗੁੱਜਰਾਂ ਵੱਲ ਆ ਰਿਹਾ ਸੀ ਕਿ ਉਸ ਪਾਸੋਂ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੇ ਕੁਝ ਅਣਗਿਣੇ ਰੁਪਏ, ਬੈਗ, ਮੋਬਾਇਲ, ਅਤੇ ਚਾਂਦੀ ਦੀ ਚੈਨ ਖੋਹ ਲਈ ਅਤੇ ਫਰਾਰ ਹੋ ਗਏ। ਇਸ ਸ਼ਿਕਾਇਤ ਦੀ ਵੀ ਥਾਣਾ ਮਜੀਠਾ ਵਿਖੇ ਰਪਟ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਹੈ। ਨਿੱਤ ਦਿਨ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਸ਼ਹਿਰ ਵਾਸੀ ਕਾਫੀ ਖੌਫਜ਼ਦਾ ਹਨ ਅਤੇ ਪੁਲਿਸ ਪ੍ਰਸ਼ਾਸ਼ਨ ਪਾਸੋਂ ਇਨ੍ਹਾਂ ਲੁਟੇਰਿਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।
ਪਿਛਲੀ ਖ਼ਬਰ ਅਜਨਾਲਾ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਵਲੋਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਕੰਮ ਦਾ ਬਾਈਕਾਟ ਕਰਨ ਦਾ ਐਲਾਨ ਅਗਲੀ ਖ਼ਬਰ ਸੁੱਖ ਔਜਲਾ ਦੀ ਅਗਵਾਈ ’ਚ ਸੈਦੋਗਾਜ਼ੀ ਵਿਖੇ ਕਈ ਪਰਿਵਾਰ ‘ਆਪ’ ਛੱਡ ਕੇ ਕਾਂਗਰਸ ’ਚ ਸ਼ਾਮਿਲ ਅਜਨਾਲਾ ਵਿਚ ਵਰਕਰਾਂ ਦੀ ਇੱਕਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।