16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਚੰਡੀਗੜ੍ਹ ਧਰਨੇ ’ਚ ਸ਼ਾਮਿਲ ਹੋਣ ਲਈ ਜੰਡਿਆਲਾ ਗੁਰੂ ਤੋਂ ਜਥਾ ਰਵਾਨਾ

ਜੰਡਿਆਲਾ ਗੁਰੂ 15 ਸਤੰਬਰ ( ਪ੍ਰਮਿੰਦਰ ਸਿੰਘ ਜੋਸਨ) ਅੱਜ ਚੰਡੀਗੜ੍ਹ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਲਈ ਜੰਡਿਆਲਾ ਗੁਰੂ ਤੋਂ ਇਕ ਵੱਡਾ ਜਥਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਰਵਾਨਾ ਹੋਇਆ । ਇਸ ਮੌਕੇ ਮਾਰਕੀਟ ਕਮੇਟੀ ਗਹਿਰੀ ਮੰਡੀ (ਜੰਡਿਆਲਾ ਗੁਰੂ) ਦੇ ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਜਾਣੀਆਂ, ਜਗਜੀਤ ਸਿੰਘ ਜੋਗੀ ਮੇਹਰਬਾਨਪੁਰਾ, ਸੁਰਿੰਦਰ ਸਿੰਘ ਸ਼ਾਹ ਮੱਲੀਆਂ, ਹਰਜੀਤ ਸਿੰਘ ਬੰਡਾਲਾ ਸਾਬਕਾ ਚੇਅਰਮੈਨ, ਰਾਜਬੀਰ ਸਿੰਘ ਵਡਾਲੀ, ਜੋਗਾ ਸਿੰਘ ਅਮਰਕੋਟ, ਅਵਤਾਰ ਸਿੰਘ ਟੱਕਰ ਅਤੇ ਹੋਰ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਬੁਰੀ ਤਰ੍ਹਾਂ ਫੇਲ ਹੋਈ ਹੈ ।

ਅਜੀਤ ਡੈਸਕ 16-09-2026
ਜੰਡਿਆਲਾ ਗੁਰੂ 15 ਸਤੰਬਰ ( ਪ੍ਰਮਿੰਦਰ ਸਿੰਘ ਜੋਸਨ) ਅੱਜ ਚੰਡੀਗੜ੍ਹ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਲਈ ਜੰਡਿਆਲਾ ਗੁਰੂ ਤੋਂ ਇਕ ਵੱਡਾ ਜਥਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਰਵਾਨਾ ਹੋਇਆ । ਇਸ ਮੌਕੇ ਮਾਰਕੀਟ ਕਮੇਟੀ ਗਹਿਰੀ ਮੰਡੀ (ਜੰਡਿਆਲਾ ਗੁਰੂ) ਦੇ ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਜਾਣੀਆਂ, ਜਗਜੀਤ ਸਿੰਘ ਜੋਗੀ ਮੇਹਰਬਾਨਪੁਰਾ, ਸੁਰਿੰਦਰ ਸਿੰਘ ਸ਼ਾਹ ਮੱਲੀਆਂ, ਹਰਜੀਤ ਸਿੰਘ ਬੰਡਾਲਾ ਸਾਬਕਾ ਚੇਅਰਮੈਨ, ਰਾਜਬੀਰ ਸਿੰਘ ਵਡਾਲੀ, ਜੋਗਾ ਸਿੰਘ ਅਮਰਕੋਟ, ਅਵਤਾਰ ਸਿੰਘ ਟੱਕਰ ਅਤੇ ਹੋਰ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਬੁਰੀ ਤਰ੍ਹਾਂ ਫੇਲ ਹੋਈ ਹੈ । ਅੱਜ ਜੰਡਿਆਲਾ ਗੁਰੂ ਤੋਂ ਗਏ ਜਥੇ ਵਿਚ ਕਸ਼ਮੀਰ ਸਿੰਘ ਜਾਣੀਆਂ ਸਾਬਕਾ ਚੇਅਰਮੈਨ, ਜਗਜੀਤ ਸਿੰਘ ਜੋਗੀ ਮੇਹਰਬਾਨਪੁਰ, ਹਰਜੀਤ ਸਿੰਘ ਬੰਡਾਲਾ ਸਾਬਕਾ ਚੇਅਰਮੈਨ, ਸੁਰਿੰਦਰ ਸਿੰਘ ਸਾਹ, ਜੋਗਾ ਸਿੰਘ ਅਮਰਕੋਟ, ਰਾਜਬੀਰ ਸਿੰਘ ਵਡਾਲੀ, ਅਵਤਾਰ ਸਿੰਘ ਟੱਕਰ ਜਾਣੀਆਂ, ਕੁਲਦੀਪ ਸਿੰਘ ਬਾਲੀਆਂ, ਬਿਕਰਮਜੀਤ ਸਿੰਘ ਮਾਲੋਵਾਲ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਜਾਣੀਆਂ, ਪਰਮਜੀਤ ਸਿੰਘ ਨੰਗਲ ਗੁਰੂ, ਰਾਜਵਿੰਦਰ ਸਿੰਘ ਬੰਡਾਲਾ ਸਾਬਕਾ ਸਰਪੰਚ , ਮਲਕੀਤ ਸਿੰਘ ਸਰਜਾ, ਲਖਵਿੰਦਰ ਸਿੰਘ ਬੰਡਾਲਾ, ਸੋਨੂੰ ਧੀਰੇ ਅਤੇ ਹੋਰ ਆਗੂਆਂ ਦੇ ਨਾਂ ਸ਼ਾਮਿਲ ਹਨ ।
ਪਿਛਲੀ ਖ਼ਬਰ 21 ਨੂੰ ਸੈਂਸਰਾ ਕਲਾਂ ਵਿਖੇ ਹੋਵੇਗੀ ‘ਲੋਕ ਮਿਲਣੀ’, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਸ਼ਿਰਕਤ- ਧਾਲੀਵਾਲ ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਨਾਲ ਭੰਨ੍ਹਤੋੜ ਕਰਨ ਵਾਲਿਆਂ ਖ਼ਿਲਾਫ਼ ਮਹਿਤਾ ਚੌਂਕ ’ਚ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।