24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਤੰਬਾਕੂ ਦਾ ਸੇਵਨ ਮੂੰਹ ਅਤੇ ਗਲੇ ਦੇ ਕੈਂਸਰ ਦਾ ਬਣ ਰਿਹਾ ਮੁੱਖ ਕਾਰਨ : ਡਾ. ਰੰਧਾਵਾ

ਮਾਨਾਂਵਾਲਾ, 23 ਅਕਤੂਬਰ (ਗੁਰਦੀਪ ਸਿੰਘ ਨਾਗੀ)-ਮਨੁੱਖ ਨੂੰ ਮੂੰਹ ਅਤੇ ਗਲੇ ਦੇ ਕੈਂਸਰ ਹੋਣ ਦੇ ਵੱਖ-ਵੱਖ ਲੱਛਣ ਹੋ ਸਕਦੇ ਹਨ, ਪ੍ਰੰਤੂ ਤੰਬਾਕੂ ਦਾ ਸੇਵਨ ਇਸ ਦਾ ਮੁੱਖ ਕਾਰਨ ਬਣ ਰਿਹਾ ਹੈ ਅਤੇ ਜੇਕਰ ਸਮੇਂ ਸਿਰ ਕੈਂਸਰ ਦੇ ਲੱਛਣਾਂ ਦਾ ਪਤਾ ਲੱਗ ਜਾਵੇ ਤਾਂ ਮੂੰਹ ਤੇ ਗਲੇ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਇਹ ਜਾਣਕਾਰੀ ਈ.

ਡਾਕਟਰ ਰਾਜਬਰਿੰਦਰ ਸਿੰਘ ਰੰਧਾਵਾ। ਤਸਵੀਰ : ਗੁਰਦੀਪ ਸਿੰਘ ਨਾਗੀ 24-10-2026
ਮਾਨਾਂਵਾਲਾ, 23 ਅਕਤੂਬਰ (ਗੁਰਦੀਪ ਸਿੰਘ ਨਾਗੀ)-ਮਨੁੱਖ ਨੂੰ ਮੂੰਹ ਅਤੇ ਗਲੇ ਦੇ ਕੈਂਸਰ ਹੋਣ ਦੇ ਵੱਖ-ਵੱਖ ਲੱਛਣ ਹੋ ਸਕਦੇ ਹਨ, ਪ੍ਰੰਤੂ ਤੰਬਾਕੂ ਦਾ ਸੇਵਨ ਇਸ ਦਾ ਮੁੱਖ ਕਾਰਨ ਬਣ ਰਿਹਾ ਹੈ ਅਤੇ ਜੇਕਰ ਸਮੇਂ ਸਿਰ ਕੈਂਸਰ ਦੇ ਲੱਛਣਾਂ ਦਾ ਪਤਾ ਲੱਗ ਜਾਵੇ ਤਾਂ ਮੂੰਹ ਤੇ ਗਲੇ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ ਨਜਦੀਕ ਬ੍ਰੈਸਟਪ੍ਰਾਈਜ ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਮਨੁੱਖ ਦੀ ਆਵਾਜ਼ ਬਦਲਣਾ, ਆਵਾਜ਼ ਦਾ ਭਾਰੀ ਹੋਣਾ, ਗਲੇ ਵਿਚ ਗੰਢਾਂ ਦਾ ਮਹਿਸੂਸ ਹੋਣਾ, ਖਾਣਾ ਖਾਣ ਵਿਚ ਪ੍ਰੇਸ਼ਾਨੀ, ਸਰੀਰ ਥੱਕਿਆ ਰਹਿਣਾ, ਖਾਣਾ ਚਬਾਉਣ ਅਤੇ ਜੀਭ ਹਿਲਾਉਣ ਸਮੇਂ ਦਰਦ ਰਹਿਣਾ ਆਦਿ ਕੈਂਸਰ ਦੇ ਲੱਛਣ ਹੋ ਸਕਦੇ ਹਨ। ਅਗਰ ਕਿਸ ਮਨੁੱਖ ਦੇ ਸਰੀਰ ਵਿਚ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਮਰੀਜ ਦਾ ਡਾਇਰੈਕਟ ਲੈਰਗੋਸਕੋਪੀ (ਦੂਰਬੀਰ ਰਾਹੀਂ ਜਾਂਚ), ਸੀ.ਟੀ. ਸਕੈਨ, ਐੱਮ.ਆਰ. ਟੈਸਟ ਕਰਵਾ ਕੇ ਪਤਾ ਲਗਾਇਆ ਜਾਂਦਾ ਹੈ ਕਿ ਮਰੀਜ ਦਾ ਕੈਂਸਰ ਕਿਥੋਂ ਤੱਕ ਫੈਲ ਚੁੱਕਾ ਹੈ। ਅਗਰ ਮਰੀਜ ਦੇ ਪਹਿਲੀ ਸਟੇਜ ’ਤੇ ਕੈਂਸਰ ਦਾ ਪਤਾ ਲੱਗ ਜਾਂਦਾ ਹੈ ਤਾਂ ਉਸਦਾ ਇਲਾਜ (ਲੇਜਰ ਅਤੇ ਰੈਡੀਓਥਰੈਪੀ) ਕਿਰਨਾਂ ਨਾਲ ਕੀਤਾ ਜਾਂਦਾ ਹੈ। ਦੂਸਰੀ ਅਤੇ ਤੀਸਰੀ ਸਟੇਜ ਵਿਚ ਆਪ੍ਰੇਸ਼ਨ ਅਤੇ ਕਿਰਨਾਂ ਨਾਲ ਇਲਾਜ ਕੀਤਾ ਜਾਂਦਾ ਹੈ। 21 ਏਐਸਆਰ49 ਡਾਕਟਰ ਰਾਜਬਰਿੰਦਰ ਸਿੰਘ ਰੰਧਾਵਾ। ਤਸਵੀਰ : ਗੁਰਦੀਪ ਸਿੰਘ ਨਾਗੀ
ਪਿਛਲੀ ਖ਼ਬਰ ਜੀ. ਆਰ. ਪੀ. ਨੇ ਰੇਲਵੇ ਸਟੇਸ਼ਨ ’ਤੇ ਚਲਾਈ ਚੈਕਿੰਗ ਮੁਹਿੰਮ ਯਾਤਰੀਆਂ ਨੂੰ ਕਿਸੇ ਵੀ ਸੰਭਾਵੀ ਖ਼ਤਰੇ ਦੀ ਪੁਲਿਸ ਨੂੰ ਸੂਚ... ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।