16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਰਪੰਚ ਚਾਟੀਵਿੰਡ ਬੋਪਾਰਾਏ ’ਤੇ ਹੋਏ ਨਾਜਾਇਜ਼ ਪਰਚੇ ਨੂੰ ਰੱਦ ਕਰਵਾਉਣ ਲਈ ਥਾਣਾ ਚਾਟੀਵਿੰਡ ਘੇਰਿਆ ਆਖਿਰ ਥਾਣਾ ਮੁਖੀ ਨੇ ਪਰਚਾ ਰੱਦ ਕਰਕੇ ਲਿਆ ਸੁੱਖ ਦਾ ਸਾਹ

ਚੱਬਾ, 15 ਸਤੰਬਰ (ਜੱਸਾ ਅਨਜਾਣ) -ਵਿਧਾਨ ਸਭਾ ਹਲਕਾ ਤੇ ਬਲਾਕ ਅਟਾਰੀ ਅਧੀਨ ਆਉਂਦੇ ਪਿੰਡ ਚਾਟੀਵਿੰਡ ਬੋਪਾਰਾਏ ਦੇ ਮੌਜੂਦਾ ਸਰਪੰਚ ਸੰਦੀਪ ਸਿੰਘ ਮਿੱਠਾ ’ਤੇ ਥਾਣਾ ਚਾਟੀਵਿੰਡ ਦੇ ਮੁੱਖੀ ਵਲੋਂ ਕੀਤੇ ਗਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਲਾਗਲੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਮੁਹਤਬਰਾਂ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਵਲੋਂ ਥਾਣਾ ਚਾਟੀਵਿੰਡ ਵਿਖੇ ਐੱਸ. ਐੱਚ .

ਅਜੀਤ ਡੈਸਕ 16-09-2026
ਚੱਬਾ, 15 ਸਤੰਬਰ (ਜੱਸਾ ਅਨਜਾਣ) -ਵਿਧਾਨ ਸਭਾ ਹਲਕਾ ਤੇ ਬਲਾਕ ਅਟਾਰੀ ਅਧੀਨ ਆਉਂਦੇ ਪਿੰਡ ਚਾਟੀਵਿੰਡ ਬੋਪਾਰਾਏ ਦੇ ਮੌਜੂਦਾ ਸਰਪੰਚ ਸੰਦੀਪ ਸਿੰਘ ਮਿੱਠਾ ’ਤੇ ਥਾਣਾ ਚਾਟੀਵਿੰਡ ਦੇ ਮੁੱਖੀ ਵਲੋਂ ਕੀਤੇ ਗਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਲਾਗਲੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਮੁਹਤਬਰਾਂ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਵਲੋਂ ਥਾਣਾ ਚਾਟੀਵਿੰਡ ਵਿਖੇ ਐੱਸ.ਐੱਚ .ਓ. ਖਿਲਾਫ਼ ਧਰਨਾ ਲਗਾਇਆ ਗਿਆ। ਇਹ ਧਰਨਾ ਗਿਆਰਾਂ ਤੋਂ ਦੁਪਹਿਰ ਦੋ ਵਜੇ ਤੱਕ ਚੱਲਿਆ। ਇਸ ਧਰਨੇ ਤੇ ਬੈਠੇ ਵੱਖ-ਵੱਖ ਬੁਲਾਰਿਆਂ ਨੇ ਸਰਪੰਚ ਸੰਦੀਪ ਸਿੰਘ ਮਿੱਠਾ ’ਤੇ ਹੋਏ ਨਾਜਾਇਜ਼ ਪਰਚੇ ਨੂੰ ਰੱਦ ਕਰਵਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਪੰਚ ’ਤੇ ਹੋਇਆ ਝੂਠਾ ਪਰਚਾ ਰੱਦ ਕੀਤਾ ਜਾਵੇ । ਇਸ ਨਾਜਾਇਜ਼ ਹੋਏ ਪਰਚੇ ਬਾਰੇ ਸਰਪੰਚ ਸੰਦੀਪ ਸਿੰਘ ਮਿੱਠਾ ਨੇ ਦੱਸਿਆ ਕਿ ਕੁਝ ਮਹੀਨਿਆਂ ਤੋਂ ਮੇਰੇ ਖਿ਼ਲਾਫ਼ ਹਲਕੇ ਦੇ ਵਿਧਾਇਕ ਵਲੋਂ ਸਾਜਿਸ਼ ਰਚੀ ਜਾ ਰਹੀ ਸੀ ਕਿ ਸਰਪੰਚ ਮਿੱਠਾ ’ਤੇ ਪਰਚਾ ਦਰਜ਼ ਕਰਵਾਇਆ ਜਾਵੇ, ਕਾਰਨ ਇਹ ਕਿ ਹਲਕੇ ਦੇ ਪਿੰਡਾਂ ਦੀਆਂ ਕੁਝ ਪੰਚਾਇਤਾਂ ਐੱਮ.ਐੱਲ.ਏ ਤੋਂ ਪਿਛਾਂਹ ਹੋ ਗਈਆਂ ਹਨ। ਜਿਨ੍ਹਾਂ ਵਿਚ ਮੈਂ ਵੀ ਸ਼ਾਮਿਲ ਹਾਂ। ਬੀਤੇ ਕੁਝ ਦਿਨ ਪਹਿਲਾਂ ਪਿੰਡ ਵਿਚ ਕੁਝ ਨੌਜਵਾਨਾਂ ਦਾ ਆਪਸੀ ਤਕਰਾਰ ਨੂੰ ਲੈਕੇ ਝਗੜਾ ਹੋ ਗਿਆ ਸੀ ।ਜਿਸ ਵਿਚ ਪਿੰਡ ਦਾ ਮੁਖੀ ਹੋਣ ਕਰਕੇ ਮੈਨੂੰ ਵੀ ਸੱਦਿਆ ਗਿਆ। ਬਸ ਦੂਜੀ ਧਿਰ ਵਲੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਅਤੇ ਉਸਦੇ ਬੇਟੇ ਜੇ.ਪੀ. ਸਿੰਘ ਦੇ ਕਹਿਣ ਅਨੁਸਾਰ ਮੇਰੇ ’ਤੇ ਐੱਸ.ਐੱਚ.ਓ. ਹਰਚੰਦ ਸਿੰਘ ਵਲੋਂ ਝੂਠਾ ਤੇ ਨਾਜਾਇਜ਼ ਪਰਚਾ ਦਰਜ ਕਰਵਾਇਆ ਗਿਆ ਤੇ ਮੇਰੇ ’ਤੇ ਹੋਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਲਾਗਲੇ ਪਿੰਡਾਂ ਦੇ ਸਰਪੰਚ ਜਿਨ੍ਹਾਂ ਵਿਚ ਸਰਪੰਚ ਰਾਮ ਸਿੰਘ ਗੁਰੂ ਵਾਲੀ, ਸਰਪੰਚ ਗੁਰਪ੍ਰੀਤ ਸਿੰਘ ਕੀਤੇ, ਸਰਪੰਚ ਗੁਰਮੁਖ ਸਿੰਘ ਨਰਾਇਣ ਪੁਰਾ, ਡਾਕਟਰ ਸਤਿੰਦਰ ਸਿੰਘ ਭੁੱਲਰ, ਇੰਦਰਜੀਤ ਸਿੰਘ, ਜਸਵੰਤ ਸਿੰਘ ਨਰਾਇਣ ਪੁਰਾ, ਜਸਵਿੰਦਰ ਸਿੰਘ ਜਹਾਂਗੀਰ, ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਚਾਟੀਵਿੰਡ, ਗੁਰਸਾਹਿਬ ਸਿੰਘ ਚਾਟੀਵਿੰਡ, ਅੰਗਰੇਜ਼ ਸਿੰਘ, ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ, ਮੰਗਲ ਸਿੰਘ ਰਾਮਪੁਰਾ, ਸੋਨੂੰ ਮਾਹਲ ਆਦਿ ਇਸ ਧਰਨੇ ਵਿਚ ਸ਼ਾਮਿਲ ਹੋਏ ਹਨ ਤੇ ਮੰਗ ਕੀਤੀ ਜਾ ਰਹੀ ਹੈ ਕਿ ਸਰਪੰਚ ’ਤੇ ਹੋਇਆ ਝੂਠਾ ਪਰਚਾ ਰੱਦ ਕੀਤਾ ਜਾਵੇ। ਆਖਿਰ ਥਾਣਾ ਚਾਟੀਵਿੰਡ ਦੇ ਮੁੱਖੀ ਹਰਚੰਦ ਸਿੰਘ ਨੇ ਧਰਨੇ ਵਿਚ ਪਹੁੰਚ ਕੇ ਸਰਪੰਚਾਂ, ਪੰਚਾਂ, ਮੁਹਤਬਰਾਂ ਤੇ ਕਿਸਾਨ ਆਗੂਆਂ ਨੂੰ ਯਕੀਨ ਦੁਵਾਉਦਿਆਂ ਪਰਚਾ ਰੱਦ ਕੀਤਾ ।
ਪਿਛਲੀ ਖ਼ਬਰ ਅੱਖਾਂ ਦੀ ਜਾਂਚ ਦਾ ਫ੍ਰੀ ਕੈਂਪ 20 ਨੂੰ- ਪ੍ਰਧਾਨ ਗੁਰਦੀਪ ਸਿੰਘ ਅਗਲੀ ਖ਼ਬਰ ਆਈ.ਸੀ.ਸੀ. ਮਹਿਲਾ ਟੀ-20 ਰੈਂਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।