ਆਪ ਦੀ ਸਰਪੰਚ ਲਖਵਿੰਦਰ ਕੌਰ ਚਾਹਲ ਦੇ ਘਰੋਂ ਦਿਨ-ਦਿਹਾੜੇ ਐਕਟਿਵਾ ਸਕੂਟਰੀ ਲੈ ਕੇ ਲੁਟੇਰਾ ਫ਼ਰਾਰ
ਟਾਂਗਰਾ, 14 ਸਤੰਬਰ (ਹਰਜਿੰਦਰ ਸਿੰਘ ਕਲੇਰ)- ਹੁਣ ਤਾਂ ਘਰਾਂ ਦੀ ਚਾਰਦੀਵਾਰੀ ਅੰਦਰ ਖੜ੍ਹੇ ਵਾਹਨ ਵੀ ਸੁਰੱਖਿਅਤ ਨਹੀਂ ਰਹੇ। ਅਜਿਹਾ ਹੀ ਮਾਮਲਾ ਆਮ ਆਦਮੀ ਪਾਰਟੀ ਦੀ ਸਰਪੰਚ ਲਖਵਿੰਦਰ ਕੌਰ ਚਾਹਲ ਪਿੰਡ ਟਾਂਗਰਾ ਦੇ ਘਰ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਦਿਨ-ਦਿਹਾੜੇ ਘਰ ਦੇ ਅੰਦਰੋਂ ਐਕਟਿਵਾ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਿਆ।
ਸਕੂਟਰੀ ਚੋਰੀ ਕਰਦੇ ਵਿਅਕਤੀ ਦੀ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਤਸਵੀਰ । ਤਸਵੀਰ : ਹਰਜਿੰਦਰ ਸਿੰਘ ਕਲੇਰ
15-09-2026