15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਕਰਵਾਏ ਜਨਰਲ ਇਜਲਾਸ ਵਿਚ ਕੀਤੀ ਸ਼ਮੂਲੀਅਤ

ਬਾਬਾ ਬਕਾਲਾ ਸਾਹਿਬ, 14 ਸਤੰਬਰ (ਪ. ਪ.)

ਅਜੀਤ ਡੈਸਕ 15-09-2026
ਬਾਬਾ ਬਕਾਲਾ ਸਾਹਿਬ, 14 ਸਤੰਬਰ (ਪ.ਪ.)-ਕੇਂਦਰੀ ਪੰਜਾਬੀ ਲੇਖਕ ਸਭਾ ਦਾ ਤਿੰਨ ਸਾਲਾ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿਚ ਪਿਛਲੇ 41 ਸਾਲਾਂ ਤੋਂ ਲਗਾਤਾਰ ਪੰਜਾਬੀ ਬੋਲੀ ਨੂੰ ਸਮਰਪਿਤ ਸੇਵਾਾਂ ਨਿਬਾਉਣ ਵਾਲੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਭਰਵੀ ਸ਼ਮੂਲੀਅਤ ਕੀਤੀ ਗਈ । ਇਸ ਦੌਰਾਨ ਇਜਲਾਸ ਵਿਚ ਬਾਬਾ ਬਕਾਲਾ ਸਾਹਿਬ ਤੋਂ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਖਜ਼ਾਨਚੀ ਮਾਸਟਰ ਮਨਜੀਤ ਸਿੰਘ ਵੱਸੀ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਅਤੇ ਡਾ: ਪਰਮਜੀਤ ਸਿੰਘ ਬਾਠ, ਜਗਦੀਸ਼ ਸਿੰਘ ਬਮਰਾਹ, ਡਾਕਟਰ ਕੁਲਵੰਤ ਸਿੰਘ ਬਾਠ, ਮਾਸਟਰ ਧਰਮ ਸਿੰਘ ਧਿਆਨਪੁਰ, ਸਕੱਤਰ ਸਿੰਘ ਪੁਰੇਵਾਲ, ਸਰਤਾਜ ਜਲਾਲਾਂਬਾਦੀ, ਸੰਨਪ੍ਰੀਤ ਸਿੰਘ ਅਠੋਲਾ, ਬਲਦੇਵ ਸਿੰਘ ਸਠਿਆਲਾ, ਸ਼ਿੰਗਾਰਾ ਸਿੰਘ ਸਠਿਆਲਾ, ਸੁਖਰਾਜ ਸਿੰਘ, ਅਜੈਬ ਸਿੰਘ ਬੋਦੇਵਾਲ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਮਾਸਟਰ ਬਲਬੀਰ ਸਿੰਘ ਬੀਰ, ਸੁਖਵੰਤ ਕੋਰ ਵੱਸੀ, ਹਰਮੇਸ਼ ਕੌਰ ਜੋਧੇ, ਹਰਵਿੰਦਰਜੀਤ ਕੌਰ ਬਾਠ, ਗੁਰਮੀਤ ਕੌਰ ਬੱਲ, ਸੁਰਿੰਦਰ ਖਿਲਚੀਆਂ, ਅਸ਼ੋਕ ਟਾਂਡੀ, ਹਰਭਜਨ ਸਿੰਘ ਭੱਗਰੱਥ ਅਤੇ ਦਸ਼ਮੇਸ਼ਦੀਪਕ ਸਿੰਘ ਨੇ ਹਿੱਸਾ ਲਿਆ ।
ਪਿਛਲੀ ਖ਼ਬਰ ਆਪ ਦੀ ਸਰਪੰਚ ਲਖਵਿੰਦਰ ਕੌਰ ਚਾਹਲ ਦੇ ਘਰੋਂ ਦਿਨ-ਦਿਹਾੜੇ ਐਕਟਿਵਾ ਸਕੂਟਰੀ ਲੈ ਕੇ ਲੁਟੇਰਾ ਫ਼ਰਾਰ ਅਗਲੀ ਖ਼ਬਰ ਡੀ.ਐੱਸ.ਪੀ. ਔਲਖ ਦੀ ਅਗਵਾਈ ਹੇਠ ਲੋਪੋਕੇ ਪੁਲਿਸ ਦੀ ਵੱਡੀ ਕਾਰਵਾਈ, 3 ਪਿਸਤੌਲਾਂ ਤੇ ਮੈਗਜ਼ੀਨਾਂ ਸਮੇਤ 3 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।