04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅਜਨਾਲਾ ’ਚ ਹੋਇਆ ਪਿਉ ਪੁੱਤ ਦਾ ਗੱਠਜੋੜ ਇਕ ਨਵਾਂ ਸਿਆਸੀ ਘਟਨਾਕ੍ਰਮ-ਧਾਲੀਵਾਲ

ਅਜਨਾਲਾ, 3 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਪਿੰਡ ਰਿਆੜ ਅਤੇ ਬਲੜਵਾਲ ਵਿਖੇ ਕਰੀਬ 1. 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਅਤੇ ਫਿਰਨੀਆਂ ਦੇ ਨੀਂਹ ਪੱਥਰ ਰੱਖੇ ਗਏ।

ਅਕਾਲੀ ਦਲ ਬਾਦਲ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਮਰਪਾਲ ਸਿੰਘ ਪਾਲੀ ਗੱਲਬਾਤ ਦੌਰਾਨ ਉਨ੍ਹਾਂ ਨਾਲ ਸਾਬਕਾ ਸਰਪੰਚ ਸੰਦੀਪ ਸਿੰਘ ਉਦੋਕੇ, ਪ੍ਰਧਾਨ ਸੁਲੱਖਣ ਸਿੰਘ, ਕਵਲਜੀਤ ਸਿੰਘ ਤੇ ਹੋਰ। ਤਸਵੀਰ : ਵਿਨੋਦ ਭੀਲੋਵਾਲ 04-09-2026
ਅਜਨਾਲਾ, 3 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਪਿੰਡ ਰਿਆੜ ਅਤੇ ਬਲੜਵਾਲ ਵਿਖੇ ਕਰੀਬ 1.15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਅਤੇ ਫਿਰਨੀਆਂ ਦੇ ਨੀਂਹ ਪੱਥਰ ਰੱਖੇ ਗਏ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਪੰਜਾਬ ਵਿਚੋਂ ਵੋਟ ਕੱਟਣ ਨੂੰ ਲੈ ਕੇ ਪੁੱਛੇ ਸਵਾਲ ’ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ ’ਤੇ ਤਿੱਖਾ ਸਿਆਸੀ ਤਨਜ਼ ਕਸਦਿਆਂ ਕਿਹਾ ਕਿ ਭਾਜਪਾ ਵਿਚ ਜਿਹੜਾ ਵਿਅਕਤੀ ਸ਼ਾਮਲ ਹੋ ਜਾਂਦਾ ਹੈ, ਉਹ ਉਸ ਨੂੰ ਕੱਟ ਹੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਿਉ-ਪੁੱਤ ਦਾ ਗੱਠਜੋੜ ਅਜਨਾਲੇ ਦੀ ਸਿਆਸਤ ਵਿਚ ਇਕ ਨਵਾਂ ਸਿਆਸੀ ਘਟਨਾਕ੍ਰਮ ਹੈ ਅਤੇ ਇਹ ਵੀ ਇਤਿਹਾਸ ਵਿਚ ਦਰਜ ਹੋਵੇਗਾ। ਬਿਕਰਮ ਸਿੰਘ ਮਜੀਠੀਆ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਰਿਵਾਰ ਸਬੰਧੀ ਲਾਏ ਜਾ ਰਹੇ ਦੋਸ਼ਾਂ ਬਾਰੇ ਵਿਧਾਇਕ ਸ. ਧਾਲੀਵਾਲ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ। ਇਸ ਮੌਕੇ ਡੀ.ਐੱਸ.ਪੀ. ਜਗਬੀਰ ਸਿੰਘ ਔਲਖ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ, ਸਕੱਤਰ ਸੰਦੀਪ ਸਿੰਘ ਰਿਆੜ, ਜੇ.ਈ. ਲਖਬੀਰ ਸਿੰਘ, ਐੱਸ.ਐੱਚ.ਓ. ਅਜੇਪਾਲ ਸਿੰਘ, ਸਰਪੰਚ ਇਕਬਾਲ ਸਿੰਘ ਰਿਆੜ, ਸੁਖਜਿੰਦਰ ਸਿੰਘ ਸੁੱਖ ਰਿਆੜ, ਲੈਕਚਰਾਰ ਗੁਰਪ੍ਰੀਤ ਸਿੰਘ ਰਿਆੜ, ਬਲਾਕ ਪ੍ਰਧਾਨ ਸ਼ੇਰ ਸਿੰਘ ਭੁੱਲਰ ਪੰਡੋਰੀ, ਆੜ੍ਹਤੀ ਯੂਨੀਅਨ ਪ੍ਰਧਾਨ ਸਤਬੀਰ ਸਿੰਘ ਸੰਧੂ, ਸਰਪੰਚ ਜਗਤਾਰ ਸਿੰਘ ਬਲੜਵਾਲ ਆਬਾਦੀ ਸੋਹਨ ਸਿੰਘ, ਸਰਪੰਚ ਜਗੀਰ ਸਿੰਘ, ਕਰਮਜੀਤ ਸਿੰਘ ਗੋਲਡੀ ਰਿਆੜ, ਕੈਪਟਨ ਰਛਪਾਲ ਸਿੰਘ ਰਿਆੜ, ਮਾਸਟਰ ਸੁਖਬੀਰ ਸਿੰਘ ਰਿਆੜ, ਨੰਬਰਦਾਰ ਗੁਰਮਖ ਸਿੰਘ ਰਿਆੜ, ਜਸਪਾਲ ਸਿੰਘ ਰਿਆੜ, ਪੰਚ ਪਰਮਜੀਤ ਸਿੰਘ ਨਾਮਧਾਰੀ, ਪੰਚ ਆਲਮ ਸਿੰਘ, ਇਕਬਾਲ ਸਿੰਘ ਨਾਮਧਾਰੀ, ਹਰਜਿੰਦਰ ਸਿੰਘ, ਨਸੀਬ ਸਿੰਘ, ਸੁਖਚੈਨ ਸਿੰਘ, ਰਘਬੀਰ ਸਿੰਘ, ਲਖਬੀਰ ਸਿੰਘ, ਜਗਜੀਤ ਸਿੰਘ, ਮੈਡਮ ਸਤਿੰਦਰ ਕੌਰ, ਹਰਜੀਤ ਕੌਰ, ਗੁਰਮੀਤ ਕੌਰ ਅਤੇ ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਪਾਲਾ ਸਿੰਘ (ਗਊਆਂ ਵਾਲਿਆਂ) ਦੀ ਸਲਾਨਾ ਬਰਸੀ ਮਨਾਈ ਅਗਲੀ ਖ਼ਬਰ ਪੰਜਾਬ ਦੇ ਹੱਕਾਂ ਅਤੇ ਪੰਥਕ ਏਕਤਾ ਲਈ ਨਵੀਂ ਸਿਆਸੀ ਸੋਚ ਦੀ ਲੋੜ–ਦਲਜਿੰਦਰ ਬੀਰ ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।