ਸਮੀਰੋਵਾਲ ਤੋਂ ਸੰਗਤਾਂ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਹੋਈਆਂ ਰਵਾਨਾ
ਨੂਰਪੁਰ ਬੇਦੀ, 29 ਨਵੰਬਰ (ਹਰਦੀਪ ਸਿੰਘ ਢੀਂਡਸਾ)-ਗੁਰਦੁਆਰਾ ਸ਼੍ਰੋਮਣੀ ਸ੍ਰੀ ਭਗਤ ਰਵਿਦਾਸ ਜੀ ਪਿੰਡ ਸਮੀਰੋਵਾਲ ਤੋਂ ਸੰਗਤਾਂ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦਰਸ਼ਨ ਕਰਨ ਲਈ ਗਈਆਂ, ਜਿਸ ਵਿਚ ਰਾਮ ਕ੍ਰਿਸ਼ਨ ਬੈਂਸ, ਗ੍ਰੰਥੀ ਭਾਈ ਦਲਵਿੰਦਰ ਸਿੰਘ, ਜਗਦੇਵ ਸਿੰਘ, ਉਪਿੰਦਰਜੀਤ ਸਿੰਘ ਤੇ ਪ੍ਰਧਾਨ ਜਤਿੰਦਰਪਾਲ ਸਿੰਘ ਤੇ ਖ਼ਜ਼ਾਨਚੀ ਤੇ ਸਕੱਤਰ ਮਾਸਟਰ ਧਰਮ ਸਿੰਘ ਹਾਜ਼ਰ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਧਾਰਮਿਕ ਯਾਤਰਾ ਦੌਰਾਨ ਸੰਗਤਾਂ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਨਗੀਆਂ।
ਅਜੀਤ ਡੈਸਕ
30-11-2026