26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਰੇਲਵੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਨੰਗਲ ਡੈਮ ’ਤੇ ਵਿਸ਼ਾਲ ਧਰਨਾ

ਨੰਗਲ, 26 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਵਲੋਂ ਰੇਲਵੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਤੇ ਅਧਿਕਾਰਾਂ ਨੂੰ ਲੈ ਕੇ ਨੰਗਲ ਡੈਮ ਵਿਖੇ ਵਿਸ਼ਾਲ ਧਰਨਾ-ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਮੁਲਾਜ਼ਮਾਂ ਨੇ ਇੱਕਜੁੱਟਤਾ ਨਾਲ ਸੰਘਰਸ਼ ਦਾ ਨਾਅਰਾ ਬੁਲੰਦ ਕੀਤਾ। ਯੂਨੀਅਨ ਦੇ ਮਹਾ ਮੰਤਰੀ ਐਮ.

ਅਜੀਤ ਡੈਸਕ 27-11-2026
ਨੰਗਲ, 26 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਵਲੋਂ ਰੇਲਵੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਤੇ ਅਧਿਕਾਰਾਂ ਨੂੰ ਲੈ ਕੇ ਨੰਗਲ ਡੈਮ ਵਿਖੇ ਵਿਸ਼ਾਲ ਧਰਨਾ-ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਮੁਲਾਜ਼ਮਾਂ ਨੇ ਇੱਕਜੁੱਟਤਾ ਨਾਲ ਸੰਘਰਸ਼ ਦਾ ਨਾਅਰਾ ਬੁਲੰਦ ਕੀਤਾ। ਯੂਨੀਅਨ ਦੇ ਮਹਾ ਮੰਤਰੀ ਐਮ. ਰਾਘਵੱਈਆ ਤੇ ਬੀ. ਸੀ. ਸ਼ਰਮਾ ਦੇ ਸੱਦੇ ’ਤੇ ਹੋਏ ਇਸ ਪ੍ਰਦਰਸ਼ਨ ਦੀ ਅਗਵਾਈ ਸ਼ਾਖਾ ਸਕੱਤਰ ਰਵੀ ਸ਼ੰਕਰ ਨੇ ਕੀਤੀ। ਧਰਨੇ ਦੌਰਾਨ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਕੇ ਨਵੀਂ ਪੈਨਸ਼ਨ ਤੇ ਏਕੀਕ੍ਰਿਤ ਪੈਨਸ਼ਨ ਯੋਜਨਾ ਰੱਦ ਕਰਨ, ਰੇਲਵੇ ਦੀਆਂ ਖ਼ਾਲੀ ਅਸਾਮੀਆਂ ਤੁਰੰਤ ਭਰਨ, ਮਹਿੰਗਾਈ ਭੱਤੇ ਦੀਆਂ ਰੋਕੀਆਂ ਤਿੰਨ ਕਿਸ਼ਤਾਂ ਜਾਰੀ ਕਰਨ, ਘੱਟੋ-ਘੱਟ ਤਨਖ਼ਾਹ ਤੇ ਪੈਨਸ਼ਨ ਵਿਚ ਵਾਧਾ ਕਰਨ, ਅੱਠਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਲਦ ਜਾਰੀ ਕਰਨ ਅਤੇ ਠੇਕੇਦਾਰੀ ਪ੍ਰਥਾ ਬੰਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਰੇਲਵੇ ਮੁਲਾਜ਼ਮ ਹਰ ਮੌਸਮ ਅਤੇ ਔਖੀਆਂ ਹਾਲਤਾਂ ਵਿਚ ਦੇਸ਼ ਦੀ ਜੀਵਨ-ਰੇਖਾ ਮੰਨੀ ਜਾਂਦੀ ਰੇਲ ਸੇਵਾ ਨੂੰ ਸੁਚਾਰੂ ਬਣਾਉਣ ਲਈ ਦਿਨ-ਰਾਤ ਜ਼ਿੰਮੇਵਾਰੀ ਨਿਭਾਉਂਦੇ ਹਨ, ਪਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਲੰਬੇ ਸਮੇਂ ਤੋਂ ਲਟਕਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਸਨਮਾਨ, ਪੈਨਸ਼ਨ ਸੁਰੱਖਿਆ ਤੇ ਬਿਹਤਰ ਭਵਿੱਖ ਲਈ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸ਼ਾਖਾ ਪ੍ਰਧਾਨ ਅਨਿਲ ਸ਼ਰਮਾ, ਰਾਮ ਕਰਨ , ਬ੍ਰਿਜ ਚੰਦਰਾ, ਮੁਕੇਸ਼ ਕੁਮਾਰ ਮੀਣਾ, ਵਿਸ਼ਨੂੰ ਮੀਣਾ, ਮੁਕੇਸ਼ ਮੀਣਾ, ਦੀਪਕ ਕੁਮਾਰ, ਪ੍ਰਭਾਕਰ ਕੁਮਾਰ, ਵਿਪਿਨ ਕੁਮਾਰ, ਪੰਕਜ ਦੇਵਰਾਣੀ, ਕ੍ਰਿਸ਼ਨ ਪਾਲ, ਮੁਹੰਮਦ ਅਲਤਾਫ ਅੰਸਾਰੀ, ਗੁਰਪ੍ਰੀਤ ਸਿੰਘ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ।
ਪਿਛਲੀ ਖ਼ਬਰ ਨੰਗਲ ਚੌਕ ਰੂਪਨਗਰ ’ਚ ਬੂਟ ਵਿਕਰੇਤਾ ਤੋਂ ਪਿਸਤੌਲ ਦੇ ਜ਼ੋਰ ’ਤੇ ਤਿੰਨ ਬੈਗ ਲੁੱਟੇ ਅਗਲੀ ਖ਼ਬਰ ਸਾਲ ਬੀਤ ਜਾਣ ਬਾਅਦ ਵੀ ਵਿਸ਼ਵ ਪੱਧਰੀ ਯੂਨੀਵਰਸਿਟੀ ਦਾ ਐਲਾਨ ਸਾਕਾਰ ਨਾ ਹੋਣ ਕਰ ਕੇ ਇਲਾਕਾ ਨਿਵਾਸੀਆਂ ’ਚ ਫੈਲੀ ਰੋਸ ਦੀ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।