ਡੇਰਾ ਬਾਬਾ ਪੀਰ ਫਲਾਹੀ ਵਿਖੇ 13ਵਾਂ ਵਿਸ਼ਾਲ ਕੁਸ਼ਤੀ ਦੰਗਲ 26 ਨੂੰ
24 ਨੂੰ ਖੀਰੇ ਦੁੱਗੇ ਵੱਛਿਆਂ ਦੀਆਂ ਦੌੜਾਂ - ਪਹਿਲਾ ਇਨਾਮ ਮੋਟਰਸਾਈਕਲ
25 ਨੂੰ ਕਬੱਡੀ ਕੱਪ ਪਹਿਲਾ ਇਨਾਮ ਇਕੱਤਰ ਹਜ਼ਾਰ ,ਦੂਜਾ ਇਕਾਹਠ ਹਜ਼ਾਰ
ਬੇਲਾ, 23 ਨਵੰਬਰ (ਮਨਜੀਤ ਸਿੰਘ ਸੈਣੀ)-ਦਰਗਾਹ ਬਾਬਾ ਪੀਰ ਫਲਾਹੀ ਸ਼ੇਰਪੁਰ ਬਸਤੀ ਸ਼ੇਰਗੜ੍ਹ ਬੇਟ ਵਿਖੇ ਬਾਬਾ ਸੰਤੋਖ ਸਿੰਘ ਦੀ ਯਾਦ ਵਿਚ ਗ੍ਰਾਮ ਪੰਚਾਇਤ, ਨਗਰ, ਇਲਾਕੇ ਦੀਆਂ ਸੰਗਤਾਂ ਅਤੇ ਐਨ ਆਰ ਆਈ ਦੇ ਸਹਿਯੋਗ ਨਾਲ ਮੌਜੂਦਾ ਸੇਵਾਦਾਰ ਦੀਪਾ ਬਾਬਾ ਦੀ ਦੇਖ ਰੇਖ ਹੇਠ 13 ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਯੂਪੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਈਰਾਨ ਦੇ ਇਨਾਮੀ ਪਹਿਲਵਾਨ ਮਲ਼ ਯੁੱਧ ਕਰਨਗੇ।। ਇਸ ਸੰਬੰਧੀ ਸੇਵਾਦਾਰ ਦੀਪਾ ਬਾਬਾ ਨੇ ਦੱਸਿਆ ਕਿ ਬਾਬਾ ਸੰਤੋਖ ਸਿੰਘ ਦੀ ਯਾਦ ਵਿਚ ਸਲਾਨਾ ਕੁਸ਼ਤੀ ਦੰਗਲ, ਕਬੱਡੀ ਕੱਪ ਅਤੇ ਬਲਦਾਂ ਦੀਆਂ ਦੌੜਾਂ ਕਰਾਈਆਂ ਜਾ ਰਹੀਆਂ ਹਨ, ਇਸ ਮੌਕੇ 24 ਨਵੰਬਰ ਦਿਨ ਮੰਗਲਵਾਰ ਨੂੰ ਖੀਰੇ ਦੁੱਗੇ ਵੱਛਿਆਂ ਦੀਆਂ ਦੌੜਾਂ ਕਰਾਈਆਂ ਜਾਣਗੀਆਂ ਪਹਿਲੇ ਸਥਾਨ ’ਤੇ ਰਹਿਣ ਵਾਲੇ ਵੱਛਿਆਂ ਦੀ ਜੋੜੀ ਨੂੰ ਇਨਾਮ ਵਿਚ ਮੋਟਰਸਾਈਕਲ ਦਿੱਤਾ ਜਾਵੇਗਾ, 25 ਨਵੰਬਰ ਦਿਨ ਬੁੱਧਵਾਰ ਨੂੰ ਕਬੱਡੀ ਕੱਪ ਕਰਾਇਆ ਜਾਵੇਗਾ, ਜਿਸ ਵਿਚ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਹਰਲੇ ਸਿਰਫ਼ ਸੱਦਾ ਪੱਤਰ ਵਾਲੀਆਂ ਸੋਲ਼ਾਂ ਟੀਮਾਂ ਐਂਟਰ ਕੀਤੀਆਂ ਜਾਣਗੀਆਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਇਕੱਤਰ (71000) ਹਜ਼ਾਰ ਰੁਪਏ ਦੂਜੇ ਸਥਾਨ ’ਤੇ ਇਕਾਹਠ (61000) ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ, ਬੈੱਸਟ ਜਾਂਦੀ ਅਤੇ ਬੈੱਸਟ ਰੇਡਰ ਨੂੰ ਪੰਦਰਾਂ, ਪੰਦਰਾਂ ਹਜ਼ਾਰ ਰੁਪਏ ਦਿੱਤੇ ਜਾਣਗੇ ।
ਪ
ਪੀਰ ਬਾਬਾ ਫਲਾਹੀ ਦੇ ਮੌਜੂਦਾ ਸੇਵਾਦਾਰ ਦੀਪਾ ਬਾਬਾ।
24-11-2026
ਬੇਲਾ, 23 ਨਵੰਬਰ (ਮਨਜੀਤ ਸਿੰਘ ਸੈਣੀ)-ਦਰਗਾਹ ਬਾਬਾ ਪੀਰ ਫਲਾਹੀ ਸ਼ੇਰਪੁਰ ਬਸਤੀ ਸ਼ੇਰਗੜ੍ਹ ਬੇਟ ਵਿਖੇ ਬਾਬਾ ਸੰਤੋਖ ਸਿੰਘ ਦੀ ਯਾਦ ਵਿਚ ਗ੍ਰਾਮ ਪੰਚਾਇਤ, ਨਗਰ, ਇਲਾਕੇ ਦੀਆਂ ਸੰਗਤਾਂ ਅਤੇ ਐਨ ਆਰ ਆਈ ਦੇ ਸਹਿਯੋਗ ਨਾਲ ਮੌਜੂਦਾ ਸੇਵਾਦਾਰ ਦੀਪਾ ਬਾਬਾ ਦੀ ਦੇਖ ਰੇਖ ਹੇਠ 13 ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਯੂਪੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਈਰਾਨ ਦੇ ਇਨਾਮੀ ਪਹਿਲਵਾਨ ਮਲ਼ ਯੁੱਧ ਕਰਨਗੇ।। ਇਸ ਸੰਬੰਧੀ ਸੇਵਾਦਾਰ ਦੀਪਾ ਬਾਬਾ ਨੇ ਦੱਸਿਆ ਕਿ ਬਾਬਾ ਸੰਤੋਖ ਸਿੰਘ ਦੀ ਯਾਦ ਵਿਚ ਸਲਾਨਾ ਕੁਸ਼ਤੀ ਦੰਗਲ, ਕਬੱਡੀ ਕੱਪ ਅਤੇ ਬਲਦਾਂ ਦੀਆਂ ਦੌੜਾਂ ਕਰਾਈਆਂ ਜਾ ਰਹੀਆਂ ਹਨ, ਇਸ ਮੌਕੇ 24 ਨਵੰਬਰ ਦਿਨ ਮੰਗਲਵਾਰ ਨੂੰ ਖੀਰੇ ਦੁੱਗੇ ਵੱਛਿਆਂ ਦੀਆਂ ਦੌੜਾਂ ਕਰਾਈਆਂ ਜਾਣਗੀਆਂ ਪਹਿਲੇ ਸਥਾਨ ’ਤੇ ਰਹਿਣ ਵਾਲੇ ਵੱਛਿਆਂ ਦੀ ਜੋੜੀ ਨੂੰ ਇਨਾਮ ਵਿਚ ਮੋਟਰਸਾਈਕਲ ਦਿੱਤਾ ਜਾਵੇਗਾ, 25 ਨਵੰਬਰ ਦਿਨ ਬੁੱਧਵਾਰ ਨੂੰ ਕਬੱਡੀ ਕੱਪ ਕਰਾਇਆ ਜਾਵੇਗਾ, ਜਿਸ ਵਿਚ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਹਰਲੇ ਸਿਰਫ਼ ਸੱਦਾ ਪੱਤਰ ਵਾਲੀਆਂ ਸੋਲ਼ਾਂ ਟੀਮਾਂ ਐਂਟਰ ਕੀਤੀਆਂ ਜਾਣਗੀਆਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਇਕੱਤਰ (71000) ਹਜ਼ਾਰ ਰੁਪਏ ਦੂਜੇ ਸਥਾਨ ’ਤੇ ਇਕਾਹਠ (61000) ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ, ਬੈੱਸਟ ਜਾਂਦੀ ਅਤੇ ਬੈੱਸਟ ਰੇਡਰ ਨੂੰ ਪੰਦਰਾਂ, ਪੰਦਰਾਂ ਹਜ਼ਾਰ ਰੁਪਏ ਦਿੱਤੇ ਜਾਣਗੇ । ਇਸੇ ਤਰ੍ਹਾਂ 26 ਨਵੰਬਰ ਦਿਨ ਵੀਰਵਾਰ ਨੂੰ ਵਿਸ਼ਾਲ ਕੁਸ਼ਤੀ ਦੰਗਲ ਕਰਾਇਆ ਜਾਵੇਗਾ ਜਿਸ ਵਿਚ ਦੇਸ਼, ਵਿਦੇਸ਼ ਦੇ ਸਿਰਫ਼ ਸੱਦਾ ਪੱਤਰ ਵਾਲੇ ਇਨਾਮੀ ਪਹਿਲਵਾਨ ਆਪਣੇ ਜੁੱਸਿਆਂ ਦਾ ਪ੍ਰਦਰਸ਼ਨ ਕਰਨਗੇ। ਕੁਸ਼ਤੀ ਦੰਗਲ ਦੌਰਾਨ ਪ੍ਰਸਿੱਧ ਪਹਿਲਵਾਨ ਜੱਸਾ ਪੱਟੀ ਦੇ ਮਾਤਾ ਪਿਤਾ, ਪਹਿਲਵਾਨ ਪੰਮਾ ਪੱਟੀ, ਰੁਸਤਮੇ ਹਿੰਦ ਪਹਿਲਵਾਨ ਜਗਦੀਸ਼ ਭੋਲਾ, ਰੁਸਤਮੇ ਹਿੰਦ ਪਹਿਲਵਾਨ ਪ੍ਰਮਿੰਦਰ ਡੂੰਮਛੇੜੀ, ਪਹਿਲਵਾਨ ਹਰਵਿੰਦਰ ਆਲਮਗੀਰ, ਪਹਿਲਵਾਨ ਗੁਰਦੇਵ ਮਲਕਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਬਾਬਾ ਦੀਪਾ ਜੀ ਨੇ ਦੱਸਿਆ ਕਿ ਤਿੰਨੋਂ ਦਿਨ ਅਤੁੱਟ ਲੰਗਰ ਵਰਤਾਏ ਜਾਣਗੇ।