19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸ.ਸ.ਸ.ਸ ਸਕੂਲ ਧਮਾਣਾਂ ਦੇ ਵਿਦਿਆਰਥੀਆਂ ਨੇ ਇਕ ਰੋਜ਼ਾ ਟੂਰ ਲਗਾਇਆ

ਨੂਰਪੁਰ ਬੇਦੀ, 18 ਨਵੰਬਰ (ਵਿੰਦਰ ਪਾਲ ਝਾਂਡੀਆਂ)-ਸ. ਸ.

ਅਜੀਤ ਡੈਸਕ 19-11-2026
ਨੂਰਪੁਰ ਬੇਦੀ, 18 ਨਵੰਬਰ (ਵਿੰਦਰ ਪਾਲ ਝਾਂਡੀਆਂ)-ਸ.ਸ.ਸ.ਸ ਸਕੂਲ ਧਮਾਣਾਂ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਟੂਰ ਰੂਪਨਗਰ ਨਹਿਰੂ ਸਟੇਡੀਅਮ ਵਿਖੇ ਅਤੇ ਸਾਂਘਾ ਹਸਪਤਾਲ ਰੋਪੜ ਵਿਖੇ ਲਿਜਾਇਆ ਗਿਆ। ਜਿਸ ਵਿਚ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਕੂਲ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆਂ ਦੀ ਯੋਗ ਅਗਵਾਈ ਹੇਠ ਅੰਗਰੇਜ਼ੀ ਮਾਸਟਰ ਪਵਿੱਤਰ ਸਿੰਘ, ਮਾਸਟਰ ਕੁਲਵਿੰਦਰ ਮਾਨ, ਮੈਡਮ ਹਰਜੀਤ ਕੌਰ, ਮੈਡਮ ਮਨਜੀਤ ਕੌਰ ਇਸ ਟੂਰ ਵਿਚ ਕਰੀਬ 125 ਵਿਦਿਆਰਥੀਆਂ ਨੂੰ ਦੋ ਬੱਸਾਂ ਰਾਹੀਂ ਲੈਕੇ ਗਏ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾ.ਵਿਨੋਦ ਚੰਦਨ ਨੇ ਦੱਸਿਆ ਕਿ ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਵਿੱਦਿਅਕ ਪੱਖ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਤੇ ਸਿਹਤ ਦੇ ਖੇਤਰ ਵਿਚ ਜਾਗਰੂਕਤਾ ਲਈ ਦੌਰਾ ਕਰਵਾਇਆ ਜਾਵੇਗਾ। ਵਿਦਿਆਰਥੀ ਇਸ ਦੌਰਾਨ ਬਾਸਕਟਬਾਲ ਤੇ ਸਵਿੰਵਿੰਗ ਪੂਲ ਅਤੇ ਮੈਡੀਕਲ ਖੇਤਰ ਬਾਰੇ ਜਾਣਕਾਰੀ ਹਾਸਲ ਕਰਨਗੇ। ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਅਜਿਹੇ ਟੂਰ ਵਿਭਾਗ ਦੇ ਸਹਿਯੋਗ ਨਾਲ ਲਗਾਉਣ ਦਾ ਪ੍ਰਿੰਸੀਪਲ ਜਗਤਾਰ ਸਿੰਘ ਵਲੋਂ ਭਰੋਸਾ ਵੀ ਦਿਵਾਇਆ ਗਿਆ। ਇਸ ਮੌਕੇ ਸਮੂਹ ਸਟਾਫ਼ ਮੈਂਬਰਾਨ ਵੀ ਮੌਜੂਦ ਰਹੇ।
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਬੁਲੰਦ ਪ੍ਰੈੱਸ ਕਲੱਬ ਵਲੋਂ ਕੌਮੀ ਪ੍ਰੈੱਸ ਦਿਵਸ ਨੂੰ ਸਮਰਪਿਤ ਕਰਵਾਇਆ ਸਮਾਰੋਹ ਅਗਲੀ ਖ਼ਬਰ ਪੀ.ਜੀ.ਆਈ. ਦੇ ਮਰੀਜ਼ਾਂ ਲਈ ਨਵਾਂ ਨੰਗਲ ਦੀ ਸੰਗਤ ਨੇ ਖੋਲ੍ਹਿਆ ਸੇਵਾ ਦਾ ਦਰਵਾਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।