ਡਾ. ਹਰਜਿੰਦਰ ਸਿੰਘ ਚੀਮਾ ਨੇ ਗਊਸ਼ਾਲਾ ਲਈ ਵਿਸ਼ੇਸ਼ ਪ੍ਰੋਜੈਕਟ ਅਤੇ ਸੀ.ਐਸ.ਆਰ. ਫ਼ੰਡਾਂ ਰਾਹੀਂ ਸਹਿਯੋਗ ਦੇਣ ਦਾ ਕੀਤਾ ਐਲਾਨ
ਰੂਪਨਗਰ, 18 ਨਵੰਬਰ (ਸਤਨਾਮ ਸਿੰਘ ਸੱਤੀ)-ਗਊ ਤੇ ਗ਼ਰੀਬ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਨੇਕ ਕਾਰਜ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਗੋਪਾਲ ਗਊਸ਼ਾਲਾ ਰੂਪਨਗਰ ਦੇ ਪ੍ਰਧਾਨ ਭਾਰਤ ਭੂਸ਼ਣ ਸ਼ਰਮਾ ਨੇ 28ਵੇਂ ਗੋਪਾਅਸ਼ਟਮੀ ਉਤਸਵ ਦੌਰਾਨ ਕੀਤਾ।
ਰੂਪਨਗਰ, 18 ਨਵੰਬਰ (ਸਤਨਾਮ ਸਿੰਘ ਸੱਤੀ)-ਗਊ ਤੇ ਗ਼ਰੀਬ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਨੇਕ ਕਾਰਜ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਗੋਪਾਲ ਗਊਸ਼ਾਲਾ ਰੂਪਨਗਰ ਦੇ ਪ੍ਰਧਾਨ ਭਾਰਤ ਭੂਸ਼ਣ ਸ਼ਰਮਾ ਨੇ 28ਵੇਂ ਗੋਪਾਅਸ਼ਟਮੀ ਉਤਸਵ ਦੌਰਾਨ ਕੀਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਚੀਮਾ ਬੁਆਇਲਰਜ਼ ਲਿਮਟਿਡ ਦੇ ਚੇਅਰਮੈਨ ਡਾ. ਹਰਜਿੰਦਰ ਸਿੰਘ ਚੀਮਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਆਰ. ਐੱਸ. ਪਰਮਾਰ ਨੇ ਸ਼ਿਰਕਤ ਕੀਤੀ। ਸ੍ਰ. ਇਕਬਾਲ ਸਿੰਘ ਲਾਲਪੁਰਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਤਸਵ ਦੀ ਸ਼ੁਰੂਆਤ ਸੁੰਦਰਕਾਂਡ ਦੇ ਪਾਠ ਨਾਲ ਹੋਈ। ਇਸ ਉਪਰੰਤ ਹਰੇ ਕ੍ਰਿਸ਼ਨਾ ਸੰਕੀਰਤਨ ਮੰਡਲ ਅਤੇ ਕਥਾ ਵਾਚਕ ਇੰਜੀਨੀਅਰ ਰਾਜ ਕੁਮਾਰ ਸ਼ਰਮਾ ਨੇ ਭਜਨ ਪੇਸ਼ ਕੀਤੇ। ਭਾਰਤ ਭੂਸ਼ਣ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਗਊਸ਼ਾਲਾ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਵਾਹੀ ਨੇ ਆਪਣੀ ਪਹਿਲੀ ਟਰਮ ਦੌਰਾਨ 50 ਹਜ਼ਾਰ ਰੁਪਏ ਦੀ ਸਹਾਇਤਾ ਸ਼ੁਰੂ ਕੀਤੀ ਸੀ, ਜਿਸ ਨੂੰ ਦੂਜੀ ਟਰਮ ਦੌਰਾਨ ਇੱਕ ਲੱਖ ਰੁਪਏ ਕਰ ਦਿੱਤਾ ਗਿਆ। ਡਾ. ਆਰ. ਐਸ. ਪਰਮਾਰ ਨੇ ਗਊਸ਼ਾਲਾ ਦਾ ਸਰਪ੍ਰਸਤ ਬਣਾਉਣ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਸਹਿਯੋਗ ਦਾ ਭਰੋਸਾ ਦਿੱਤਾ। ਇਕਬਾਲ ਸਿੰਘ ਲਾਲਪੁਰਾ ਨੇ ਪ੍ਰਬੰਧਕ ਕਮੇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਅਸ਼ੋਕ ਵਾਹੀ ਨੇ ਸੁਚੱਜੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ। ਨਗਰ ਕੌਂਸਲ ਪ੍ਰਧਾਨ ਰਾਜੂ ਸਤਿਆਲ ਨੇ ਵਿਧਾਇਕ ਦਿਨੇਸ਼ ਚੱਢਾ ਵਲੋਂ ਵਧਾਈ ਦਿੰਦਿਆਂ ਕੌਂਸਲ ਦੀ ਵਿੱਤੀ ਸਹਾਇਤਾ ਸਮੇਂ ਸਿਰ ਦੇਣ ਦਾ ਭਰੋਸਾ ਦਿੱਤਾ। ਆਈ.ਆਈ.ਟੀ. ਰੋਪੜ ਦੇ ਪ੍ਰੋਫੈਸਰ ਨਰਿੰਦਰ ਸਿੰਘ ਨੇ ਆਪਣੇ ਖੋਜ ਕਾਰਜਾਂ ਦਾ ਲਾਭ ਗਊਸ਼ਾਲਾ ਨੂੰ ਦੇਣ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਗਵਾਲਿਆਂ ਲਈ 15 ਵਿਅਕਤੀਆਂ ਦੀ ਸਮਰੱਥਾ ਵਾਲੀ ਨਵੀਂ ਰਿਹਾਇਸ਼ ਅਤੇ ਮੈਨੇਜਰ ਦੇ ਦਫ਼ਤਰ ਤੇ ਰਿਹਾਇਸ਼ੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਕਾਰਜਕਾਰਨੀ ਮੈਂਬਰ ਕੁਲਵੰਤ ਰਾਏ ਸਿੰਗਲਾ ਨੇ ਗਵਾਲਿਆਂ ਦੀ ਰਿਹਾਇਸ਼ ਲਈ 7 ਲੱਖ 1 ਹਜ਼ਾਰ ਰੁਪਏ ਦਿੱਤੇ। ਉਹ 2001 ਤੋਂ ਹੁਣ ਤੱਕ ਲਗਭਗ 33 ਲੱਖ ਰੁਪਏ ਗਊਸ਼ਾਲਾ ਲਈ ਇਕੱਠੇ ਕਰਕੇ ਦੇ ਚੁੱਕੇ ਹਨ। ਸਵੀਟੀ ਸੈਣੀ (ਨਿਰੰਜਨ ਦੀ ਹੱਟੀ) ਅਤੇ ਪਰਿਵਾਰ ਨੇ ਆਪਣੇ ਸਵਰਗੀ ਪਿਤਾ ਸੁਰਿੰਦਰ ਸੈਣੀ ਦੀ ਯਾਦ ਵਿਚ 5 ਲੱਖ ਰੁਪਏ ਦਿੱਤੇ। ਮੈਨੇਜਰ ਦੇ ਦਫ਼ਤਰ ਦੀ 9 ਲੱਖ ਰੁਪਏ ਦੀ ਇਮਾਰਤ ਦਾ ਖਰਚਾ ਕੁਲਦੀਪ ਗਰਗ ਅਤੇ ਉਨ੍ਹਾਂ ਦੀ ਪਤਨੀ ਉਰਮਿਲਾ ਗਰਗ ਨੇ ਆਪਣੇ ਸਵਰਗੀ ਪੁੱਤਰ ਦੀਪਕ ਗਰਗ ਦੀ ਯਾਦ ਵਿਚ ਕੀਤਾ। ਮੁੱਖ ਮਹਿਮਾਨ ਡਾ. ਹਰਜਿੰਦਰ ਸਿੰਘ ਚੀਮਾ ਨੇ ਗਊਸ਼ਾਲਾ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਫ਼ੈਕਟਰੀ ਦੇ ਸਹਿਯੋਗ ਨਾਲ ਆਮਦਨ ਵਧਾਉਣ ਵਾਲਾ ਪ੍ਰੋਜੈਕਟ ਤਿਆਰ ਕਰਨ ਅਤੇ ਸੀ.ਐੱਸ.ਆਰ. ਫ਼ੰਡਾਂ ਰਾਹੀਂ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੈਣੀ ਅਤੇ ਗਰਗ ਪਰਿਵਾਰਾਂ ਦੇ ਮੈਂਬਰਾਂ, ਰਾਜੂ ਸਤਿਆਲ, ਐਮ.ਸੀ. ਹਰਮਿੰਦਰ ਪਾਲ ਸਿੰਘ ਵਾਲੀਆ, ਸੰਜੀਵ ਕੁਮਾਰ, ਸਾਬਕਾ ਐਮ.ਸੀ. ਰਿੰਕੂ, ਚਰਨਜੀਤ ਚੰਨੀ, ਗੋਲਡੀ ਅਤੇ ਮਦਨ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਨਰਿੰਦਰ ਸਿੰਘ, ਪ੍ਰੈੱਸ ਕਲੱਬ ਪ੍ਰਧਾਨ ਸਤਨਾਮ ਸਿੰਘ ਸੱਤੀ ਅਤੇ ਐਡਵੋਕੇਟ ਅੰਮ੍ਰਿਤ ਲਾਲ ਵਰਮਾ ਦਾ ਵੀ ਸਨਮਾਨ ਕੀਤਾ ਗਿਆ। ਐਡਵੋਕੇਟ ਵਰਮਾ ਨੇ ਇੱਕ ਲੱਖ ਰੁਪਏ ਦਾਨ ਦਿੱਤੇ। ਇਸ ਮੌਕੇ ਬਲਵੀਰ ਸ਼ਰਮਾ, ਸਤਪਾਲ ਸ਼ਰਮਾ, ਰਾਜ ਕੁਮਾਰ ਸ਼ਰਮਾ, ਮਹੇਸ਼ ਉਬਰਾਏ, ਸ਼ਿਵ ਕਾਂਤ ਕਾਲੀਆ, ਵਿਜੈ ਕਾਲੜਾ, ਵਰਿੰਦਰ ਜੈਨ, ਨਰਿੰਦਰ ਅਵਸਥੀ, ਐੱਚ. ਐੱਸ. ਸ਼ਰਮਾ, ਕਰਨ ਐਰੀ, ਮਾਸਟਰ ਸੁਰਜੀਤ, ਮਾਸਟਰ ਸੁਨੀਲ ਸ਼ਰਮਾ, ਰਾਜਿੰਦਰ ਕੁਮਾਰ ਬੱਬਲਾ, ਰਾਜ ਕੁਮਾਰ, ਹਰੀਸ਼ ਸੈਣੀ, ਪ੍ਰਦੀਪ ਅਤੇ ਪਵਨ ਹਾਜ਼ਰ ਸਨ। ਮੰਚ ਸੰਚਾਲਨ ਡਾ. ਜੇ. ਕੇ. ਸ਼ਰਮਾ ਨੇ ਕੀਤਾ।