04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸਕੂਲ ਨੂਰਪੁਰ ਬੇਦੀ ਵਿਖੇ ਅੱਜ ਸਜੇਗਾ ‘ਦੀਵਾਲੀ ਫੈਸਟ’

ਨੂਰਪੁਰ ਬੇਦੀ, 3 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੀ. ਐਮ.

ਅਜੀਤ ਡੈਸਕ 04-11-2026
ਨੂਰਪੁਰ ਬੇਦੀ, 3 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ 4 ਨਵੰਬਰ ਨੂੰ ‘ਦੀਵਾਲੀ ਫੈਸਟ’ ਉਤਸ਼ਾਹ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਦੀ ਅਗਵਾਈ ਹੇਠ ਸਮੂਹ ਸਟਾਫ਼ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਕੂਲ ਵਿਚੋਂ ਸਿੱਖਿਆ ਹਾਸਿਲ ਕਰਕੇ ਵੱਖ-ਵੱਖ ਖੇਤਰਾਂ ਵਿਚ ਆਪਣੀ ਪਛਾਣ ਬਣਾ ਚੁੱਕੇ ਸਾਬਕਾ ਵਿਦਿਆਰਥੀਆਂ ਤੇ ਇਥੇ ਸੇਵਾਵਾਂ ਨਿਭਾਅ ਚੁੱਕੇ ਸਾਬਕਾ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਹੈ, ਤਾਂ ਜੋ ਇਸ ਮੌਕੇ ਪੁਰਾਣੀਆਂ ਯਾਦਾਂ ਨੂੰ ਮੁੜ ਤਾਜ਼ਾ ਕਰਨ ਦੇ ਨਾਲ-ਨਾਲ ਪੁਰਾਣੇ ਸਾਥੀਆਂ ਤੇ ਅਧਿਆਪਕਾਂ ਨਾਲ ਮਿਲਣ ਦਾ ਸੁਨਹਿਰੀ ਮੌਕਾ ਮਿਲ ਸਕੇ। ਇਸ ਸੰਬੰਧੀ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਸਕੂਲ ਵਿਚ ਬਿਤਾਏ ਵਿਦਿਆਰਥੀ ਜੀਵਨ ਦੇ ਸਾਲ ਹਰ ਇਨਸਾਨ ਦੀ ਜ਼ਿੰਦਗੀ ਦਾ ਅਨਮੋਲ ਹਿੱਸਾ ਹੁੰਦੇ ਹਨ। ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਹੀ ਸਕੂਲ ਦੀ ਅਸਲ ਪੂੰਜੀ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਪੁਰਾਣੇ ਵਿਦਿਆਰਥੀ ਤੇ ਸਾਬਕਾ ਅਧਿਆਪਕ ਇਸ ਸਮਾਗਮ ਵਿਚ ਸ਼ਾਮਿਲ ਹੋ ਕੇ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਨ। ਉਨ੍ਹਾਂ ਦੱਸਿਆ ਕਿ ਫੈਸਟ ਦੌਰਾਨ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲਾਂ ਸਹਿਤ ਕਈ ਵਪਾਰਕ ਸਟਾਲ ਲਗਾਏ ਜਾਣਗੇ, ਜਦਕਿ ਬੱਚਿਆਂ ਤੇ ਆਮ ਲੋਕਾਂ ਦੇ ਮਨੋਰੰਜਨ ਲਈ ਦਿਲਚਸਪ ਗਤੀਵਿਧੀਆਂ ਅਤੇ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ। ਇਨ੍ਹਾਂ ਵਿਚ ਰੱਸਾਕਸ਼ੀ ਦਾ ਵਿਸ਼ੇਸ਼ ਮੁਕਾਬਲਾ ਖਿੱਚ ਦਾ ਕੇਂਦਰ ਰਹੇਗਾ। ਇਸ ਤੋਂ ਇਲਾਵਾ ਜਨਤਕ ਡਰਾਅ ਵੀ ਕੱਢਿਆ ਜਾਵੇਗਾ, ਜਿਸ ਵਿਚ ਪਹਿਲੇ ਇਨਾਮ ਵਜੋਂ 11,100 ਰੁਪਏ, ਦੂਜੇ ਇਨਾਮ ਵਜੋਂ 5,100 ਰੁਪਏ ਤੇ ਤੀਜੇ ਇਨਾਮ ਵਜੋਂ 3,10 0 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਅੰਤਰ- ਕਾਲਜ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਕੀਤਾ ਸ਼ਾਨਦਾਰ ਪ... ਅਗਲੀ ਖ਼ਬਰ ਸਾਹਿਬ ਸਿੰਘ ਪਿਤਾ : ਮਾਸਟਰ ਸੁਖਵਿੰਦਰ ਸਿੰਘ ਮਾਤਾ : ਹਰਪ੍ਰੀਤ ਕੌਰ ਪਿੰਡ : ਨੰਗਲ ਅਬਿਆਣਾ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।