01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵਿਸ਼ੇਸ਼ ਬੱਚਿਆਂ ਦੀ ਮਿਹਨਤ ਨਾਲ ਰੌਸ਼ਨ ਹੋਵੇਗੀ ਕਈ ਘਰਾਂ ਦੀ ਦੀਵਾਲੀ , ਮਧੂਵਨ ਵਾਟਿਕਾ ਸਕੂਲ ਵਿਖੇ ਲਗਾਈ ਪ੍ਰਦਰਸ਼ਨੀ

ਨੂਰਪੁਰ ਬੇਦੀ, 31 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਦੀਵਾਲੀ ਦੀਆਂ ਖੁਸ਼ੀਆਂ ਉਸ ਸਮੇਂ ਹੋਰ ਵੀ ਖ਼ਾਸ ਬਣ ਗਈਆਂ ਜਦੋਂ ਵਿਸ਼ੇਸ਼ ਬੱਚਿਆਂ ਵਲੋਂ ਆਪਣੀ ਮਿਹਨਤ, ਕਲਾ ਅਤੇ ਹੁਨਰ ਨਾਲ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਵਿਖੇ ਲਗਾਈ ਗਈ। ਪੰਜਾਬ ਬਧਿਰ ਵਿਦਿਆਲਿਆ, ਸ਼ਾਮਪੁਰਾ (ਰੂਪਨਗਰ) ਦੇ ਵਿਸ਼ੇਸ਼ ਵਿਦਿਆਰਥੀਆਂ ਵਲੋਂ ਦੀਵਾਲੀ ਨੂੰ ਮੁੱਖ ਰੱਖਦਿਆਂ ਆਪਣੇ ਹੱਥੀਂ ਤਿਆਰ ਕੀਤੇ ਰੰਗ-ਬਿਰੰਗੇ ਦੀਵੇ, ਮੋਮਬੱਤੀਆਂ, ਸਜਾਵਟੀ ਵਸਤਾਂ ਅਤੇ ਤਿਉਹਾਰ ਨਾਲ ਸਬੰਧਤ ਹੋਰ ਸਮਾਨ ਪ੍ਰਦਰਸ਼ਨੀ ਵਿਚ ਰੱਖਿਆ ਗਿਆ।

ਲਗਾਈ ਗਈ ਪ੍ਰਦਰਸ਼ਨੀ ਦੌਰਾਨ ਖਰੀਦਦਾਰੀ ਕਰ ਰਹੇ ਸਕੂਲ ਦੇ ਵਿਦਿਆਰਥੀ ਸਣੇ ਸਮੂਹ ਸਟਾਫ਼ ਮੈਂਬਰ। ਤਸਵੀਰ: ਵਿੰਦਰਪਾਲ ਝਾਂਡੀਆਂ 01-11-2026
ਨੂਰਪੁਰ ਬੇਦੀ, 31 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਦੀਵਾਲੀ ਦੀਆਂ ਖੁਸ਼ੀਆਂ ਉਸ ਸਮੇਂ ਹੋਰ ਵੀ ਖ਼ਾਸ ਬਣ ਗਈਆਂ ਜਦੋਂ ਵਿਸ਼ੇਸ਼ ਬੱਚਿਆਂ ਵਲੋਂ ਆਪਣੀ ਮਿਹਨਤ, ਕਲਾ ਅਤੇ ਹੁਨਰ ਨਾਲ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਵਿਖੇ ਲਗਾਈ ਗਈ। ਪੰਜਾਬ ਬਧਿਰ ਵਿਦਿਆਲਿਆ, ਸ਼ਾਮਪੁਰਾ (ਰੂਪਨਗਰ) ਦੇ ਵਿਸ਼ੇਸ਼ ਵਿਦਿਆਰਥੀਆਂ ਵਲੋਂ ਦੀਵਾਲੀ ਨੂੰ ਮੁੱਖ ਰੱਖਦਿਆਂ ਆਪਣੇ ਹੱਥੀਂ ਤਿਆਰ ਕੀਤੇ ਰੰਗ-ਬਿਰੰਗੇ ਦੀਵੇ, ਮੋਮਬੱਤੀਆਂ, ਸਜਾਵਟੀ ਵਸਤਾਂ ਅਤੇ ਤਿਉਹਾਰ ਨਾਲ ਸਬੰਧਤ ਹੋਰ ਸਮਾਨ ਪ੍ਰਦਰਸ਼ਨੀ ਵਿਚ ਰੱਖਿਆ ਗਿਆ। ਮਧੂਵਨ ਸਕੂਲ ਦੇ ਵਿਦਿਆਰਥੀਆਂ ਨੇ ਨਾ ਸਿਰਫ਼ ਇਨ੍ਹਾਂ ਵਸਤਾਂ ਦੀ ਖੂਬ ਸ਼ਲਾਘਾ ਕੀਤੀ, ਸਗੋਂ ਉਤਸ਼ਾਹ ਨਾਲ ਖਰੀਦਦਾਰੀ ਕਰਕੇ ਵਿਸ਼ੇਸ਼ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਇਸ ਮੌਕੇ ਪੰਜਾਬ ਬਧਿਰ ਵਿਦਿਆਲਿਆ ਦੀ ਅਧਿਆਪਕਾ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਸਹਿਜਪ੍ਰੀਤ ਕੌਰ, ਵੰਸ਼ਦੀਪ ਸਿੰਘ, ਮੰਨਤ ਚੌਧਰੀ, ਹਰਸ਼ਦੀਪ ਕੌਰ, ਦਿਵਾਂਗ ਰਾਣਾ ਅਤੇ ਹਰਜੋਤ ਸਿੰਘ ਨੇ ਸ਼ਿਰਕਤ ਕੀਤੀ। ਇਨ੍ਹਾਂ ਬੱਚਿਆਂ ਵਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਵਸਤਾਂ ਨੂੰ ਦੇਖ ਕੇ ਮਧੂਵਨ ਸਕੂਲ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਕਲਾ ਅਤੇ ਮਿਹਨਤ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਸਕੂਲ ਦੀ ਪ੍ਰਿੰਸੀਪਲ ਦੀਪਿਕਾ ਪੁਰੀ ਨੇ ਕਿਹਾ ਕਿ ਵਿਸ਼ੇਸ਼ ਬੱਚਿਆਂ ਵਿਚ ਵੀ ਬੇਅੰਤ ਪ੍ਰਤਿਭਾ ਅਤੇ ਹੁਨਰ ਹੁੰਦਾ ਹੈ, ਲੋੜ ਸਿਰਫ਼ ਉਨ੍ਹਾਂ ਨੂੰ ਢੁੱਕਵਾਂ ਮੰਚ ਅਤੇ ਉਤਸ਼ਾਹ ਦੇਣ ਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਵਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਉਣਾ ਉਨ੍ਹਾਂ ਦੀ ਆਤਮ-ਨਿਰਭਰਤਾ ਵੱਲ ਇੱਕ ਸ਼ਲਾਘਾਯੋਗ ਕਦਮ ਹੈ। ਅਜਿਹੇ ਉਪਰਾਲਿਆਂ ਨਾਲ ਬੱਚਿਆਂ ਦਾ ਆਤਮ-ਵਿਸ਼ਵਾਸ ਵਧਦਾ ਹੈ ਅਤੇ ਉਹ ਆਪਣੀ ਕਾਬਲੀਅਤ ਨੂੰ ਸਮਾਜ ਸਾਹਮਣੇ ਲਿਆਉਣ ਦੇ ਯੋਗ ਬਣਦੇ ਹਨ। ਉਨ੍ਹਾਂ ਕਿਹਾ ਕਿ ਮਧੂਵਨ ਸਕੂਲ ਦੇ ਵਿਦਿਆਰਥੀਆਂ ਵਲੋਂ ਇਨ੍ਹਾਂ ਵਸਤਾਂ ਦੀ ਖਰੀਦਦਾਰੀ ਕਰਨਾ ਸਿਰਫ਼ ਸਹਿਯੋਗ ਨਹੀਂ, ਸਗੋਂ ਇਨ੍ਹਾਂ ਬੱਚਿਆਂ ਦੀ ਮਿਹਨਤ ਦਾ ਸਨਮਾਨ ਵੀ ਹੈ। ਇਸ ਪ੍ਰਦਰਸ਼ਨੀ ਨੇ ਵਿਦਿਆਰਥੀਆਂ ਨੂੰ ਇੱਕ ਅਹਿਮ ਸਮਾਜਿਕ ਸੁਨੇਹਾ ਦਿੱਤਾ ਕਿ ਦੀਵਾਲੀ ਦੀ ਅਸਲ ਖੁਸ਼ੀ ਸਿਰਫ਼ ਦੀਵੇ ਜਗਾਉਣ ਵਿਚ ਨਹੀਂ, ਸਗੋਂ ਕਿਸੇ ਦੀ ਮਿਹਨਤ ਨੂੰ ਸਨਮਾਨ ਦੇਣ ਅਤੇ ਉਸ ਦੇ ਜੀਵਨ ਵਿਚ ਉਮੀਦ ਦੀ ਰੌਸ਼ਨੀ ਪੈਦਾ ਕਰਨ ਵਿਚ ਵੀ ਹੈ। ਇਸ ਮੌਕੇ ਸਕੂਲ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਮੈਡਮ ਅਨੂ ਕੌਸ਼ਲ, ਮੈਡਮ ਸੁਰੇਖਾ ਰਾਣਾ, ਅਵਿਨਾਸ਼ ਕੁਮਾਰ, ਸੰਜੀਵ ਸੈਣੀ ਮੌਜੂਦ ਸਨ।
ਪਿਛਲੀ ਖ਼ਬਰ ਕਰਵਾਇਆ ਵਿਦਿਆਰਥੀਆਂ ਨੂੰ ਪੋਕਸੋ ਐਕਟ-2012 ਅਤੇ ਮੁਫ਼ਤ ਕਾਨੂੰਨੀ ਸਹੂਲਤਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ’ ਚ ਪਬਲਿਕ ਭਾਗੀਦਾਰੀ ਵਧਾਉਣ ਲਈ ਵੋਟਰ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣ - ਵਧੀਕ ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।