ਚੋਣਾਂ ਦਾ ਆ ਗਿਆ ਸ਼ੋਰ ਸ਼ਰਾਬਾ, ਵੇਖੋ ਕਿਤੇ ਰਹਿ ਨਾ ਜਾਵੇ ਬਾਬਾ...
ਢੇਰ, 25 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਸਿਆਸੀ ਲੋਕਾਂ ਦੀ ਵੀ ਆਪਣੀ ਹੀ ਇੱਕ ਵੱਖਰੀ ਦੁਨੀਆ ਹੈ। ਕਿਉਂਕਿ ਇਹ ਲੋਕ ਲੋਕਾਂ ਦੀ ਨਬਜ਼ ਪਛਾਣਦੇ ਹਨ ਮਰਨ ਉੱਤੇ ਕੀਰਨੇ ਅਤੇ ਜੰਮਣ ਤੇ ਖ਼ੁਸ਼ੀਆਂ ਕਿਵੇਂ ਮਨਾਉਣੀਆਂ ਹਨ, ਕੋਈ ਇਹਨਾਂ ਸਿਆਸੀ ਆਗੂਆਂ ਤੇ ਸਿੱਖੇ ਪ੍ਰੰਤੂ ਅੱਜ ਕੱਲ੍ਹ ਇਲਾਕੇ ਦੇ ਸਿਆਸੀ ਆਗੂਆਂ ਵਿਚ ਕੁੱਝ ਹੋਰ ਹੀ ਦੌਰ ਚੱਲ ਰਿਹਾ ਹੈ ਉਹ ਦੌਰ ਹੈ ਬਾਬਿਆਂ ਦਾ ਇਹਨਾਂ ਸਿਆਸੀ ਆਗੂਆਂ ਵਲੋਂ ਆਪਣੇ ਪਾਰਟੀ ਵਰਕਰਾਂ ਨੂੰ ਫ਼ੋਨ ਕਰਕੇ ਪੁੱਛਿਆ ਜਾ ਰਿਹਾ ਹੈ ਕਿ ਕੋਈ ਤੁਹਾਡੇ ਪਿੰਡ ਵਿਚ ਬਾਬਾ ਜਾਂ ਬਾਬੇ ਦਾ ਡੇਰਾ ਤਾਂ ਨਹੀਂ ਜਿੱਥੇ ਉਨ੍ਹਾਂ ਦੀ ਹਾਜ਼ਰੀ ਨਾ ਲੱਗੀ ਹੋਵੇ, ਕਿਉਂਕਿ ਇਹ ਲੋਕ ਜਾਣਦੇ ਹਨ ਕਿ ਬਾਬਿਆਂ ਨੂੰ ਕਿਵੇਂ ਵੋਟ ਬੈਂਕ ਦੇ ਲਈ ਵਰਤਣਾ ਹੈ।
ਢੇਰ, 25 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਸਿਆਸੀ ਲੋਕਾਂ ਦੀ ਵੀ ਆਪਣੀ ਹੀ ਇੱਕ ਵੱਖਰੀ ਦੁਨੀਆ ਹੈ। ਕਿਉਂਕਿ ਇਹ ਲੋਕ ਲੋਕਾਂ ਦੀ ਨਬਜ਼ ਪਛਾਣਦੇ ਹਨ ਮਰਨ ਉੱਤੇ ਕੀਰਨੇ ਅਤੇ ਜੰਮਣ ਤੇ ਖ਼ੁਸ਼ੀਆਂ ਕਿਵੇਂ ਮਨਾਉਣੀਆਂ ਹਨ, ਕੋਈ ਇਹਨਾਂ ਸਿਆਸੀ ਆਗੂਆਂ ਤੇ ਸਿੱਖੇ ਪ੍ਰੰਤੂ ਅੱਜ ਕੱਲ੍ਹ ਇਲਾਕੇ ਦੇ ਸਿਆਸੀ ਆਗੂਆਂ ਵਿਚ ਕੁੱਝ ਹੋਰ ਹੀ ਦੌਰ ਚੱਲ ਰਿਹਾ ਹੈ ਉਹ ਦੌਰ ਹੈ ਬਾਬਿਆਂ ਦਾ ਇਹਨਾਂ ਸਿਆਸੀ ਆਗੂਆਂ ਵਲੋਂ ਆਪਣੇ ਪਾਰਟੀ ਵਰਕਰਾਂ ਨੂੰ ਫ਼ੋਨ ਕਰਕੇ ਪੁੱਛਿਆ ਜਾ ਰਿਹਾ ਹੈ ਕਿ ਕੋਈ ਤੁਹਾਡੇ ਪਿੰਡ ਵਿਚ ਬਾਬਾ ਜਾਂ ਬਾਬੇ ਦਾ ਡੇਰਾ ਤਾਂ ਨਹੀਂ ਜਿੱਥੇ ਉਨ੍ਹਾਂ ਦੀ ਹਾਜ਼ਰੀ ਨਾ ਲੱਗੀ ਹੋਵੇ, ਕਿਉਂਕਿ ਇਹ ਲੋਕ ਜਾਣਦੇ ਹਨ ਕਿ ਬਾਬਿਆਂ ਨੂੰ ਕਿਵੇਂ ਵੋਟ ਬੈਂਕ ਦੇ ਲਈ ਵਰਤਣਾ ਹੈ। ਹਰ ਪਾਰਟੀ ਦੇ ਸਿਆਸੀ ਆਗੂ ਦੀ ਨਜ਼ਰ ਬਾਬਿਆਂ ਦੇ ਡੇਰੇ ਉੱਤੇ ਹੈ ਹਰ ਕੋਈ ਆਪਣੇ ਆਪਣੇ ਢੰਗ ਦੇ ਨਾਲ ਬਾਬਿਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਬਾਬੇ ਵੀ ਵਿਚਾਰੇ ਹੁਣ ਸਿਆਣੇ ਹੋ ਚੁੱਕੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਵੋਟਾਂ ਲਈ ਕੁੰਡਲੀ ਮਾਰ ਕੇ ਬੈਠੇ ਹੋਏ ਇਹਨਾਂ ਸ਼ਿਕਾਰੀਆਂ ਤੋਂ ਕਿਵੇਂ ਬਚਣਾ ਹੈ ਅਤੇ ਉਹ ਵੀ ਹਰ ਕਿਸੇ ਨੂੰ ਜਿੱਤ ਦਾ ਤਬੀਅਤ ਗਲੇ ਵਿਚ ਪਾ ਕੇ ਤੋਰ ਰਹੇ ਹਨ। ਇਸ ਦੇ ਨਾਲ ਹੀ ਸਿਆਸੀ ਆਗੂਆਂ ਦੀਆਂ ਧਾਰਮਿਕ ਸਥਾਨਾਂ ਤੇ ਹਾਜ਼ਰੀਆਂ ਵੀ ਵੱਡੀ ਗਿਣਤੀ ਵਿਚ ਵੱਧ ਗਈਆਂ ਹਨ। ਪਰ ਅਫ਼ਸੋਸ ਇਸ ਦੌਰ ਦੇ ਵਿਚ ਇਲਾਕੇ ਵਿਚ ਚਿੱਟੇ ਨਸ਼ੇ ਦਾ ਦੌਰ, ਬੇਰੁਜ਼ਗਾਰੀ, ਨਜਾਇਜ਼ ਮਾਈਨਿੰਗ ਆਦਿ ਮੁੱਦੇ ਹਵਾ ਹੋ ਚੁੱਕੇ ਹਨ।