19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਇੰਦਰ ਆਟੋ ਇੰਡਸਟਰੀਜ਼ ਵਿਚ ਵਿਦਿਆਰਥੀਆਂ ਨੇ ਸਿੱਖੀ ਵਾਹਨ ਨਿਰਮਾਣ ਪ੍ਰਕਿਰਿਆ ਉਦਯੋਗਿਕ ਦੌਰੇ ਦੌਰਾਨ ਉਤਪਾਦਨ, ਗੁਣਵੱਤਾ ਨਿਯੰਤਰਨ ਅਤੇ ਤਕਨੀਕੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਕੀਤੀ ਹਾਸਲ

ਨੰਗਲ, 18 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਪੋਲੀਟੈਕਨਿਕ, ਅੰਬਾਲਾ ਸਿਟੀ ਦੇ ਆਟੋਮੋਬਾਇਲ ਇੰਜੀਨੀਅਰਿੰਗ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੇ ਨੰਗਲ ਸਥਿਤ ਇੰਦਰ ਆਟੋ ਇੰਡਸਟਰੀਜ਼ ਦਾ ਉਦਯੋਗਿਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਾਹਨ ਨਿਰਮਾਣ, ਉਤਪਾਦਨ ਪ੍ਰਕਿਰਿਆ ਅਤੇ ਤਕਨੀਕੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ।

ਵਿਦਿਆਰਥੀਆਂ ਨੂੰ ਕੰਪਨੀ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੰਦੇ ਹੋਏ ਮੈਨੇਜਿੰਗ ਡਾਇਰੈਕਟਰ ਸਿਮਰਨਜੀਤ ਸਿੰਘ ਬਿੰਮਰਾ । 19-10-2026
ਨੰਗਲ, 18 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਪੋਲੀਟੈਕਨਿਕ, ਅੰਬਾਲਾ ਸਿਟੀ ਦੇ ਆਟੋਮੋਬਾਇਲ ਇੰਜੀਨੀਅਰਿੰਗ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੇ ਨੰਗਲ ਸਥਿਤ ਇੰਦਰ ਆਟੋ ਇੰਡਸਟਰੀਜ਼ ਦਾ ਉਦਯੋਗਿਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਾਹਨ ਨਿਰਮਾਣ, ਉਤਪਾਦਨ ਪ੍ਰਕਿਰਿਆ ਅਤੇ ਤਕਨੀਕੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸਿਮਰਨਜੀਤ ਸਿੰਘ ਬਿਮਰਾ ਨੇ ਵਿਦਿਆਰਥੀਆਂ ਨੂੰ ਕੰਪਨੀ ਦੀ ਕਾਰਜਪ੍ਰਣਾਲੀ, ਗੁਣਵੱਤਾ ਨਿਯੰਤਰਨ ਅਤੇ ਤਕਨੀਕੀ ਨਵੀਨਤਾ ਬਾਰੇ ਹਰ ਪੱਖ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਤਿਆਰ ਕੀਤੇ ਵਿਸ਼ੇਸ਼ ਵਾਹਨ ਅਤੇ ਕਲਪੁਰਜ਼ੇ ਭਾਰਤ ਸਮੇਤ ਕਈ ਦੇਸ਼ਾਂ ਨੂੰ ਭੇਜੇ ਜਾਂਦੇ ਹਨ। ਸਿਮਰਨਜੀਤ ਸਿੰਘ ਬਿਮਰਾ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਹੁਨਰ ਵਿਕਸਿਤ ਕਰਨ ਅਤੇ ਵਿਹਾਰਕ ਤਜਰਬਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਣਵੱਤਾ ਅਤੇ ਤਕਨੀਕੀ ਸਮਰੱਥਾ ’ਤੇ ਧਿਆਨ ਦੇਣ ਨਾਲ ਕੰਪਨੀ ਨੇ ਦੇਸ਼-ਵਿਦੇਸ਼ ਵਿਚ ਆਪਣੀ ਪਛਾਣ ਬਣਾਈ ਹੈ। ਇਸ ਮੌਕੇ ਅਧਿਆਪਕ ਵਿਸ਼ਰੁਤ ਮੋਰ, ਆਕਾਸ਼ ਗੋਦਾਰਾ ਅਤੇ ਅਰੁਣ ਸਿਆਣ ਸਮੇਤ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਮਾਣਕੂਮਾਜਰਾ ਵਿਖੇ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸੰਪੰਨ ਵਿਧਾਇਕ ਐਡਵੋਕੇਟ... ਅਗਲੀ ਖ਼ਬਰ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਮੈਡਲ ਜੇਤੂ ਜਗਸ਼ੇਰ ਸਿੰਘ ਖੰਗੂੜਾ ਦਾ ਮੁਹਾਲੀ ਏਅਰ ਪੋਰਟ ਪਹੁੰਚਣ ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।