ਸੂਬੇਦਾਰ ਮੇਜਰ ਸੁਖਵੀਰ ਸਿੰਘ ਨੇ 40 ਪਲਸ ਉਮਰ ਵਰਗ ਵਿਚ 10 ਕਿੱਲੋਮੀਟਰ ਮੈਰਾਥਨ ਜਿੱਤੀ
ਨੂਰਪੁਰ ਬੇਦੀ, 13 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਨੂਰਪੁਰ ਬੇਦੀ ਵਲੋਂ ਕਰਵਾਈ ਗਈ ਮੈਰਾਥਨ ਦੌੜ ਵਿਚ ਪਿੰਡ ਭੋਗੀਪੁਰ ਦੇ ਸੂਬੇਦਾਰ ਮੇਜਰ ਸੁਖਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 40 ਪਲੱਸ ਉਮਰ ਵਰਗ ਵਿਚ 10 ਕਿੱਲੋਮੀਟਰ ਦੀ ਦੌੜ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪਿੰਡ ਭੋਗੀਪੁਰ ਦਾ ਨਾਮ ਰੌਸ਼ਨ ਹੋਇਆ ਹੈ।
ਜਿੱਤ ਉਪਰੰਤ ਆਪਣੀ ਟਰਾਫ਼ੀ ਨਾਲ ਸੂਬੇਦਾਰ ਮੇਜਰ ਸੁਖਵੀਰ ਸਿੰਘ। ਤਸਵੀਰ: ਰਾਜੇਸ਼ ਚੌਧਰੀ
14-10-2026