14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨੂਰਪੁਰ ਬੇਦੀ ਵਿਖੇ ਨੰਨੇ ਬੱਚੇ ਲਵਿਤ ਸ਼ਾਰਧਾ ਨੇ ਕੀਤਾ ਰਾਮ - ਲੀਲ੍ਹਾ ਦੀ ਤੀਸਰੀ ਨਾਈਟ ਦਾ ਉਦਘਾਟਨ

ਨੂਰਪੁਰ ਬੇਦੀ, 13 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਥਾਨਕ ਸ਼ਿਵ ਮੰਦਰ ਵਿਖੇ ਰਾਮ-ਲੀਲ੍ਹਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੀ ਤੀਸਰੀ ਨਾਈਟ ਦਾ ਉਦਘਾਟਨ ਨੰਨ੍ਹੇ ਬੱਚੇ ਲਵਿਤ ਸ਼ਾਰਧਾ ਵਲੋਂ ਕੀਤਾ ਗਿਆ। ਇਸ ਮੌਕੇ ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤ ਸੰਦੀਪ ਦੀਵਾਨ ਵਿਸ਼ੇਸ਼ ਤੌਰ ’ਤੇ ਪਹੁੰਚੇ।

ਅਜੀਤ ਡੈਸਕ 14-10-2026
ਨੂਰਪੁਰ ਬੇਦੀ, 13 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਥਾਨਕ ਸ਼ਿਵ ਮੰਦਰ ਵਿਖੇ ਰਾਮ-ਲੀਲ੍ਹਾ ਕਮੇਟੀ ਵਲੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੀ ਤੀਸਰੀ ਨਾਈਟ ਦਾ ਉਦਘਾਟਨ ਨੰਨ੍ਹੇ ਬੱਚੇ ਲਵਿਤ ਸ਼ਾਰਧਾ ਵਲੋਂ ਕੀਤਾ ਗਿਆ। ਇਸ ਮੌਕੇ ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤ ਸੰਦੀਪ ਦੀਵਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਸੀਤਾ ਸਵੰਬਰ ਅਤੇ ਰਾਵਣ ਦਰਬਾਰ ਦੇ ਦ੍ਰਿਸ਼ਾਂ ਦਾ ਸਫਲਤਾਪੂਰਵਕ ਮੰਚਨ ਕੀਤਾ ਗਿਆ। ਕਲਾਕਾਰਾਂ ਨੇ ਆਪਣੇ ਪ੍ਰਭਾਵਸ਼ਾਲੀ ਅਭਿਨੈ ਰਾਹੀਂ ਧਾਰਮਿਕ ਪ੍ਰਸੰਗਾਂ ਨੂੰ ਜੀਵੰਤ ਕੀਤਾ ਅਤੇ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਸੀਤਾ ਸਵੰਬਰ ਦੇ ਦ੍ਰਿਸ਼ ਵਿਚ ਸ੍ਰੀ ਰਾਮ ਵਲੋਂ ਧਨੁਸ਼ ਤੋੜਨ ਅਤੇ ਮਾਤਾ ਸੀਤਾ ਵਲੋਂ ਉਨ੍ਹਾਂ ਨੂੰ ਜੈਮਾਲਾ ਪਹਿਨਾਉਣ ਦਾ ਪ੍ਰਸੰਗ ਖਿੱਚ ਦਾ ਕੇਂਦਰ ਰਿਹਾ। ਇਸ ਦੇ ਨਾਲ ਹੀ ਰਾਵਣ ਦਰਬਾਰ ਦੇ ਦ੍ਰਿਸ਼ਾਂ ਨੂੰ ਵੀ ਕਲਾਕਾਰਾਂ ਨੇ ਬਾਖ਼ੂਬੀ ਪੇਸ਼ ਕੀਤਾ। ਇਸ ਮੌਕੇ ਮਾਸਟਰ ਰਜਨੀਸ਼ ਸ਼ਰਮਾ ਨੇ ਰਾਜਾ ਜਨਕ, ਰਾਜੇਸ਼ ਸ਼ਰਮਾ ਨੇ ਸ੍ਰੀ ਰਾਮ, ਡਾ. ਓਕਾਰੇਸ਼ਵਰ ਸ਼ਰਮਾ ਨੇ ਲਕਸ਼ਮਣ, ਸ਼ਿਵ ਕੁਮਾਰ ਕੁੰਦਰਾ ਨੇ ਵਿਸ਼ਵਾਮਿੱਤਰ ਅਤੇ ਕੁਮਾਰ ਵਿਸ਼ਵਾਸ ਨੇ ਮਾਤਾ ਸੀਤਾ ਦੀ ਭੂਮਿਕਾ ਨਿਭਾਈ। ਦਿਨੇਸ਼ ਹੱਲਣ ਨੇ ਰਾਜ ਜੋਤਸ਼ੀ, ਕਿਸਾਨ ਅਤੇ ਟੈਕਸ ਇੰਸਪੈਕਟਰ ਦੀਆਂ ਭੂਮਿਕਾਵਾਂ ਅਦਾ ਕੀਤੀਆਂ, ਜਦਕਿ ਮੁਕੇਸ਼ ਭੰਡਾਰੀ ਨੇ ਰਾਵਣ, ਸ਼ਿਵਮ ਭੰਡਾਰੀ ਨੇ ਮੇਘਨਾਥ ਅਤੇ ਮਿੰਟੂ ਕੁਮਾਰ ਨੇ ਪਹਾੜੀ ਰਾਜਾ ਦੀ ਭੂਮਿਕਾ ਨਿਭਾਈ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਜੇ ਸ਼ਰਮਾ, ਸੰਜੀਵ ਭੰਡਾਰੀ, ਨਰਿੰਦਰ ਬੱਗਾ, ਸੋਨੂ ਦੀਵਾਨ, ਸੂਰਜ ਸ਼ਰਮਾ, ਧਰੁਵ ਹੱਲਣ, ਇੰਦਰਜੀਤ ਸ਼ਰਮਾ ਅਤੇ ਅੱਭੀ ਹੱਲਣ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਨਿਰਮਲ ਵਿਰੱਕਤ ਕੁਟੀਆ ਵਿਖੇ ਸਾਲਾਨਾ ਬਰਸੀ ਸਮਾਗਮ ਸ਼ਰਧਾਪੂਰਵਕ ਕਰਵਾਇਆ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗ... ਅਗਲੀ ਖ਼ਬਰ ਮਰੀਜ਼ਾਂ ਦੇ ਸਿਹਤ ਰਿਕਾਰਡ ਨੂੰ ਸੰਭਾਲਣ ਅਤੇ ਸਿਹਤ ਸੇਵਾਵਾਂ ਲਈ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਸਰਕਾਰੀ ਅਤੇ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।