ਚੌਧਰੀ ਨੰਦ ਲਾਲ ਨੂੰ ਸਦਮਾ , ਭਰਾ ਸਵਰਗਵਾਸ
ਕਾਹਨਪੁਰ ਖੂਹੀ, 12 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਰੋੜੂਆਣਾ ਦੇ ਵਸਨੀਕ ਅਤੇ ਗੁੱਜਰ ਸਮਾਜ ਦੇ ਮੁੱਖ ਆਗੂ ਚੌਧਰੀ ਨੰਦ ਲਾਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਚੌਧਰੀ ਤੀਰਥ ਰਾਮ ਅਚਾਨਕ ਅਕਾਲ ਚਲਾਣਾ ਕਰ ਗਏ। ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਗੁਰ ਮਰਿਆਦਾ ਅਨੁਸਾਰ ਕਰ ਦਿੱਤਾ ਗਿਆ।
ਅਜੀਤ ਡੈਸਕ
13-10-2026